ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਜੂਮ ਮੀਟਿੰਗ
ਰੋਜ਼ਾਨਾ ਵਿਦਿਆਰਥੀਆਂ ਤੇ ਮਾਪਿਆਂ ਨਾਲ ਦੋ ਵਾਰੀ ਕੀਤੀ ਜਾਵੇਗੀ ਜੂਮ ਮੀਟਿੰਗ
ਗੁਰਦਾਸਪੁਰ, 27 ਫਰਵਰੀ ( ਅਸ਼ਵਨੀ ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਯੂਕੇਰਨ ਵਿਚ ਫਸੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਜੂਮ ਰਾਹੀਂ ਮੀਟਿੰਗ ਕੀਤੀ ਗਈ ਅਤੇ ਵਿਦਿਆਰਥੀਆਂ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ। ਹੁਣ ਤਕ ਗੁਰਦਾਸਪੁਰ ਜ਼ਿਲੇ ਦੇ 43 ਵਿਦਿਆਰਥੀ ਦੀ ਜਾਣਕਾਰੀ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 97800-13977 ’ਤੇ ਪ੍ਰਾਪਤ ਹੋਈ ਹੈ।
ਜੂਮ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੰਤਵ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਤੇ ਮਾਪਿਆਂ ਕੋਲੋਂ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਦੀ ਭਾਰਤ ਵਾਪਸੀ ਲਈ ਚੁੱਕੇ ਜਾ ਰਹੇ ਕਦਮਾਂ ਅਤੇ ਹੋਰ ਲੋੜੀਦੀਆਂ ਜਰੂਰਤਾਂ ਆਦਿ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਉਨਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਸਮੇਤ ਉੱਚ ਅਧਿਕਾਰੀ ਲਗਾਤਾਰ ਵਿਦਿਆਰਥੀ ਦੀ ਘਰ ਵਾਪਸੀ ਲਈ ਯਤਨਸ਼ੀਲ ਹਨ।
ਇਸ ਮੌਕੇ ਗੱਲ ਕਰਦਿਆਂ ਡਿਨਪਰੋ ਮੈਡੀਕਲ ਯੂਨੀਵਰਸਿਟੀ, ਖਾਰਕਿਵ ਮੈਡੀਕਲ ਯੂਨੀਵਰਸਿਟੀ, ਟਰਨੋਪਿਲ ਤੇ ਓਡੇਸਾ ਐਬੀਐਸਟ ਵਿਚ ਐਮਬੀਬੀਐਸ ਦੀ ਸਟੱਡੀ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਭਾਰਤੀ ਐਬੰਸੀ ਨੂੰ ਹੋਰ ਤੇਜ਼ੀ ਨਾਲ ਵਿਦਿਆਰਥੀਆਂ ਦੀ ਭਾਰਤ ਵਾਪਸੀ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਨਾਲ ਰਾਬਤੇ ਤੋਂ ਬਿਨਾਂ ਆਪਣਾ ਮੋਜੂਦਾ ਸਥਾਨ ਨਾ ਬਦਲਣ। ਉਨਾਂ ਕਿਹਾ ਕਿ ਵਿਦਿਆਰਥੀ ਯੂਕੇਰਨ ਦੇ ਨੇੜਲੇ ਦੇਸ਼ਾਂ ਦੀ ਸਰਹੱਦਾਂ ਵੱਲ ਭਾਰਤੀ ਹਾਈਕਮਿਸ਼ਨ ਨਾਲ ਤਾਲਮੇਲ ਤੋਂ ਬਿਨਾਂ ਨਾ ਜਾਣ।
ਉਨਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਕਿ ਉਨਾਂ ਵਲੋਂ ਰੋਜ਼ਾਨਾ ਜੂਮ ਰਾਹੀਂ 02 ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਉਨਾਂ ਕੋਲੋ ਲੋੜੀਦੀ ਅਪਡੇਟਸ ਮਿਲਦੀ ਰਹੇ। ਉਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਉੱਚ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਪ੍ਰਸ਼ਾਸਨ ਵਲੋਂ ਪੂਰੀ ਕੋਸ਼ਿਸ ਹੈ ਕਿ ਵਿਦਿਆਰਥੀ ਜਲਦ ਆਪਣੇ ਘਰਾਂ ਨੂੰ ਵਾਪਸ ਪਰਤਣ। ਉਨਾਂ
ਕਿਸੇ ਵੀ ਜਾਣਕਾਰੀ ਲਈ ਪੰਜਾਬ ਸਰਕਾਰ ਵਲੋਂ 24 ਘੰਟੇ ਕੰਮ ਕਰਨ ਵਾਲੇ ਸਥਪਾਤ ਕੀਤੇ ਗਏ ਕੰਟਰੋਲ ਰੂਮ ਨੰਬਰ 1100 (ਪੰਜਾਬ ਵਾਸਤੇ) ਅਤੇ 91-172-4111905 (ਵਿਦੇਸ਼ ਵਾਸਤੇ) ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।
———————————

EDITOR
CANADIAN DOABA TIMES
Email: editor@doabatimes.com
Mob:. 98146-40032 whtsapp