ਜਿਲਾ ਪਠਾਨਕੋਟ ਤੋਂ ਭਾਰਤ ਦੇ ਹਰੇਕਰਾਜ ਲਈ ਪ੍ਰਵਾਸੀ ਮਜਦੂਰਾਂ ਦੇਘਰ ਵਾਪਸ ਜਾਣ ਲਈ ਜਿਲਾ ਪ੍ਰਸਾਸਨ ਨੇ ਦਿੱਤਾ ਹਰੇਕ ਤਰਾਂ ਦਾ ਸਹਿਯੋਗ

ਜਿਲਾ ਪਠਾਨਕੋਟ ਤੋਂ ਭਾਰਤ ਦੇ ਹਰੇਕਰਾਜ ਲਈ ਪ੍ਰਵਾਸੀ ਮਜਦੂਰਾਂ ਦੇਘਰ ਵਾਪਸ ਜਾਣ ਲਈ ਜਿਲਾ ਪ੍ਰਸਾਸਨ ਨੇ ਦਿੱਤਾ ਹਰੇਕ ਤਰਾਂ ਦਾ ਸਹਿਯੋਗ

ਪਠਾਨਕੋਟ, 3 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) :    ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਅਧੀਨ ਪ੍ਰਵਾਸੀਮਜਦੂਰਾਂ ਨੂੰ ਉਨਾਂ ਦੇ ਪਿਤਰੀ ਰਾਜ ਲਈ ਭੇਜਿਆ ਗਿਆ , ਭਾਵੇ ਕਿ ਕਰਫਿਓ ਖੁਲਣ ਤੋਂ ਬਾਅਦ ਇੰਡਸਟ੍ਰੀਜ ਚੱਲਣ ਦੇ ਨਾਲ ਜਿਆਦਾਤਰ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੀ ਪਿਤਰੀ ਰਾਜ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀcovidhelp.Punjab.gov.inਤੇ ਰਜਿਸਟਿ੍ਰਡ ਹਰੇਕ ਵਿਅਕਤੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ)ਨੇ ਦਿੱਤੀਉਨਾਂ ਦੱਸਿਆ ਕਿ ਕਰੋਨਾ ਵਾਈਰਸ ਕੋਵਿਡ 19 ਦੇ ਚਲਦਿਆਂ ਕਰਫਿਓ ਦੋਰਾਨ ਭਾਰੀ ਸੰਖਿਆ ਵਿੱਚ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੇ ਪਿਤਰੀ ਰਾਜਾਂ ਨੂੰ ਵਾਪਸ ਜਾਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀਜਿਸ ਅਧੀਨ ਜਿਲਾ ਪ੍ਰਸਾਸਨ ਵੱਲੋਂ ਪੰਜਾਬ ਸਰਕਾਰ ਦੇ ਦਿੱਤੇ ਆਦੇਸ਼ਾਂ ਅਨੁਸਾਰ ਕਾਰਵਾਈ ਸੁਰੂ ਕੀਤੀ ਗਈ ਉਨਾਂ ਕਿਹਾ ਕਿ ਮਿਸ਼ਨ ਫਤਿਹ ਪੂਰਾ ਕਰਨ ਲਈ ਸਾਨੂੰ ਸਾਰਿਆ ਨੂੰ ਆਪਣਾ ਆਪਣਾ ਸਹਿਯੋਗ ਦੇਣਾ ਬਹੁਤ ਜਰੂਰੀ ਹੈ ਅਗਰ ਕਰੋਨਾ ਵਾਈਰਸ ਨੂੰ ਹਰਾਉਂਣਾ ਹੈ ਤਾਂ ਸੋਸਲ ਡਿਸਟੈਂਸ ਦੀ ਪਾਲਣਾ, ਮਾਸਕ ਪਾਉਂਣਾ ਅਤੇ ਸਿਹਤ ਵਿਭਾਗ ਅਤੇ ਜਿਲਾ ਪ੍ਰਾਸਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਪੰਜਾਬ ਸਰਕਾਰ ਕੇ ਮਿਸ਼ਨ ਫਤਿਹ ਨੂੰ ਕਾਮਯਾਂਬ ਕਰ ਸਕਦੇ ਹਾਂ।

                ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਵੈਬਸਾਈਟ ਤੇ ਕਰੀਬ 18 ਹਜਾਰ ਪ੍ਰਵਾਸੀ ਮਜਦੂਰਾਂ ਵੱਲੋਂ ਰਜਿਸਟ੍ਰੇਸਨ ਕਰਵਾਈ ਗਈ ਸੀ ਜਿਨਾਂ ਵਿੱਚੋਂ ਅੱਧੇ ਤੋਂ ਜਿਆਦਾ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਪਿਤਰੀ ਸੂਬਿਆਂ ਨੂੰ ਭੇਜ ਦਿੱਤਾ ਗਿਆ ਅਤੇ ਬਾਕੀ ਪ੍ਰਵਾਸੀ ਮਜਦੂਰਾਂ ਵੱਲੋਂ ਇੰਡਸਟ੍ਰੀਜ ਦੇ ਚੱਲਣ ਨਾਲ ਵਾਪਸ ਜਾਣ ਤੋਂ ਇੰਨਕਾਰ ਕੀਤਾ ਜਾ ਰਿਹਾ ਹੈਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਤੋਂ ਵੀ ਵੱਖ ਵੱਖ ਬਣਾਏ ਸੈਂਟਰਾਂ ਵਿੱਚੋਂ ਪ੍ਰਵਾਸੀ ਮਜਦੂਰਾਂ ਨੂੰ ਬੱਸਾਂ ਰਾਹੀਂ ਦੂਜਿਆਂ ਜਿਲਿਆਂ ਤੱਕ ਪਹੁੰਚਾਇਆ ਗਿਆ ਤਾਂ ਜੋ ਉਹ ਲੋਕ ਆਪਣੇ ਘਰਾਂ ਤੱਕ ਪਹੁੰਚ ਸਕਣ। ਇਸ ਤੋਂ ਇਲਾਵਾ ਜਿਨਾਂ ਪ੍ਰਵਾਸੀ ਮਜਦੂਰ ਨੇ ਆਪਣੇ ਵਾਹਨਾਂ ਰਾਹੀਂ ਜਾਣਾ ਸੀ ਉਨਾ ਪ੍ਰਵਾਸੀ ਮਜਦੂਰਾਂ ਨੂੰ ਪਾਸ ਵੀ ਜਾਰੀ ਕੀਤੇ ਗਏ। ਉਨਾਂ ਦੱਸਿਆ ਕਿ ਜੋ ਪ੍ਰਵਾਸੀ ਮਜਦੂਰ ਆਪਣੇ ਪਿਤਰੀ ਰਾਜ ਆਪਣੀ ਇੱਛਾ ਨਾਲ ਜਾਣਾ ਚਾਹੁੰਦੇ ਸਨ ਉਨਾਂ ਨੂੰ ਫੋਨ ਕਰ ਕੇ ਸੂਚਿੱਤ ਕੀਤਾ ਗਿਆ ਅਤੇ ਹਰੇਕ ਪ੍ਰਵਾਸੀ ਮਜਦੂਰ ਦਾ ਆਪਣੇ ਪਿਤਰੀ ਰਾਜ ਜਾਣ ਤੋਂ ਪਹਿਲਾ ਮੈਡੀਕਲ ਕਰਵਾਇਆ ਗਿਆ ਅਤੇ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਸਫਰ ਦੋਰਾਨ ਉਨਾਂ ਦੇ ਖਾਣ ਲਈ ਪੈਕਿੰਗ ਖਾਣਾ, ਫਲ ਅਤੇ ਪਾਣੀ ਆਦਿ ਦੀ ਵੀ ਜਿਲਾ ਪ੍ਰਸਾਸਨ ਵੱਲੋਂ ਵਿਵਸਥਾ ਕੀਤੀ ਗਈ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply