ਅੰਮ੍ਰਿਤਸਰ ‘ਚ ਕਰੋਨਾ ਦਾ ਕਹਿਰ ਨੇ 4 ਜਿੰਦਾਂ ਦੇ ਸਾਹ ਰੋਕੇ,ਸ਼ਹਿਰ ਵਿੱਚ 42 ਨਵੇਂ ਕੇਸ ਆਏ

ਅੰਮ੍ਰਿਤਸਰ, 19 ਜੂਨ( ਰਾਜਨ ਮਾਨ) : ਅੰਮ੍ਰਿਤਸਰ ‘ਚ  ਕਰੋਨਾ ਦੇ ਕਹਿਰ ਨੇ  4 ਜਿੰਦਾਂ ਦੇ ਸਾਹ ਰੋਕ ਦਿੱਤੇ ਅਤੇ 42 ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਜਲੰਧਰ ਵਿੱਚ ਵੀ ਕਰੋਨਾ ਨੇ ਕਹਿਰ ਢਾਹਿਆ ਹੈ ਅਤੇ 78 ਨਵੇਂ ਕੇਸ ਸਾਹਮਣੇ ਆਏ ਹਨ।  ਮਾਝੇ ਤੇ ਦੁਆਬੇ ਨੂੰ ਕਰੋਨਾ ਦੇ ਕਹਿਰ ਦੀ ਲਪੇਟ ਵਿਚ ਬੁਰੀ ਤਰ੍ਹਾਂ ਜਕੜ ਲਿਆ ਹੈ। ਅੰਮ੍ਰਿਤਸਰ ਤੇ ਜਲੰਧਰ ਵਿੱਚ ਅੱਜ 120 ਮਾਮਲੇ ਸਾਹਮਣੇ ਆਉਣ ਨਾਲ ਜਿਲਾ ਪ੍ਸ਼ਾਸ਼ਨਾਂ ਨੂੰ ਭਾਜੜਾਂ ਪੈ ਗਈਆਂ ਹਨ।  ਅੰਮ੍ਰਿਤਸਰ ਵਿੱਚ  4 ਮੌਤਾਂ ਨਾਲ ਜਿਲੇ ਵਿਚ ਕਰੋਨਾ ਕਾਰਨ ਮਰਨ ਵਾਲਿਆ ਦੀ ਗਿਣਤੀ ਵੱਧ ਕੇ 30 ਹੋ ਗਈ ਹੈ ।ਸਿਹਤ ਵਿਭਾਗ ਤੋ ਮਿਲੀ ਜਾਣਕਾਰੀ ਮੁਤਾਬਿਕ ਅਜ ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀਆ ਵਿਚ ਇਕ ਮਰੀਜ 107 ਸਾਲ ਦਾ ਹੈ , ਜਿਸ ਦੀ ਸ਼ਨਾਖਤ ਸਵਰਨ ਸਿੰਘ ਦਸੀ ਗਈ ਹੈ ।  ਇਹ ਵਿਅਕਤੀ  ਦਰਬਾਰ ਸਾਹਿਬ ਇਲਾਕੇ ਨਾਲ ਸਬੰਧਤ ਹੈ । ਇਹ ਦੋ ਦਿਨ ਪਹਿਲਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਇਆ ਸੀ ਅਤੇ ਰਾਤ ਨੂੰ ਇਸ ਦੀ ਮੌਤ ਹੋ ਗਈ ਪਰ ਇਸਦੇ ਟੈਸਟ ਦੀ ਰਿਪੋਰਟ ਅਜ ਆਈ ਹੈ । ਇਸ ਤੋ ਇਲਾਵਾ ਮਰਨ ਵਾਲਿਆ ਵਿਚ ਕਮਲ ਕਿਸ਼ੋਰ(68) ਵਾਸੀ ਕਟੜਾ ਖਜਾਨਾ , ਪਪੂ (64),ਵਾਸੀ ਗੁਜਰਾਤੀ ਬਸਤੀ ਅਤੇ ਸ਼ਰਨਜੀਤ ਕੌਰ (53),ਉਤਮ ਨਗਰ , ਸੁਲਤਾਨ ਵਿੰਡ ਰੋਡ ਦੀ ਵਾਸੀ ਹੈ ।ਇਸੇ ਤਰਾਂ ਅਜ 42 ਕਰੋਨਾ ਪਾਜੀਟਿਵ ਹੋਰ ਕੇਸ ਆਏ ਹਨ ।

ਇਨਾਂ ਵਿਚ ਇਕ ਰਾਮਤੀਰਥ ਰੋਡ , 1 ਕੋਟ ਖਾਲਸਾ , 1 ਗੁਰੂ ਅਮਰ ਦਾਸ ਐਵਨਿਉ , 1 ਨਰਾਇਣ ਗੜ , 1 ਮਹਾਂ ਸਿੰਘ ਗੇਟ , 1 ਇਸਲਾਮਾਬਾਦ , 1 ਰਮਦਾਸ , 1 ਵਡਾਲਾ ਖੁਰਦ , 1ਰਈਆ ਦੇ ਐਚਡੀਐਫਸੀ ਤੋ, 1 ਅਜਨਾਲਾ , 1 ਕਟੜਾ ਆਹਲੂਵਾਲੀਆ , 2 ਕਟੜਾ ਦੂਲੋ , 1 ਹਿੰਦੂਸਤਾਨ ਬਸਤੀ , 2 ਨਮਕ ਮੰਡੀ , 1 ਨਿਉ ਦਸ਼ਮੇਸ਼ ਨਗਰ ,1 ਗੇਟ ਖਜਾਨਾ , 1 ਦਰਬਾਰ ਸਾਹਿਬ ਇਲਾਕੇ ਤੋ , 1 ਲਾਹੋਰੀ ਗੇਟ , 1 ਦਇਆ ਨੰਦ ਨਗਰ , 1 ਹਰੀ ਸਿੰਘ ਨਗਰ , 1 ਰਾਮ ਬਾਗ ਥਾਣੇ ਤੋ , 1 ਮੀਟ ਵਾਲੀ ਗਲੀ, 1 ਸ਼ਿਗਾਂਰ ਐਵਨਿਉ , 1 ਸੰਧੂ ਕਲੋਨੀ  ਅਤੇ 1 ਉਤਮ ਨਗਰ ਸੁਲਤਾਨ ਵਿੰਡ ਰੋਡ ਨਾਲ ਸਬੰਧਤ ਹੈ ।ਇਸ ਤੋ ਇਲਾਵਾ 15 ਵਿਅਕਤੀ ਕਰੋਨਾ ਪਾਜੀਟਿਵ ਵਿਅਕਤੀਆ ਦੇ ਸਪੰਰਕ ਵਿਚ ਆਉਣ ਨਾਲ ਕਰੋਨਾ ਪੀੜਤ ਹੋ ਗਏ ਹਨ। ਇਨਾਂ ਵਿਚੋ 5 ਦਇਆ ਨੰਦ ਨਗਰ , 2 ਕਟੜਾ ਖਜਾਨਾ , 3 ਨਮਕ ਮੰਡੀ , 1 ਨਿਉ ਦਸ਼ਮੇਸ਼ ਨਗਰ , 2 ਗੋਲ ਬਾਗ ਅਤੇ 2 ਰਈਆ ਕੇਸ ਨਾਲ ਸਬੰਧਤ ਹਨ ।ਹੁਣ ਜਿਲੇ ਵਿਚ ਕੁਲ ਕਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 773 ਹੋ ਗਈ ਹੈ ਅਤੇ 487 ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ । ਇਸ ਵੇਲੇ 216 ਜੇਰੇ ਇਲਾਜ ਹਨ ਅਤੇ 30 ਦੀ ਮੌਤ ਹੋ ਚੁਕੀ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply