ਨਰੋਟ ਮਹਿਰਾ / ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) : ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਕੋਟਲੀ ਪੈਟਰੋਲ ਪੰਪ ਨੇੜੇ ਵਾਪਰੇ ਭਿਆਨਕ ਹਾਦਸੇ ਚ ਇਕ ਮਹਿਲਾ ਡਾਕਟਰ ਦੀ ਮੌਤ ਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਗਏ ।
ਜਾਣਕਾਰੀ ਦਿੰਦਿਆਂ ਹੋਇਆਂ ਚੌਹਾਨ ਹਸਪਤਾਲ ਕੋਟਲੀ ਦੀ ਡਾਕਟਰ ਪ੍ਰੀਆ ਨੇ ਦੱਸਿਆ ਕਿ ਉਸਨੇ ਆਪਣੇ ਜਨਮ ਦਿਨ ਦੀ ਪਾਰਟੀ ਹੋਟਲ ਐਲਡੀ ਟਿਆਬਲੇ ਪਠਾਨਕੋਟ ਚ ਕੀਤੀ। ਉਸਨੇ ਦੱਸਿਆ ਕਿ ਉਸ ਨਾਲ ਉਸ ਦੀਆਂ 4 ਸਹੇਲੀਆਂ ਅਲਕਾ, ਅਨੀਤਾ, ਡਾਕਟਰ ਜੈਸਮੀਨ ਅਤੇ ਭਾਵਨਾ ਹੋਟਲ ਵਿੱਚ ਰਾਤ 10 ਵਜੇ ਪੁੱਜੀਆਂ। ਡਾਕਟਰ ਪ੍ਰੀਆ ਨੇ ਦੱਸਿਆ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਸਵੇਰ ਸਾਰ ਉਹ ਤੇ ਉਸ ਦੀਆਂ ਸਹੇਲੀਆਂ ਕਾਰ ਨੰਬਰ ਪੀਬੀ 35 ਏ ਜੀ 3985 ਇਮੇਜ ਹਾਂਡਾ ਜਿਸ ਨੂੰ ਅਲਕਾ ਚਲਾ ਰਹੀ ਸੀ , ਵਾਪਸ ਚੌਹਾਨ ਹਸਪਤਾਲ ਵਾਪਸ ਆ ਰਹੀਆਂ ਸਨ ਤਾਂ ਹਸਪਤਾਲ ਤੋਂ ਪਹਿਲੇ ਰਿਲਾਇਸ ਪੰਪ ਤੇ ਉਹਨਾਂ ਨੇ ਕਿਸੇ ਕਾਰਨ ਗੱਡੀ ਨੂੰ ਰੋਕਿਆ ਜਿਸ ਦੇ ਉਪਰੰਤ ਉਹਨਾਂ ਦੇ ਪਿੱਛੋਂ ਥਾਰ ਗੱਡੀ , ਜਿਸ ਨੂੰ ਅੰਕਿਤ ਵਾਸੀ ਨਵਾਲਾ ਚਲਾ ਰਿਹਾ ਸੀ ਜਿਸਨੇ ਆਪਣੀ ਥਾਰ ਗੱਡੀ ਸਾਡੀ ਗੱਡੀ ਦੇ ਪਿੱਛੇ ਰੋਕ ਦਿੱਤੀ।
ਡਾਕਟਰ ਜੈਸਮੀਨ ਅਲਕਾ ਅਤੇ ਉਹ ਕਾਰ ਵਿੱਚੋਂ ਨਿਕਲ ਕੇ ਕਾਰ ਤੇ ਪਿੱਛੇ ਚਲੇ ਗਏ, ਜਿਸ ਤੇ ਉਹਨਾਂ ਦੀ ਗੱਡੀ ਦੇ ਪਿਛਲੇ ਪਾਸੇ ਖੜ੍ਹੀ ਗੱਡੀ ਥਾਰ ਵਿੱਚੋਂ ਅੰਕਿਤ ਵੀ ਆਪਣੀ ਗੱਡੀ ਵਿੱਚੋਂ ਹੇਠਾਂ ਉਤਰ ਕੇ ਸੜਕ ਦੇ ਕਿਨਾਰੇ ‘ਤੇ ਆ ਗਿਆ। ਕਾਰ ਵਿੱਚ ਅਨੀਤਾ ਤੇ ਭਾਵਨਾ ਬੈਠੀਆਂ ਰਹੀਆਂ। ਇਸ ਦੌਰਾਨ ਕੋਈ ਅਣਪਛਾਤੀ ਵੱਡੀ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਥਾਰ ਗੱਡੀ ਦੇ ਪਿਛਲੇ ਪਾਸੇ ਤੇਜ਼ ਰਫਤਾਰ ਨਾਲ ਮਾਰ ਦਿੱਤੀ ਜਿਸ ਨਾਲ ਥਾਰ ਤੇ ਕਾਰ ਵਿਚਕਾਰ ਖੜ੍ਹੀ ਡਾਕਟਰ ਜੈਸਮੀਨ, ਅਲਕਾ ਅਤੇ ਅੰਕਿਤ ਦੇ ਵਿੱਚ ਆ ਕੇ ਥਾਰ ਗੱਡੀ ਵੱਜੀ ਜਿਸ ਨਾਲ ਡਾਕਟਰ ਜੈਸਮੀਨ ਦੇ ਗੰਭੀਰ ਸੱਟਾਂ ਲੱਗਣ ਕਰਕੇ ਉਸਦੀ ਮੌਕੇ ‘ਤੇ ਮੌਤ ਹੋ ਗਈ ਅਤੇ ਅਲਕਾ ਅਤੇ ਅੰਕਿਤ ਨੂੰ ਗੰਭੀਰ ਸੱਟਾਂ ਲੱਗੀਆਂ।
ਮ੍ਰਿਤਕ ਡਾਕਟਰ ਜੈਸਮੀਨ ਦੀ ਲਾਸ਼ ਸਰਕਾਰੀ ਹਸਪਤਾਲ ਪਠਾਨਕੋਟ ਰੱਖੀ ਗਈ ਹੈ। ਕੇਸ ਦੀ ਜਾਂਚ ਕਰ ਰਹੇ ਸਦਰ ਥਾਣਾ ਦੇ ਇਨਕੁਆਇਰੀ ਅਫਸਰ ਸੁਰਿੰਦਰ ਕੁਮਾਰ ਨੇ ਡਾਕਟਰ ਪ੍ਰੀਆ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
- ਐਸ.ਆਈ.ਆਰ.-2026 ਤਹਿਤ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ: ਆਸ਼ਿਕਾ ਜੈਨ
- ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
- MLA Dr. Ishank Kumar: Cloud University Bill Passed in Punjab Assembly, Major Milestone for Hoshiarpur
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ
- LATEST NEWS : ₹1.11 Crore Infrastructure Push Transforms Chandeli as MLA Dr. Ishank Kumar Unveils Key Projects
- Latest News : ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp