WATCH VIDEO UPDATED: ਮੋਦੀ ਸਰਕਾਰ ਨੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ : ਜੋਗਿੰਦਰ ਗਿਲਜੀਆਂ

ੜ੍ਹਦੀਵਾਲਾ 21 ਅਕਤੂਬਰ (ਚੌਧਰੀ) : ਕੋਕਲਾ ਮਾਰਕੀਟ ਗੜ੍ਹਦੀਵਾਲਾ ਸਥਿਤ ਕਾਂਗਰਸ ਦਫਤਰ ਵਿਖੇ ਕਾਂਗਰਸ ਵਰਕਰਾਂ ਅਤੇ ਆਹੁਦੇਦਾਰਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾ ਨੂੰ ਬੇਅਸਰ ਕਰਨ ਲਈ ਸੂਬੇ ਦੇ ਵਜੀਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਅੱਜ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਮਤਾ ਇਤਿਹਾਸਕ ਕਦਮ ਹੈ ਅਤੇ ਸ਼ਲਾਘਾਯੋਗ ਕਦਮ ਹੈ।

ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਹਮੇਸ਼ਾ ਹੀ ਕਾਰਪੋਰੇਟ ਘਰਾਣਿਆ ਪੱਖੀ ਫੈਸਲੇ ਲਏ ਹਨ। ਮੋਦੀ ਸਰਕਾਰ ਸਰਮਾਏਦਾਰਾ ਪੱਖੀ ਸਾਬਤ ਹੋਈ ਅਤੇ ਲਗਾਤਾਰ ਜਨਤਾ ਨੂੰ ਡੋਬਣ ਲਈ ਮਾਰੂ ਫੈਸਲੇ ਲੈ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਅਤੇ ਬੇਹਤਰੀ ਵੱਲ ਧਿਆਨ ਦੇ ਕੇ ਸੂਬੇ ਦੇ ਹਰ ਵਰਗ ਨੂੰ ਬਣਦੀਆਂ ਮੁੱਖ ਸਹੁਲਤਾਂ ਮੁਹਈਆ ਕਰਵਾਉਣ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਹੈ। ਲੇਕਿਨ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਪੂਰੀ ਤਰਾਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੇ ਖਿਲਾਫ ਕਿਸਾਨੀ ਜੱਥੇਬੰਦੀਆਂ ਨੇ ਲਗਾਤਾਰ ਸਘੰਰਸ਼ ਅਰੰਭਿਆ ਹੋਇਆ ਹੈ।

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਪੱਖ ਵਿਚ ਭੁਗਤਣ ਅਤੇ ਭਾਜਪਾ ਨੂੰ ਮੂਧੇ ਮੁੰਹ ਸੁੱਟਣ।ਇਸ ਮੌਕੇ ਸ਼ਹਿਰੀ ਪ੍ਰਧਾਨ ਐਡਵੋਕੇਟ ਸੰਦੀਪ ਜੈਨ,ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ,ਸੁਦੇਸ਼ ਕੁਮਾਰ ਟੋਨੀ, ਤੀਰਥ ਸਿੰਘ ਦਾਤਾ,ਡਾ ਸੁਖਦੇਵ ਸ਼ਰਮਾ,ਭੁਪਿੰਦਰਪਾਲ ਸਿੰਘ ਮੈਂਬਰ ਪ੍ਰੀਸ਼ਦ, ਦਿਲਵਾਗ ਸਿੰਘ,ਮਨਪ੍ਰੀਤ ਮਨੀ,ਅਵਤਾਰ ਸਿੰਘ,ਜੋਗਿੰਦਰ ਸਿੰਘ,ਦਵਿੰਦਰ ਸਿੰਘ,ਮਦਨ ਮਨਹੋਤਾ,ਬਲਵੀਰ ਸਿੰਘ,ਅਸ਼ਵਨੀ ਕੁਮਾਰ,ਰਾਮ ਸਿੰਘ,ਸਤੀਸ਼ ਕੁਮਾਰ,ਚਰਨਜੀਤ ਸਿੰਘ,ਪੂਰਨ ਸਿੰਘ ਸਮੇਤ ਹੋਰ ਵਰਕਰ ਵੀ ਹਾਜਰ ਸਨ। 

WATCH VIDEO UPDATED: ਮੋਦੀ ਸਰਕਾਰ ਨੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ : ਜੋਗਿੰਦਰ ਗਿਲਜੀਆਂ
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply