ਨਗਰ ਸੁਧਾਰ ਟਰੱਸਟ ਵਲੋਂ ਕਰਵਾਈ ਜਾ ਰਹੀ ਹੈ ਰਿਹਾਇਸ਼ੀ ਅਤੇ ਵਪਾਰਕ ਥਾਵਾਂ ਦੀ ਬੋਲੀ

ਨਗਰ ਸੁਧਾਰ ਟਰੱਸਟ ਵਲੋਂ ਕਰਵਾਈ ਜਾ ਰਹੀ ਹੈ ਰਿਹਾਇਸ਼ੀ ਅਤੇ ਵਪਾਰਕ ਥਾਵਾਂ ਦੀ ਬੋਲੀ
ਹੁਸ਼ਿਆਰਪੁਰ, 4 ਜੂਨ:
ਨਗਰ ਸੁਧਾਰ ਟਰੱਸਟ, ਹੁਸ਼ਿਆਰਪੁਰ ਵਲੋਂ ਆਪਣੀਆਂ ਵਿਕਾਸ ਸਕੀਮਾਂ ਵਿੱਚ ਰਿਹਾਇਸ਼ੀ/ਵਪਾਰਕ ਜਾਇਦਾਦਾਂ ਪ੍ਰਾਪਤ ਕਰਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਫਰੀ ਹੋਲਡ ਆਧਾਰ ‘ਤੇ ਈ-ਆਕਸ਼ਨ ਵਿਧੀ ਰਾਹੀਂ ਬੋਲੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਐਡਵੋਕੇਟ ਰਾਕੇਸ਼ ਮਰਵਾਹਾ ਨੇ ਦੱਸਿਆ ਕਿ ਇਸ ਬੋਲੀ ਸਬੰਧੀ ਬਿਡਰ ਲਈ ਰਜਿਸਟਰੇਸ਼ਨ 8 ਜੂਨ 2020 ਸ਼ਾਮ 5 ਵਜੇ ਤੱਕ ਹੈ। ਉਨ•ਾਂ ਦੱਸਿਆ ਕਿ ਆਨ ਲਾਈਨ ਬਿਡ ਸ਼ੁਰੂ ਹੋਣ ਦੀ ਮਿਤੀ 11 ਜੂਨ 2020 ਸਵੇਰੇ 9 ਵਜੇ ਹੈ ਅਤੇ ਆਨਲਾਈਨ ਬਿਡ ਖਤਮ ਹੋਣ ਦੀ ਮਿਤੀ 11 ਜੂਨ ਬਾਅਦ ਦੁਪਹਿਰ 3 ਵਜੇ ਤੱਕ ਹੈ। ਉਨ•ਾਂ ਦੱਸਿਆ ਕਿ ਪ੍ਰਾਪਰਟੀ ਦੀ ਡਿਟੇਲ, ਬਿਆਨਾ ਰਕਮ, ਸ਼ਰਤਾਂ ਅਤੇ ਹੋਰ ਜਾਣਕਾਰੀ ਈ-ਨਿਲਾਮੀ ਪੋਰਟਲ www.tenderwizard.com/DLGP  ‘ਤੇ ਉਪਲਬੱਧ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply