ਸ.ਸ.ਸ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਨੇ ਮੁੱਖ ਚੋਣ ਅਫਸਰ,ਪੰਜਾਬ ਪਾਸੋਂ ਪ੍ਰਾਪਤ ਕੀਤਾ ਪ੍ਰੰਸ਼ਸਾ ਪੱਤਰ


ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਜੀ ਵਲੋਂ ਸਮੂਹ ਪੰਜਾਬ ਵਿੱਚ ਆਨਲਾਇਨ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਇਸ਼ਾ ਸਪੁੁੱਤਰੀ ਪਲਵਿੰਦਰ ਸ਼ਿੰਘ ਵਾਸੀ ਮੌਹਾਂ ਨੇ ਭਾਗ ਲਿਆ ਅਤੇ ਜੈਤੂ ਵਿਧਿਆਰਥੀਆਂ ਵਿੱਚ ਅਪਣਾ ਸਥਾਨ ਬਨਾਇਆ। ਇਸ ਸਬੰਧੀ ਆਨਲਾਇਨ ਕੁਇਜ਼ ਮੁਕਾਬਲਿਆਂ ਵਿੱਚ ਜੈਤੂ ਵਿਦਿਆਰਥੀਆਂ ਨੂੰ ਮਾਨਯੋਗ ਮੁੱਖ ਚੋਣ ਅਫਸਰ,ਪੰਜਾਬ ਦੇ ਹਸਤਾਖਰਾਂ ਹਿੱਤ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਇਹ ਪ੍ਰਸ਼ੰਸਾ ਪੱਤਰ ਵਧੀਕ ਡਿਪਟੀ ਕਮਿਸ਼ਨਰ (ਜ)- ਕਮ-ਵਧੀਕ ਜਿਲ੍ਹਾ ਚੋਣ ਅਫਸਰ,ਹੁਸ਼ਿਆਰਪੁਰ ਜੀ ਵਲੋਂ ਪ੍ਰਦਾਨ ਕੀਤੇ ਗਏ।ਇਸ ਮੌਕੇ ਤੇ ਸਟੇਟ ਅਵਾਰਡੀ ਡਾ.ਕੁਲਦੀਪ ਸਿੰਘ ਮਨਹਾਸ ਨੇ ਦਸਿਆ ਕਿ ਬਿਤੇ ਦਿਨੀ ਵਿਭਾਗੀ ਹਿਦਾਇਤਾ ਅਨੁਸਾਰ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਮੌਕੇ ਆਨਲਾਇਨ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਸਾਰੇ ਹੀ ਵਿਦਿਆਰਥੀਆਂ ਵਲੋਂ ਹਲਾਸ਼ੇਰੀ ਨਾਲ ਭਾਗ ਲਿਆ ਗਿਆ। ਜਿਸ ਵਿਚ ਸਕੂਲ ਦੀ ਇਸ਼ਾ ਨੇ ਜੈਤੂ ਵਿਦਿਆਰਥੀਆਂ ਵਿੱਚ ਸ਼ਾਮਿਲ ਹੋ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਇੰਜ.ਸੰਜੀਵ ਗੌਤਮ ਜੀ ਵਲੋਂ ਸਕੂਲ ਨੂੰ ਅਤੇ ਇਸ਼ਾ ਨੂੰ ਮੁਬਾਰਕਬਾਦ ਦੀਤੀ ਗਈ।

ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਇਸ਼ਾ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਮੂਹ ਅਧਿਆਪਕ ਸਹਿਬਾਨ ਅਤੇ ਸਕੂਲ ਦੇ ਸਵੀਪ ਇੰਨਚਾਰਜ ਡਾ.ਕੁਲਦੀਪ ਮਨਹਾਸ ਇਸ ਲਈ ਵਧਾਈ ਦੇ ਪਾਤਰ ਹਨ, ਜਿਹਨਾਂ ਦੀ ਬਦੌਲਤ ਸਕੂਲ ਹਰ ਪੱਖ ਵਿੱਚ ਤਰੱਕੀ ਹਾਂਸਿਲ ਕਰ ਰਿਹਾ ਹੈ। ਸਕੂਲ ਦੀ ਇਸ ਪ੍ਰਾਪਤੀ ਲਈ ਚੈਅਰਮੈਨ ਸ.ਹਰਭਜਨ ਸਿੰਘ ਢੱਟ ਨੇ ਇਸ਼ਾ ਅਤੇ ਸਟਾਫ ਨੂੰ ਮੁਬਾਰਕਬਾਦ ਦੀਤੀ। ਇਸ ਮੌਕੇ ਤੇ ਸ਼੍ਰੀਮਤੀ ਹਰਤੇਜ ਕੌਰ ਅਤੇ ਜਿਲ੍ਹਾ ਚੋਣ ਅਫਸਰ,ਦਫਤਰ ਹੁਸ਼ਿਆਰਪੁਰ ਦੇ ਅਧਿਕਾਰੀ ਸ਼ਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply