ਹੁਸ਼ਿਆਰਪੁਰ : ਦਰਦਨਾਕ ਹਾਦਸਾ : ਔਰਤ ਦੀ ਚੁੰਨੀ ਬਾਈਕ ਦੇ ਟਾਇਰ ’ਚ ਫਸਣ ਕਾਰਣ ਉਹ ਬਾਈਕ ਤੋਂ ਹੇਠਾਂ ਡਿੱਗ ਗਈ, ਪਿੱਛਿਓਂ ਟ੍ਰੈਕਟਰ-ਟਰਾਲੀ ਉਸਦੇ ਸਿਰ ਉਪਰੋਂ ਲੰਘ ਗਈ, ਮੌਕੇ ’ਤੇ ਹੀ ਮੌਤ

ਹੁਸ਼ਿਆਰਪੁਰ : ਫਗਵਾੜਾ ਰੋਡ ’ਤੇ ਪਿੰਡ ਡਵਿੱਡਾ ਅਹਿਰਾਣਾ ਦੇ ਕੋਲ ਔਰਤ ਦੀ ਚੂਨੀ ਬਾਈਕ ਦੇ ਟਾਇਰ ’ਚ ਫੱਸ ਗਈ। ਜਿਸ ਕਾਰਣ ਉਹ ਬਾਈਕ ਤੋਂ ਹੇਠਾਂ ਡਿੱਗ ਗਈ, ਇਸੇ ਦੌਰਾਨ ਪਿੱਛਿਓਂ ਟ੍ਰੈਕਟਰ-ਟਰਾਲੀ ਉਸਦੇ ਉਪਰੋਂ ਲੰਘ ਗਈ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਰਕਾਰੀ ਹਸਪਤਾਲ ਹੁਸ਼ਿਆਰਪੁਰ ’ਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਆਏ ਜਸਪਾਲ ਸਿੰਘ ਨਿਵਾਸੀ ਜਲਾਲਪੁਰ ਹਰਿਆਣਾ ਨੇ ਦੱਸਿਆ ਕਿ ਉਹ ਪਤਨੀ 32 ਸਾਲਾ ਵੰਦਨਾ ਦੇ ਨਾਲ ਪਿੰਡ ਆਇਆ ਸੀ। ਮੋਟਰਸਾਈਕਲ ’ਤੇ ਫਗਵਾੜਾ ਪਰਤ ਰਿਹਾ ਸੀ। ਬਾਅਦ ਦੁਪਹਿਰ ਪਿੰਡ ਡਵਿੱਡਾ ਅਹਿਰਾਣਾ ਦੇ ਕੋਲ ਪਹੁੰਚਣ ’ਤੇ ਵੰਦਨਾ ਦੀ ਚੁਨੀ ਟਾਇਰ ’ਚ ਫੱਸ ਗਈ। ਇਸ ਨਾਲ ਵੰਦਨਾ  ਸੜਕ ’ਤੇ ਡਿੱਗ ਗਈ। ਉਸੇ ਸਮੇਂ ਪਿੱਛੇ ਤੋਂ ਆ ਰਹੇ ਟਰੈਕਟਰ ਟਰਾਲੀ ਦਾ ਟਾਇਰ ਵੰਦਨਾ ਦੇ ਸਿਰ ਦੇ ਉਪਰੋਂ ਲੰਘ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਜਸਪਾਲ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ’ਚ ਇਕ ਔਰਤ ਦੀ ਚੁਨੀ  ਮੋਟਰਸਾਈਕਲ ਦੇ ਟਾਇਰਾਂ ’ਚ ਫੱਸਣ ਦੀ ਵਜ੍ਹਾ ਨਾਲ ਉਸਦਾ ਸਿਰ ਧੱੜ ਤੋਂ ਅਲਗ ਹੋ ਗਿਆ ਸੀ।

 

PLEASE SUBSCRIBE CHANEL IF POSSIBLE
PLEASE SUBSCRIBE CHANEL, IF POSIBLE

Related posts

Leave a Reply