ਆਪ’ ਦੇ ਰੋਡ ਸ਼ੋਅ ਦੀ ਭੀੜ ਨੇ ਉਡਾਈ ਵਿਰੋਧੀਆਂ ਦੀ ਨੀਂਦ
ਵਧਦੀ ਠੰਢ ਵਿੱਚ ਡਾ: ਰਾਜ ਅਤੇ ਡਾ: ਇਸ਼ਾਂਕ ਦੇ ਰੋਡ ਸ਼ੋਅ ਅਤੇ ਰੈਲੀਆਂ ਨੇ ਸਿਆਸੀ ਪਾਰਾ ਚੜ੍ਹਾਇਆ
ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ ) ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਦੇ ਆਪਣੇ ਹਲਕੇ ਵਿੱਚ ਉਸਾਰੂ ਪ੍ਰਭਾਵ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਉਨ੍ਹਾਂ ਦੀ ਸਾਂਝ ਦਾ ਇੱਕ ਹੋਰ ਸਬੂਤ ਅੱਜ ਉਨ੍ਹਾਂ ਵੱਲੋਂ ਹਲਕਾ ਚੱਬੇਵਾਲ ਵਿੱਚ ਕਰਵਾਏ ਗਏ ਦੋ ਵਿਸ਼ਾਲ ਰੋਡ ਸ਼ੋਅ ਤੋਂ ਮਿਲਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਪੁੱਜੇ। . ਠੰਡ ਅਤੇ ਧੁੰਦ ਵਿੱਚ ਅਚਾਨਕ ਵਾਧਾ ਹੋਣ ਦੇ ਬਾਵਜੂਦ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਤੇ ਡਾ: ਰਾਜ ਅਤੇ ਡਾ: ਇਸ਼ਾਂਕ ਦੇ ਸਮਰਥਨ ਵਿੱਚ ਸੜਕਾਂ ‘ਤੇ ਆਉਣਾ ਉਨ੍ਹਾਂ ਦੀ ਸਾਖ ਦਾ ਪ੍ਰਮਾਣ ਹੈ। ਇੱਕ ਰੋਡ ਸ਼ੋਅ ਦੀ ਕਮਾਂਡ ਡਾ: ਰਾਜ ਨੇ ਮੈਡਮ ਸੋਨੀਆ ਦੇ ਨਾਲ ਸੰਭਾਲੀ ਜੋ ਬਸੀ ਦੌਲਤ ਖਾਂ ਤੋਂ ਸ਼ੁਰੂ ਹੋ ਕੇ ਭੁੰਗਰਨੀ ਤੱਕ ਚੱਲਿਆ ਅਤੇ ਦੂਸਰਾ ਕੰਢੀ ਖੇਤਰ ਦੇ ਪਿੰਡ ਜੰਡੋਲੀ ਤੋਂ ਬੋਹਣ ਤੱਕ ਕੱਢਿਆ ਗਿਆ , ਜਿਸ ਦੀ ਅਗਵਾਈ ਡਾ: ਇਸ਼ਾਂਕ ਅਤੇ ਡਾ: ਜਤਿੰਦਰ ਨੇ ਕੀਤੀ।
ਇਨ੍ਹਾਂ ਰੋਡ ਸ਼ੋਅ ਦੀ ਸਫ਼ਲਤਾ ‘ਤੇ ਆਪਣੇ ਲੋਕਾਂ ਦਾ ਧੰਨਵਾਦ ਕਰਦਿਆਂ ਡਾ: ਰਾਜ ਨੇ ਉਨ੍ਹਾਂ ਨੂੰ ਇਸ ਚੋਣ ਵਿਚ ਡਾ: ਇਸ਼ਾਂਕ ਕੁਮਾਰ ਨੂੰ ਆਪਣਾ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ਉਹਨਾਂ ਨੇ ਨਾ ਤਾਂ ਪਿਛਲੇ ਸਮੇਂ ਵਿਚ ਵਿਕਾਸ ਕਾਰਜਾਂ ਵਿਚ ਕੋਈ ਕਸਰ ਛੱਡੀ ਹੈ ਅਤੇ ਨਾ ਹੀ ਅਗਾਂਹ ਕੋਈ ਕਸਰ ਬਾਕੀ ਛੱਡਣਗੇ ਉਨ੍ਹਾਂ ਅਪੀਲ ਕੀਤੀ ਕਿ ਲੋਕ ਸਿਆਸੀ ਲਾਹਾ ਲੈਣ ਲਈ ਚੋਣ ਲੜਨ ਵਾਲੇ ਆਗੂਆਂ ਨੂੰ ਨਾ ਚੁਣਨ ਸਗੋਂ ਨੌਜਵਾਨ, ਮਿਹਨਤੀ ਤੇ ਜੁਝਾਰੂ ਆਗੂ ਡਾ: ਇਸ਼ਾਕਾਂ ਦੀ ਚੋਣ ਕਰਨ | ਚੱਬੇਵਾਲ ਵਿੱਚ ਸਰਕਾਰੀ ਕਾਲਜ, ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੱਕੀਆਂ ਬਣੀਆਂ ਲਿੰਕ ਸੜਕਾਂ, ਪੁਲਾਂ ਆਦਿ ਬਾਰੇ ਗੱਲ ਕਰਦਿਆਂ ਡਾ: ਰਾਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਹਰ ਸੁੱਖ-ਸਹੂਲਤ ਪ੍ਰਦਾਨ ਕੀਤੀ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਹਨ ਅਤੇ ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਨਾਲ ਖੜੇ ਹਨ । ਫਿਰ ਵੀ ਜੋ ਵੀ ਕਮੀ ਰਹਿ ਗਈ ਹੈ, ਉਸ ਨੂੰ ਪੂਰਾ ਕਰਨ ਲਈ ਉਹ ਡਾ.ਇਸ਼ਾਂਕ ਨਾਲ ਮਿਲ ਕੇ ਹਰ ਸੰਭਵ ਕੋਸ਼ਿਸ਼ ਕਰਨਗੇ।
ਚੱਬੇਵਾਲ ਵਿਧਾਨ ਸਭਾ ਹਲਕੇ ਦੇ ਕਰੀਬ 10-12 ਪਿੰਡਾਂ ਵਿੱਚੋਂ ਲੰਘੇ ਇਨ੍ਹਾਂ ਰੋਡ ਸ਼ੋਅ ਨੇ ਜਿੱਥੇ ਹਲਕਾ ਹੁਸ਼ਿਆਰਪੁਰ ਦੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ, ਉੱਥੇ ਹੀ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਡਾ: ਇਸ਼ਾਂਕ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਡਾ.ਇਸ਼ਾਂਕ ਨੂੰ ਇਲਾਕੇ ਦੀ ਨੌਜਵਾਨ ਪੀੜ੍ਹੀ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ, ਜੋ ਕਿ ਉਨ੍ਹਾਂ ਦੀਆਂ ਮੀਟਿੰਗਾਂ, ਰੋਡ ਸ਼ੋਅ ਅਤੇ ਰੈਲੀਆਂ ਵਿਚ ਵੀ ਸਾਫ ਨਜ਼ਰ ਆ ਰਿਹਾ ਹੈ।
- ਟੀਬੀ ਮੁਕਤ ਭਾਰਤ ਮੁਹਿੰਮ ਦੇ ਤਹਿਤ ਬੱਚਿਆਂ ਦੀ ਟੀਬੀ ਟੈਸਟਿੰਗ ਅਤੇ ਇਲਾਜ ਲਈ ਹਿੱਸੇਦਾਰਾਂ ਨਾਲ ਇੱਕ ਜ਼ਿਲ੍ਹਾ ਸਿਖਲਾਈ ਪ੍ਰੋਗਰਾਮ ਆਯੋਜਿਤ
- ਡਿਪਟੀ ਕਮਿਸ਼ਨਰ ਨੇ ਮਿਸ਼ਨ ਅੰਮ੍ਰਿਤ ਸਰੋਵਰ ਤਹਿਤ ਚੱਲ ਰਹੇ ਕਾਰਜਾਂ ਦਾ ਲਿਆ ਜਾਇਜ਼ਾ
- ਸੂਬੇ ਦੀ ਤਰੱਕੀ ‘ਚ ਮੀਲ ਪੱਥਰ ਸਾਬਤ ਹੋਵੇਗਾ ਪੰਜਾਬ ਬਜਟ-2025: ਡਾ. ਰਾਜ ਕੁਮਾਰ ਚੱਬੇਵਾਲ
- ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ
- ਪੰਜਾਬ ਵਿਧਾਨ ਸਭਾ ਵਿੱਚ ਸੂਬੇ ਦਾ ਪਾਣੀ ਅਤੇ ਵਾਤਾਵਰਣ ਬਚਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ
- ਪੰਜਾਬ ਸਰਕਾਰ ਨੇ ਮਹਿਲਾ ਅਤੇ ਬਾਲ ਹੈਲਪ ਲਾਈਨ ਨੂੰ ਮਜ਼ਬੂਤ ਕਰਨ ਲਈ 252 ਨਵੀਆਂ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ : ਡਾ. ਬਲਜੀਤ ਕੌਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp