ਨਸ਼ਾ ਕਰਨ ਤੇ ਰੋਕਣ ਤੇ ਸ਼੍ਰੀ ਰਵਿਦਾਸ ਮੰਦਿਰ ਦੇ ਪੂਜਾਰੀ ਦਾ ਕੱਲ ਦੋਸ਼ੀ ਗਿ੍ਰਫਤਾਰ
ਗੁਰਦਾਸਪੁਰ 22 ਫ਼ਰਵਰੀ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਦੇ ਪਿੰਡ ਭੋਜਰਾਜ ਵਿੱਚ ਨਸ਼ਾ ਕਰਨ ਤੋ ਰੋਕਣ ਤੇ ਰਵਿਦਾਸ ਮੰਦਿਰ ਦੇ ਪੁਜਾਰੀ ਦਾ ਸਿਰ ਵਿੱਚ ਰਾਡ ਮਾਰ ਕੇ ਕੱਤਲ ਕਰ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ । ਸੰਤੋਸ਼ ਕੁਮਾਰੀ ਪਤਨੀ ਮਹਿੰਦਰਪਾਲ ਵਾਸੀ ਭੋਜਰਾਜ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਹ ਬੀਤੇ ਦਿਨ ਪਿੰਡ ਵਿੱਚ ਬਣੇ ਹੋਏ ਸ਼੍ਰੀ ਰਵੀਦਾਸ ਮੰਦਿਰ ਵਿੱਚ ਮੱਥਾ ਟੇਕਣ ਗਈ ਸੀ ।
ਉਹ ਮੱਥਾ ਟੇਕ ਕੇ ਮੰਦਿਰ ਦੇ ਅੰਦਰ ਖੜੀ ਸੀ ਅਤੇ ਮੰਦਿਰ ਦਾ ਪੁਜਾਰੀ ਥੁੜਾ ਰਾਮ ਪੁੱਤਰ ਕੇਸਰ ਰਾਮ ਵਾਸੀ ਭੋਜਰਾਜ ਮੰਦਿਰ ਵਿੱਚ ਬੈਠ ਕੇ ਪਾਠ ਕਰ ਰਿਹਾ ਸੀ ਕਿ ਇੰਨੇ ਨੂੰ ਉਹਨਾਂ ਦੇ ਪਿੰਡ ਦਾ ਵਸਨੀਕ ਬਲਵਿੰਦਰ ਸਿੰਘ ਪੁੱਤਰ ਨਾਗਰ ਸਿੰਘ ਮੰਦਿਰ ਦੇ ਅੰਦਰ ਆਇਆ ਜਿਸਦੇ ਹੱਥ ਵਿੱਚ ਲੋਹੇ ਦੀ ਰਾਡ ਸੀ ਜਿਸ ਨੇ ਉਸਦੇ ਵੇਖਦੇ-ਵੇਖਦੇ ਆਪਣੇ ਹੱਥ ਵਿੱਚ ਫੜੀ ਰਾਡ ਦੇ ਵਾਰ ਥੁੜਾਂ ਰਾਮ ਦੇ ਸਿਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਉਸ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖਕੇ ਬਲਵਿੰਦਰ ਸਿੰਘ ਮੋਕਾ ਤੋ ਰਾਡ ਸਮੇਤ ਫ਼ਰਾਰ ਹੋ ਗਿਆ । ਸੰਤੋਸ਼ ਕੁਮਾਰੀ ਨੇ ਹੋਰ ਦਸਿਆਂ ਕਿ ਥੁੜਾਂ ਰਾਮ ਦੇ ਭਰਾ ਪੂਰਨ ਚੰਦ ਨੇ ਸਵਾਰੀ ਦਾ ਪ੍ਰਬੰਧ ਕਰਕੇ ਥੁੜਾਂ ਰਾਮ ਨੂੰ ਹੱਸਪਤਾਲ ਵੱਲ ਲੇ ਕੇ ਚੱਲ ਪਿਆਂ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਥੁੜਾਂ ਰਾਮ ਦੀ ਮੋਤ ਹੋ ਗਈ ਹੈ । ਪੁਲਿਸ ਸਟੇਸ਼ਨ ਘੁੰਮਣ ਕਲਾ ਦੇ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਨੇ
ਦਸਿਆਂ ਕਿ ਸੰਤੋਸ਼ ਕੁਮਾਰੀ ਦੇ ਬਿਆਨ ਤੇ ਪੁਲਿਸ ਵੱਲੋਂ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਬਲਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp