ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਪ੍ਰੋ ਕਿਰਪਾਲ ਸਿੰਘ ਯੋਗੀ ਜੀ ਦਾ ਸ਼ਰਧਾਂਜਲੀ ਸਮਾਗਮ ਅਤੇ ਕਵੀ-ਦਰਬਾਰ
20 ਮਾਰਚ ਨੂੰ
ਗੁਰਦਾਸਪੁਰ 27ਫਰਵਰੀ ( ਅਸ਼ਵਨੀ ) :- ਪ੍ਰੋ ਕਿਰਪਾਲ ਸਿੰਘ ਯੋਗੀ ਜੋ ਕਰੀਬ ਦੋ ਦਹਾਕੇ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪਰਧਾਨ ਰਹੇ ਉਨ੍ਹਾਂ ਦੇ ਦੁੱਖਦਾਈ ਸਦੀਵੀ ਵਿਛੋੜਾ ਦੇ ਜਾਣ ਤੋਂ ਮਗਰੋਂ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਅਜ ਪਹਿਲੀ ਇਕੱਤਰਤਾ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸੋਗਮਈ ਆਲਮ ਵਿੱਚ ਰਾਮ ਸਿੰਘ ਦੱਤ ਯਾਦਗਾਰੀ ਹਾਲ ਲਾਇਬਰੇਰੀ ਗੁਰਦਾਸਪੁਰ ਵਿਖੇ ਵਿਖੇ ਸਾਥੀ ਮੱਖਣ ਕੁਹਾੜ ਸੰਯੋਜਕ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਇਕੱਤਰਤਾ ਦਾ ਆਰੰਭ ਵੀ ਇਕ ਦੁਖਦਾਈ ਵਿਚਾਰ ਚਰਚਾ ਕਰਦਿਆਂ ਜਿਸ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਮਾਣ ਲੋਕਪੱਖੀ ਗਾਇਕ ਸ ਅਮਰਜੀਤ ਗੁਰਦਾਸਪੁਰੀ ਜੋ ਚੰਦ ਰੋਜ ਪਹਿਲਾਂ ਸਾਨੂੰ ਸਾਰਿਆਂ ਨੂੰ ਦੁੱਖਦਾਈ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੁੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਇਕੱਤਰਤਾ ਦੌਰਾਨ ਪ੍ਰੋ ਕਿਰਪਾਲ ਸਿੰਘ ਯੋਗੀ ਜੀ ਦਾ ਸ਼ਰਧਾਂਜਲੀ ਸਮਾਗਮ ਅਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ 20 ਮਾਰਚ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਹ ਪਰੋਗਰਾਮ ਦੋ ਭਾਗਾਂ ਵਿੱਚ ਹੋਵੇਗਾ ਜਿਸ ਦੇ ਪਹਿਲੇ ਭਾਗ ਵਿੱਚ ਹਾਜਰ ਸਾਹਿਤਕਾਰਾਂ ਵਲੋਂ ਪ੍ਰੋਫੈਸਰ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਦੂਸਰੇ ਭਾਗ ਵਿੱਚ ਹਾਜਰ ਕਵੀਆਂ ਤੇ ਅਧਾਰਤ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਜਿਲ੍ਹਾ ਭਰ ਤੋਂ ਕਵੀ ਸੱਜਣ ਆਪਣੇ ਆਪਣੇ ਕਲਾਮ ਪੇਸ਼ ਕਰਨਗੇ। ਅਖੀਰ ਵਿੱਚ ਕਾਮਰੇਡ ਮੁਲਖ ਰਾਜ ਜੀ ਨੂੰ ਪ੍ਰੋ ਕਿਰਪਾਲ ਸਿੰਘ ਯੋਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।ਅੱਜ ਦੀ ਇਕੱਤਰਤਾ ਵਿੱਚ ਸਰਵ ਸ੍ਰੀ ਮੱਖਣ ਕੁਹਾੜ, ਮੰਗਤ ਚੰਚਲ, ਸ਼ੀਤਲ ਸਿੰਘ ਗੁੰਨੋਪੁਰੀ ,ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ ਅਤੇ ਸੋਹਣ ਸਿੰਘ ਹਾਜਰ ਹੋਏ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp