ਜ਼ਿਲੇ ਦੇ 21774 ਸ਼ੱਕੀ ਵਿਅਕਤੀਆਂ ਚੋਂ 21496 ਵਿਅਕਤੀਆਂ ਦੀ ਰਿਪੋਰਟ ਨੈਗਟਿਵ,ਐਕਟਿਵ ਕੇਸਾਂ ਦੀ ਗਿਣਤੀ 37 ਹੋਈ

ਜ਼ਿਲੇ ਦੇ 21774 ਸ਼ੱਕੀ ਵਿਅਕਤੀਆਂ ਚੋਂ 21496 ਵਿਅਕਤੀਆਂ ਦੀ ਰਿਪੋਰਟ ਨੈਗਟਿਵ,ਐਕਟਿਵ ਕੇਸਾਂ ਦੀ ਗਿਣਤੀ 37 ਹੋਈ

ਗੁਰਦਾਸਪੁਰ,18 ਜੁਲਾਈ ( ਅਸ਼ਵਨੀ ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 21774 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 21496 ਨੈਗਵਿਟ, 320 ਪੋਜਟਿਵ ਮਰੀਜ਼ ਅਤੇ 25 ਪੈਂਡਿੰਗ ਹਨ । ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 05, ਬਟਾਲਾ ਵਿਖੇ 04, ਧਾਰੀਵਾਲ ਵਿਖੇ 01, ਤਿੱਬੜੀ ਕੈਂਟ ਵਿਖੇ 03, ਬਠਿੰਡਾ ਵਿਖੇ 02, ਅੰਮ੍ਰਿਤਸਰ ਵਿਖੇ 05, ਪੀ.ਜੀ.ਆਈ 04, ਲੁਧਿਆਣਾ ਵਿਖੇ 06, ਪੰਚਕੂਲਾ ਵਿਖੇ 01, ਜਲੰਧਰ ਵਿਖੇ 01 ਅਤੇ 10 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ।

ਉਨਾਂ ਦੱਸਿਆ ਕਿ 273 ਪੀੜਤਾਂ ਨੇ ਕੋਰੋਨਾ ‘ਤੇ ਫ਼ਤਿਹ ਹਾਸਲ ਕਰ ਲਈ ਹੈ (242 ਪੀੜਤ ਠੀਕ ਹੋਏ ਹਨ ਅਤੇ 31 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ) ਅਤੇ 04 ਪੀੜਤ ਜੋ Asymptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਜ਼ਿਲੇ ਵਿਚ 37 ਐਕਟਿਵ ਕੋਰੋਨਾ ਪੀੜਤ ਹਨ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply