ਤਰਨਤਾਰਨ : ਤਰਨਤਾਰਨ ਦੀ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ ‘ਤੇ ਪਟਕ -ਪਟਕ ਕੇ ਮਾਰ ਦਿੱਤਾ ਹੈ। ਮਾਮਲਾ ਪਤੀ ਪਤਨੀ ਦੇ ਝਗੜੇ ਦਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਅਬਦੁਲ ਅਤੇ ਉਸਦੀ ਪਤਨੀ ਮੱਖੂ ਵਿੱਚਕਾਰ ਝਗੜਾ ਰਹਿੰਦਾ ਸੀ।
ਮ੍ਰਿਤਕ ਬੱਚੀ ਸੋਰਭੀ ਦੇ ਨਾਨਾ ਭੁੱਟੋ ਮੁਤਾਬਿਕ ਅਬਦੁਲ ਅਕਸਰ ਮੱਖੂ ਅਤੇ ਆਪਣੀ 5 ਮਹੀਨੇ ਦੀ ਬੱਚੀ ਸੋਰਭੀ ਨੂੰ ਕੁੱਟਦਾ ਰਹਿੰਦਾ ਸੀ। ਜਿਸ ਤੋਂ ਤੰਗ ਆ ਕੇ ਮੱਖੂ ਅਪਣੀ ਧੀ ਨੂੰ ਲੈ ਕੇ ਅਪਣੇ ਪੇਕੇ ਆ ਗਈ ਅਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਜਿਸ ਤੋਂ ਬਾਅਦ ਪਤਨੀ ਆਪਣੇ 5 ਮਹੀਨੇ ਦੀ ਬੱਚੀ ਨੂੰ ਪੇਕੇ ਘਰ ਆ ਕੇ ਰਹਿਣ ਲੱਗ ਪਈ। ਭੁੱਟੋ ਮੁਤਾਬਿਕ ਅਬਦੁਲ ਅਪਣੇ ਜੀਜੇ ਦੇ ਨਾਲ ਉਹਨਾਂ ਦੇ ਘਰ ਆਇਆ ਅਤੇ ਮੱਖੂ ਨੂੰ ਘਰ ਵਾਪਿਸ ਜਾਨ ਲਈ ਕਹਿਣ ਲੱਗਾ ਪਰ ਮੱਖੂ ਨੇ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ।
ਜਿਸ ਤੋਂ ਬਾਅਦ ਅਬਦੁਲ ਨੇ ਮੱਖੂ ਕੋਲੋ ਅਪਣੀ ਧੀ ਖੋਹ ਲਈ ਅਤੇ ਭੱਜ ਗਿਆ। ਜਦੋਂ ਉਹਨਾਂ ਨੇ ਅਬਦੁਲ ਦਾ ਪਿੱਛਾ ਕੀਤਾ ਤਾਂ ਅਬਦੁਲ ਨੇ ਆਪਣੀ ਧੀ ਸੋਰਭੀ ਨੂੰ ਜ਼ਮੀਨ ਉੱਤੇ ਪਟਕ -ਪਟਕ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ। ਜਿਸਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ।
ਓਧਰ ਥਾਣਾ ਸਿਟੀ ਦੇ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਆਰੋਪੀ ਅਬਦੁਲ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਬਦੁਲ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
News
- 14 ਜੂਨ ਤੱਕ ਆਨਲਾਈਨ ਆਧਾਰ ਅਪਡੇਟ ਮੁਫ਼ਤ : ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ
- ਵਿਦਿਆਰਥੀਆਂ ਲਈ ਨਵੀਂ ਕਿਤਾਬਾਂ ਦੀ ਸਪਲਾਈ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਐਲੀਮੈਂਟਰੀ) ਲਲਿਤਾ ਅਰੋੜਾ ਵੱਲੋਂ ਹਰੀ ਝੰਡੀ
- ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ
- ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ

EDITOR
CANADIAN DOABA TIMES
Email: editor@doabatimes.com
Mob:. 98146-40032 whtsapp