ਕਰੋਨਾ ਟੈਸਟ ਨੂੰ ਲੈ ਕੇ ਲੋਕ ਹੋ ਰਹੇ ਹਨ ਜਾਗਰੁਕ ਹੁਣ ਤੱਕ ਜਿਲੇ ਵਿੱਚ ਕਰੀਬ 43 ਹਜਾਰ ਲੋਕਾਂ ਨੇ ਕਰਵਾਇਆ ਕਰੋਨਾ ਟੈਸਟ


ਸਮੇਂ ਦੀ ਲੋੜ ਅਨੁਸਾਰ ਲੋਕ ਕਰੋਨਾ ਲੱਛਣ ਹੋਣ ਤੇ ਆਪ ਆਉਂਣ ਅੱਗੇ

ਮਿਸ਼ਨ ਫਤਿਹ ਅਧੀਨ ਪੰਜਾਬ ਸਰਕਾਰ ਦਾ ਇੱਕ ਉਦੇਸ ਹਰੇਕ ਜਿਲੇ ਨੂੰ ਬਣਾਇਆ ਜਾਵੇ ਕਰੋਨਾ ਮੁਕਤ

ਪਠਾਨਕੋਟ,1 ਅਕਤੂਬਰ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਵਿੱਚ ਜਾਗਰੁਕਤਾ ਆ ਰਹੀ ਹੈ ਅਤੇ ਲੋਕ ਆਪ ਕਰੋਨਾ ਟੈਸਟ ਕਰਵਾਉਂਣ ਲਈ ਅੱਗੇ ਆ ਰਹੇ ਹਨ ਇਸ ਦੇ ਲਈ ਜਿਲਾ ਪ੍ਰਸਾਸਨ ਦਾ ਬਹੁਤ ਧੰਨਵਾਦੀ ਹੈ, ਇਸ ਤੋਂ ਇਲਾਵਾ ਉਨਾਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਵੱਲੋਂ ਪੰਚਾਇਤਾਂ ਅੰਦਰ ਮਤੇ ਪਾ ਕੇ ਕਰੋਨਾ ਟੈਸਟ ਕਰਵਾਉਂਣ ਦਾ ਭਰੋਸਾ ਦਿੱਤਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਨਾਲ ਲੜਨ ਦੇ ਲਈ ਸਾਰੇ ਲੋਕਾਂ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ, ਅਤੇ ਸਭ ਤੋਂ ਵੱਡਾ ਸਹਿਯੋਗ ਇਹ ਹੀ ਹੈ ਕਿ ਅਗਰ ਕਰੋਨਾ ਦੇ ਕੋਈ ਲੱਛਣ ਹਨ ਤਾਂ ਕਰੋਨਾ ਟੈਸਟ ਜਰੂਰ ਕਰਵਾਓ। ਛੋਟੀ ਜਿੰਨੀ ਗਲਤੀ ਕਰੋਨਾ ਪਾਜੀਟਿਵ ਦਾ ਗ੍ਰਾਫ ਵਧਾ ਸਕਦੀ ਹੈ ਅਤੇ ਜਾਗਰੁਕਤਾ ਕਰੋਨਾ ਪਾਜੀਟਿਵ ਦਾ ਗ੍ਰਾਫ ਘਟਾ ਸਕਦੀ ਹੈ। ਉਨਾਂ ਕਿਹਾ ਕਿ ਜਾਗਰੁਕ ਹੋਵੋ ਅਤੇ ਲੱਛਣ ਹੋਣ ਤੇ ਕਰੋਨਾ ਟੈਸਟ ਕਰਵਾਓ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਹੁਣ ਕਰੋਨਾ ਪਾਜੀਟਿਵ ਮਰੀਜਾਂ ਲਈ ਜਿਨਾਂ ਨੂੰ ਘਰਾ ਅੰਦਰ ਕੋਰਿਨਟਾਈਨ ਕੀਤਾ ਹੈ ਉਨਾਂ ਨੂੰ ਕਰੋਨਾ ਫਤਿਹ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ । ਜਿਨਾਂ ਕਰੋਨਾ ਪਾਜੀਟਿਵ ਮਰੀਜਾਂ ਨੂੰ ਘਰਾਂ ਅੰਦਰ ਆਈਸੋਲੇਟ ਕੀਤਾ ਹੈ ਉਨਾਂ ਨੂੰ ਇਹ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਿਰਧਾਰਤ ਟੀਮਾਂ ਵੱਲੋਂ ਇਨਾਂ ਕਿੱਟਾਂ ਨੂੰ ਪ੍ਰਯੋਗ ਕਰਨ ਦੀ ਟੇ੍ਰਨਿੰਗ ਵੀ ਦਿੱਤੀ ਜਾ ਰਹੀ ਹੈ।

ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਅਧੀਨ ਦੱਸਿਆ ਜਾ ਰਿਹਾ ਹੈ ਕਿ ਮਾਸਕ ਪਾਉਂਣਾ, ਸਮਾਜਿੱਕ ਦੂਰੀ ਅਤੇ ਬਾਰ ਬਾਰ ਹੱਥਾਂ ਨੂੰ ਧੋਣਾ ਇਹ ਤਿੰਨ ਹਥਿਆਰ ਹਨ ਜੋ ਸਾਨੂੰ ਕਰੋਨਾ ਤੋਂ ਬਚਾ ਸਕਦੇ ਹਨ । ਇਹ ਸਮਾ ਹੈ ਜਦੋਂ ਸਾਨੂੰ ਹੋਰ ਜਾਗਰੁਕ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਘਰ ਤੋਂ ਬਾਹਰ ਭੀੜ ਭਰੇ ਖੇਤਰਾਂ ਵਿੱਚ ਜਾਣ ਤੋਂ ਅਪਣੇ ਆਪ ਨੂੰ ਬਚਾਓ ਤਾਂ ਜੋ ਕਰੋਨਾ ਦੀ ਲੜੀ ਨੂੰ ਤੋੜ ਕੇ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹੁਣ ਤੱਕ ਕਰੀਬ 43000 ਸੈਂਪਲ ਲਏ ਗਏ ਹਨ ਜਿਨਾਂ ਚੋ ਕਰੀਬ 3678 ਪਾਜੀਟਿਵ ਆਏ ਹਨ, ਇਨਾਂ ਵਿੱਚੋਂ 912 ਕੇਸ ਐਕਟਿਵ ਹਨ ਅਤੇ ਬਾਕੀ ਲੋਕ ਠੀਕ ਹੋ ਚੁੱਕੇ ਹਨ। ਜਿਲਾ ਪਠਾਨਕੋਟ ਦੇ ਵਿੱਚ ਕਰੀਬ 76 ਮੋਤਾਂ ਉਨਾਂ ਲੋਕਾਂ ਦੀਆਂ ਹੋਈਆਂ ਹਨ ਜੋ ਜਿਲਾ ਪਠਾਨਕੋਟ ਦੇ ਨਾਲ ਸਬੰਧਤ ਹਨ। ਇਸ ਸਮੇਂ , ਸਬ ਡਿਵੀਜਨ ਪਠਾਨਕੋਟ ਵਿੱਚ 871,ਧਾਰ ਕਲਾ ਡਿਵੀਜਨ ਵਿੱਚ 41 ਕਰੋਨਾ ਪਾਜੀਟਿਵ ਦੇ ਕੇਸ ਐਕਟਿਵ ਹਨ। ਚਿੰਤਪੂਰਨੀ ਮੈਡੀਕਲ ਕਾਲਜ ਵਿਖੇ ਲੈਵਲ-1 ਵਿੱਚ 33,ਲੈਵਲ-2 ਵਿੱਚ 63,ਸਿਵਲ ਹਸਪਤਾਲ ਪਠਾਨਕੋਟ ਵਿੱਚ ਲੈਵਲ-2 ਵਿੱਚ 25, ਮਿਲਟਰੀ 46, ਪ੍ਰਾਈਵੇਟ ਹਸਪਤਾਲਾਂ ਵਿੱਚ 12 ਅਤੇ ਘਰਾ ਅੰਦਰ ਜਿਨਾਂ ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ ਉਨਾ ਦੀ ਸੰਖਿਆ 434 ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply