120 ਲੋਕਾਂ ਦੀ ਮੈਡੀਕਲ ਰਿਪੋਰਟ ਆਈ,ਜਿਸ ਵਿੱਚੋਂ 4 ਲੋਕ ਕਰੋਨਾ ਪਾਜੀਟਿਵ ਅਤੇ 116 ਲੋਕਾਂ ਦੀ ਰਿਪੋਰਟ ਨੈਗੇਟਿਵ

ਜਿਲਾ ਪਠਾਨਕੋਟ ਵਿੱਚ ਕੂਲ 151 ਕਰੋਨਾ ਪਾਜੀਟਿਵ, 84 ਲੋਕਾਂ ਕੀਤਾ ਕਰੋਨਾ ਰਿਕਵਰ,62 ਕੇਸ ਐਕਟਿਵ


ਪਠਾਨਕੋਟ,16 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਅੱਜ ਮੰਗਲਵਾਰ ਨੂੰ 120 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 4 ਲੋਕ ਕਰੋਨਾ ਪਾਜੀਟਿਵ ਅਤੇ 116 ਲੋਕ ਕਰੋਨਾ ਨੈਗੇਟਿਵ ਹਨ, ਅਤੇ ਅੱਜ 3 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ।

ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੂਲ 151 ਕੇਸ ਕਰੋਨਾ ਪਾਜੀਟਿਵ ਦੇ  ਹੋ ਗਏ ਹਨ ਜਿਨਾਂ ਵਿੱਚੋਂ 84 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 62 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 5 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।

Advertisements
Advertisements
Advertisements

ਉਨਾਂ ਦੱਸਿਆ ਕਿ ਹਰੇਕ ਨਾਗਰਿਕ ਨੂੰ ਅਪੀਲ ਹੈ ਕਿ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਕਰੋਨਾ ਪਾਜੀਟਿਵ ਦੀ ਸੰਖਿਆਂ ਨੂੰ ਹੋਰ ਘਟਾਇਆ ਜਾ ਸਕੇ।ਉਨਾਂ ਕਿਹਾ ਕਿ ਜਿਆਦਾ ਤੋਂ ਜਿਆਦਾ ਲੋਕ ਕੋਵਾ ਐਪ ਡਾਊਂਨਲੋਡ ਕਰਵਾਉ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਜਾਗਰੁਕ ਹੋ ਸਕਣ , ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ। 

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply