ਆਨ-ਲਾਈਨ ਸਿੱਖਿਆ ਦੇਣ ਦੇ ਨਾਲ ਨਾਲ ਕਰੋਨਾ ਯੋਧਾ ਬਣੇ ਸਰਕਾਰੀ ਅਧਿਆਪਕ April 21, 2020April 21, 2020 Adesh Parminder Singh Spread the love ਆਨ-ਲਾਈਨ ਸਿੱਖਿਆ ਦੇਣ ਦੇ ਨਾਲ ਨਾਲ ਕਰੋਨਾ ਯੋਧਾ ਬਣੇ ਸਰਕਾਰੀ ਅਧਿਆਪਕਗੁਰਦਾਸਪੁਰ 21 ਅਪ੍ਰੈਲ ( ਅਸ਼ਵਨੀ ) :- ਕੋਵਿਡ 19 ਕਰੋਨਾ ਵਿਸ਼ਵ ਵਿੱਚ ਮਹਾਮਾਰੀ ਦਾ ਰੂਪ ਧਾਰਨ ਕਰ ਗਈ ਹੈ। ਇਸ ਦੇ ਚੱਲਦਿਆਂ ਸਿੱਖਿਆ ਵਿਭਾਗ ਦੇ ਹਰ ਇੱਕ ਅਧਿਕਾਰੀ, ਅਧਿਆਪਕ ਤੇ ਕਰਮਚਾਰੀ ਜਿੱਥੇ ਘਰ ਬੈਠੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੁਆਰਾ ਆਨ-ਲਾਈਨ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਉੱਥੇ ਉਹਨਾਂ ਵੱਲੋਂ ਕਰੋਨਾ ਵਿਰੁੱਧ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡੀ.ਈ.ਓ. ਸੈਕੰ. ਸਿੱਖਿਆ ਗੁਰਦਾਸਪੁਰ ਸ.ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਜ਼ਿਲੇ ਦੇ ਸਰਕਾਰੀ ਅਧਿਆਪਕ ਬੱਚਿਆ ਨੂੰ ਵਟਸਐਪ, ਯੂ ਟਿਊਬ ,ਟੀ.ਵੀ. ਤੇ ਰੇਡੀਓ ਚੈਨਲ ਦੁਆਰਾ ਆਨ-ਲਾਈਨ ਪੜਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਬਤੌਰ ਸੁਪਰਵਾਈਜਰ , ਬੀ.ਐਲ.ਓ. , ਮੰਡੀਆਂ ਵਿੱਚ ਡਿਊਟੀ ਦਿੰਦੇ ਹੋਏ ਕਰੋਨਾ ਨਾਲ ਲੜਾਈ ਵਿੱਚ ਕਰੋਨਾ ਯੋਧਾ ਦੇ ਰੂਪ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆ ਦੀ ਪੜ•ਾਈ ਜਾਰੀ ਰੱਖਣ ਲਈ ਪੁਸਤਕਾਂ ਦਾ ਆਨ-ਲਾਈਨ ਲਿੰਕ ਮੁਹੱਈਆ ਕਰਵਾਈਆ ਹੈ , ਤਾਂ ਜੋ ਬੱਚੇ ਪੁਸਤਕਾਂ ਨੂੰ ਆਨ-ਲਾਈਨ ਡਾਊਨਲੋਡ ਕਰਕੇ ਪੜ•ਾਈ ਜਾਰੀ ਰੱਖ ਸਕਣ। ਉਨਾਂ ਜਾਣਕਾਰੀ ਦਿੱਤੀ ਕਿ ਪਹਿਲੀ ਵਾਰ ਅਧਿਆਪਕਾਂ ਵੱਲੋਂ ਆਨ-ਲਾਈਨ ਬਾਲ ਸਭਾ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੱਚੇ ਆਪਣੇ ਪ੍ਰਤੀਭਾ ਦਾ ਆਨ – ਲਾਈਨ ਪ੍ਰਦਰਸ਼ਨ ਕਰਕੇ ਪੂਰੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ। ਇਸ ਦੌਰਾਨ ਪਿੰਡ ਹੇਮਰਾਜਪੁਰ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋ ਸਕੂਲ ਦੇ ਬੱਚਿਆ ਦੇ ਵਟਸਐਪ ਗਰੁੱਪ ਬਣਾਏ ਹਨ ਤੇ ਅਧਿਆਪਕਾਂ ਵੱਲੋਂ ਨਿਰੰਤਰ ਕੰਮ ਭੇਜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਪੜਾਈ ਬਹੁਤ ਵਧੀਆਂ ਹੈ ਜਿਸ ਕਰਕੇ ਉਨਾਂ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ ਦਾਖਲ ਕਰਵਾਇਆ ਹੈ। ਉੁਨਾਂ ਕਿਹਾ ਕਿ ਉਹ ਹਰ ਸਮੇ ਸਕੂਲ ਦੀ ਸਹਾਰਿਤਾ ਲਈ ਵਚਨਬੱਧ ਹਨ। Adesh Parminder SinghEDITOR CANADIAN DOABA TIMES Email: [email protected] Mob:. 98146-40032 whtsapp www.doabatimes.com Related Spread the love