ਕੈਪਟਨ ਸਰਕਾਰ ਤੋਂ ਹਰ ਵਰਗ ਪ੍ਰੇਸ਼ਾਨੀ ਦੇ ਆਲਮ ‘ਚ : ਜਸਵੀਰ ਸਿੰਘ ਰਾਜਾ
ਗੜ੍ਹਦੀਵਾਲਾ 1 ਮਈ(CDT) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ ਗਿੱਲ ਨੇ ਆਪਣੀ ਟੀਮ ਦੇ ਸਾਥੀਆਂ ਨਾਲ ਗੜਦੀਵਾਲਾ ਵਿਖੇ ਦਾਣਾ ਮੰਡੀ ਵਿਖੇ ਪਹੁੰਚ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ।ਇਸ ਮੌਕੇ ਯੁਵਾ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਤਵਿੰਦਰ ਸਿੰਘ, ਚੌਧਰੀ ਸੁਖਰਾਜ ਸਿੰਘ, ਬਲਾਕ ਪ੍ਰਧਾਨ ਰਜਿੰਦਰ ਸਿੰਘ, ਸਰਕਲ ਇੰਚਾਰਜ ਕੁਲਦੀਪ ਸਿੰਘ ਮਿੰਟੂ, ਪਰਮਜੀਤ ਸਿੰਘ ਚੱਢਾ,ਵਿਕਰਮ ਸਿੰਘ ਮਾਂਗਾ ਵੀ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਅਪਣੀਆਂ ਸਮਸਿਆਵਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨਾਂ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧਾਂ ਦੀ ਘਾਟ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਲਈ ਕੀਤੇ ਪ੍ਰਬੰਧਾਂ ਦੇ ਐਲਾਨ ਸਭ ਖੋਖਲੇ ਹਨ। 
(ਗੜ੍ਹਦੀਵਾਲ ਮੰਡੀ ਵਿੱਚ ਕਈ ਦਿਨਾਂ ਤੋਂਂ ਖੁਲੇ ਚ ਪਈ ਕਿਸਾਨਾਂ ਦੀ ਫਸਲ)
ਉਨਾਂ ਕਿਹਾ ਕਿ ਗੜ੍ਹਦੀਵਾਲਾ ਮੰਡੀ ਵਿਚ ਕਿਸਾਨਾਂ ਦੀ ਫਸਲ ਦੀ ਸਮੇਂ ਸਿਰ ਲਿਫਟਿੰਗ ਨਹੀਂ ਹੋ ਰਹੀਂ ਜਿਸ ਕਾਰਨ ਕਈ ਦਿਨਾਂ ਤੋਂ ਟਰਾਲੀਆਂ ਵਿੱਚ ਫਸਲ ਲੈ ਕੇ ਆਏ ਕਿਸਾਨ ਖਜਲ ਹੋ ਰਹੇ ਹਨ ਕਿਉਂਕਿ ਫਸਲ ਦੀ ਲਿਫਟਿੰਗ ਸਮੇਂ ਤੇ ਨਾ ਹੋਣ ਕਾਰਨ ਉਥੇ ਜਗ੍ਹਾ ਦੀ ਘਾਟ ਆ ਰਹੀ ਹੈ। ਜਿਸ ਕਰਕੇ ਫਸਲ ਲੈ ਕੇ ਆਏ ਕਿਸਾਨਾ ਨੂੰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਆੜ੍ਹਤੀਆਂ ਨੂੰ ਬਾਰਦਾਨੇ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਆੜ੍ਹਤੀ ਹੁਣ ਆਪਣੇ ਕੋਲੋਂ ਬਾਰਦਾਨੇ ਦੀ ਖਰੀਦ ਕਰੇਗਾ ਜਿਸ ਦੀ ਕੀਮਤ ਉਸ ਨੂੰ ਬਾਅਦ ਵਿੱਚ ਦਿੱਤੀ ਜਾਵੇਗੀ।ਆੜ੍ਹਤੀਆਂ ਯੂਨੀਅਨ ਗੜ੍ਹਦੀਵਾਲਾ ਨੇ ਕਿਹਾ ਪਿਛਲੇ ਸੀਜਨ ਦਾ ਕਰੋੜਾਂ ਰੁਪਿਆ ਕੇਂਦਰ ਸਰਕਾਰ ਵਲੋਂ ਅਜੇ ਤੱਕ ਆੜ੍ਹਤੀਆਂ ਨੂੰ ਨਹੀਂ ਦਿੱਤਾ ਗਿਆ। ਉੱਤੋਂ ਪੰਜਾਬ ਸਰਕਾਰ ਵਲੋਂ ਇਹ ਫਰਮਾਨ ਥੋਪ ਦਿੱਤੇ ਗਏ ਹਨ। 
(ਆੜ੍ਹਤੀ ਆਪਣੇ ਕੋਲੋਂ ਖਰੀਦ ਕੇ ਲਿਆਏ ਬਾਰਦਾਨਾ)
ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਖੁਲੇ ਵਿੱਚ ਪਈ ਹੋਈ ਹੈ ਉਸ ਨੂੰ ਬਾਰਿਸ਼ ਤੋਂ ਬਚਾਉਣ ਲਈ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਕਿਸਾਨਾਂ ਨੂੰ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣਾ, ਮੰਡੀ ਵਿਚ ਬਾਥਰੂਮ ਦਾ ਸਹੀ ਪ੍ਰਬੰਧ ਨਾ ਹੋਣਾ ਆਦਿ ਸਮੱਸਿਆਵਾਂ ਤੋਂ ਕਿਸਾਨ ਜੂਝ ਰਹੇ ਹਨ। ਉਨਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ, ਚਾਹੇ ਮੁਲਾਜਮ ਵਰਗ ਹੋਵੇ, ਚਾਹੇ ਕਿਸਾਨ ਵਰਗ ਹੋਵੇ। ਪੰਜਾਬ ਵਿਚ ਮੁਲਾਜਮ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਸ਼ੰਘਰਸ਼ ਕਰ ਰਹੇ ਹਨ, ਕੱਚੇ ਮੁਲਾਜ਼ਮ ਪੱਕੇ ਹੋਣ ਲਈ ਕੈਪਟਨ ਸਰਕਾਰ ਦੇ ਗੇੜੇ ਕੱਢ ਰਹੇ ਹਨ, ਮੁਲਾਜ਼ਮ ਪੇ ਕਮਿਸ਼ਨ ਦੀ ਉਡੀਕ ਚ ਬੈਠੇ ਹਨ, ਹੈਲਥ ਵਿਭਾਗ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ, ਕਿਸਾਨ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੀ ਮਾਰ ਹੇਠ ਹਨ, ਬੇਰੁਜ਼ਗਾਰੀ ਅਧਿਆਪਕ ਰੋਜ ਕੈਪਟਨ ਸਰਕਾਰ ਦੀ ਲਾਠੀਆਂ ਦਾ ਸ਼ਿਕਾਰ ਹੋ, ਨੌਜਵਾਨ ਹਰ ਰੋਜ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਨ ਚ ਸਿੱਖ ਇੰਤਜ਼ਾਰ ਵਿੱਚ ਬੈਠੇ ਹਨ ਪਰ ਕੈਪਟਨ ਸਰਕਾਰ ਦੇ ਸਵਾ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਦੀ ਜਨਤਾ ਦੀ ਪੁਕਾਰ ਸੁਣਨ ਵਿੱਚ ਅਸਮਰੱਥ ਹੋ ਤਾਂ ਇਹ ਕੁਰਸੀ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਦੇ ਦੇਣੀ ਚਾਹੀਦੀ ਹੈ।
- ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ, ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ, ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ

- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ

- P.M Modi recently attended the 2nd WHO Global Summit on Traditional Medicine

- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ

- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ

- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ

- Gas tanker catches fire in Mandiala, MP Dr. Raj expressed sorrow

- ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ

- ਹੁਸ਼ਿਆਰਪੁਰ ‘ਚ LPG ਟੈਂਕਰ ਵਿਸਫੋਟ, ਕਈ ਘਰ-ਦੁਕਾਨਾਂ ਜਲੀਆਂ, 2 ਦੀ ਮੌਤ, 50 ਤੋਂ ਵੱਧ ਝੁਲਸੇ

- ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

- #SHESHNAG_TEMPLE : Grand religious program organizes at the historic Sheshnag Temple

- पूर्व प्रधानमंत्री अटल बिहारी वाजपेई की पुण्यतिथि पर उनको नमन : दुष्यंत मिन्हास

- #BALWINDER_BALAM_CANADA : ਐਡਮਿੰਟਨ (ਕੈਨੇਡਾ) ਵਿਖੇ ਨਵਦੀਪ ਸਿੰਘ ਬੱਬੂ ਬਰਾੜ ਦਾ ਸਨਮਾਨ ਅਤੇ ਅਵਤਾਰ ਸਿੰਘ ਬਰਾੜ ਦੀਆਂ ਅਭੁੱਲ ਯਾਦਾਂ ਦੀ ਪੁਸਤਕ ਦਾ ਵਿਮੋਚਨ

- #DC_HOSHIARPUR : ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਮੇਸ਼ਾ ਚੌਕਸ, ਕੀਤੇ ਪੁਖਤਾ ਪ੍ਰਬੰਧ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

- ਪੰਜਾਬ ਨੂੰ ਮਨਜ਼ੂਰ 800 ਕਰੋੜ ਰੁਪਏ ਤੋਂ ਵੱਧ ਦੀਆਂ ਸੜਕਾਂ ਅਤੇ ਪੁਲ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਰੱਦ, ਰਾਜ ਸਰਕਾਰ ਸਮੇਂ ਸਿਰ ਟੈਂਡਰ ਜਾਰੀ ਨਹੀਂ ਕਰ ਸਕੀ

- #MLA_ISHANK : ਪੰਜਾਬ ਨੂੰ ਮੁੜ ਖੁਸ਼ਹਾਲ ਕਰਣ ਦੀ ਮੁਹਿੰਮ ਹੈ “ਯੁੱਧ ਨਸ਼ਿਆਂ ਵਿਰੁੱਧ”

- नशे के खिलाफ संदेश के साथ ‘शहीद-ए-आज़म भगत सिंह नेशनल मैराथन’ 27 सितंबर को: जय कृष्ण सिंह रौड़ी

- #DC_HOSHIARPUR :: ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲਿਆ ਜਾਵੇ

- ਅੰਤਰ ਰਾਸ਼ਟਰੀ ਯੂਥ ਦਿਵਸ ਤੇ ਸੀਨੀਅਰ ਸੈਕੰਡਰੀ ਸਕੂਲ ਡੱਫਰ (ਹੁਸ਼ਿਆਰਪੁਰ ) ਵਿਖੇ ਸੈਮੀਨਾਰ

- LATEST : Vigilance Bureau Punjab ਦੀ ਇਕ ਹੋਰ ਵੱਡੀ ਕਾਰਵਾਈ : ARRESTS OFFICER FOR RECEIVING A BRIBE OF RS 20,000/-

- #DGP_GOURAV_YADAV : ON DAY 164, PUNJAB POLICE CONDUCTS RAIDS AT 352 SITES; 95 DRUG SMUGGLERS HELD

- #DGP_PUNJAB : PUNJAB POLICE SOLVES NAWANSHAHR GRENADE ATTACK CASE; FIVE OPERATIVES OF BKI HELD WITH HAND-GRENADE, PISTOL

- ਪਠਾਨਕੋਟ-ਡਲਹੌਜ਼ੀ ਭੂ-ਸ੍ਰਖਲਣ ਕਾਰਨ ਰਾਸ਼ਟਰੀ ਰਾਜਮਾਰਗ ਬੰਦ, ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਵਧੇਰੇ ਬਾਰਸ਼ ਹੋਣ ਦੀ ਸੰਭਾਵਨਾ

- Vigilance Bureau Punjab Arrests ASI for Bribery

- संजीव अरोड़ा बने लायंस क्लब 321-डी के (नेत्रदान)जिला चेयरमैन


EDITOR
CANADIAN DOABA TIMES
Email: editor@doabatimes.com
Mob:. 98146-40032 whtsapp
