6459 ਪੀੜਤਾਂ ਨੇ ਕੋਰੋਨਾ ਬਿਮਾਰੀ ‘ਤੇ ਫ਼ਤਿਹ ਹਾਸਲ ਕੀਤੀ ਕੋਰੋਨਾ ਵਾਇਰਸ ਦੇ 157830 ਸ਼ੱਕੀ ਮਰੀਜਾਂ ਵਿਚੋਂ 151805 ਵਿਅਕਤੀਆਂ ਦੀ ਰਿਪੋਰਟ ਨੈਗਵਿਟ


ਬਟਾਲਾ / ਗੁਰਦਾਸਪੁਰ, 26 ਅਕਤੂਬਰ ( ਅਵਿਨਾਸ਼ ਸ਼ਰਮਾ/ਸੰਜੀਵ ਨਈਅਰ ) : ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਹੁਣ ਤਕ 157830 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 151805 ਨੈਗਟਿਵ, 3488 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 803 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ 79, ਐਂਟੀਜਨ ਟੈਸਟ ਰਾਹੀਂ 2458 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 6828 ਪੋਜ਼ਟਿਵ ਮਰੀਜ਼ ਹਨ।

ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 03, ਬਟਾਲਾ ਵਿਖੇ 02, 49 ਹੋਰ ਜ਼ਿਲਿਆਂ ਵਿਚ, ਤਿੱਬੜੀ ਹਸਪਤਾਲ ਵਿਖੇ 05 ਅਤੇ ਕੇਂਦਰੀ ਜੇਲ• ਵਿਚ 01 ਪੀੜਤ ਦਾਖਲ ਹਨ। 113 ਪੀੜਤ ਜੋ Asymptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 6459 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 6283 ਪੀੜਤ ਠੀਕ ਹੋਏ ਹਨ ਅਤੇ 176 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ।  ਐਕਟਿਵ ਕੇਸ 173 ਹਨ। ਜਿਲੇ ਅੰਦਰ ਕੁਲ 196 ਮੌਤਾਂ ਹੋਈਆਂ ਹਨ।  

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋਰੋਨਾ ਟੋਸਟ ਮੁਫਤ ਕੀਤਾ ਜਾਂਦਾ ਹੈ। ਮੈਡੀਕਲ ਹੈਲਪ ਲਈ 104 ਨੰਬਰ ਡਾਇਲ ਕਰਕੇ ਡਾਕਟਰੀ ਸਹਾਇਤ ਪ੍ਰਾਪਤ ਕੀਤੀ ਜਾ ਸਕਦੀ

Related posts

Leave a Comment