ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ ਕੀਤੀ ਡਾ ਰਾਜ ਦੀ ਕਾਮਯਾਬੀ ਦੀ ਦੁਆ
ਹੁਸ਼ਿਆਰਪੁਰ : ਡਾ ਰਾਜ ਆਪਣੇ ਹਲਕਾ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਣ ਦੀ ਕੋਸ਼ਿਸ਼ ਕਰਦੇ ਹਨ | ਇਸ ਵਿਚਾਰ ਹਨ ਗੈਰ ਸਰਕਾਰੀ ਸੰਸਥਾ ਕੋਸ਼ਿਸ਼ ਦੀ ਕੋ ਚੇਅਰ ਪਰਸਨ ਮੈਡਮ ਸੋਨੀਆ ਦੇ ਜੋ ਅੱਜਕਲ ਡਾ ਰਾਜ ਦੇ ਹਕ਼ ਵਿਚ ਮਤਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ |

ਸੋਨੀਆ ਨੇ ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰੀ ਅਤੇ ਡਾ. ਰਾਜ ਦੀ ਕਾਮਯਾਬੀ ਲਈ ਦੁਆ ਮੰਗੀ | ਉਹਨਾਂ ਕਿਹਾ ਕਿ ਡਾ. ਰਾਜ ਵਰਗੇ ਵਧੀਆ ਅਤੇ ਸੇਵ ਭਾਵ ਵਾਲੇ ਇਨਸਾਨ ਅਗਰ ਰਾਜਨੀਤੀ ਵਿਚ ਸਫਲ ਹੁੰਦੇ ਹਨ ਤਾਂ ਇਹ ਉਸ ਇਲਾਕੇ ਦੀ ਖੁਸ਼ਕਿਸਮਤੀ ਹੁੰਦੀ ਹੈ | ਸੋਨੀਆ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕਿੰਝ ਕੋਰੋਨਾ ਦੇ ਸਿਖਰ ‘ਤੇ ਹੋਣ ਵਾਲੇ ਸਮੇਂ ਵਿਚ ਵੀ ਡਾ ਰਾਜ ਆਪਣੇ ਹਲਕੇ ਵਿਚ, ਲੋਕਾਂ ਵਿਚ ਜਾਂਦੇ ਰਹੇ, ਓਹਨਾ ਦੀ ਸਾਰੇ ਲੈਂਦੇ ਰਹੇ ਅਤੇ ਭੋਜਨ, ਦਵਾਈਆਂ, ਮਾਸਕ ਆਦਿ ਹਰ ਇਕ ਤੱਕ ਪਹੁੰਚਾਉਣ ਲਈ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ |
ਇਥੇ ਤੱਕ ਕਿ ਜਿਹੜੇ ਕੋਰੋਨਾ ਸ਼ਹੀਦਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਵਿਦਾਈ ਨਾ ਦਿੱਤੀ, ਉਹਨਾਂ ਦੇ ਸਸਕਾਰ ‘ਤੇ ਵੀ ਡਾ. ਰਾਜ ਖੁਦ ਪਹੁੰਚੇ | ਸੋਨੀਆ ਨੇ ਅਪੀਲ ਕੀਤੀ ਕਿ ਹੁਸ਼ਿਆਰਪੁਰ ਲੋਕ ਸਭਾ ਦੀ ਜਨਤਾ ਡਾ ਰਾਜ ਦੇ ਇਹਨਾਂ ਗੁਣਾਂ ਨੂੰ ਵੇਖਦੇ ਹੋਏ ਜ਼ਰੂਰ ਉਹਨਾਂ ਨੂੰ ਹੁਸ਼ਿਆਰਪੁਰ ਦੀ ਵੀ ਸੇਵਾ ਦਾ ਮੌਕਾ ਬਖਸ਼ੇ|

- ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ, ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ

EDITOR
CANADIAN DOABA TIMES
Email: editor@doabatimes.com
Mob:. 98146-40032 whtsapp















