latest : ਰਾਜਪਾਲ ਬਦਨੌਰ ਮੌਹਾਲੀ, ਮੁਖ ਮੰਤਰੀ ਕੈਪਟਨ ਅਮਰਿੰਦਰ ਪਟਿਆਲਾ, ਸਪੀਕਰ ਪੰਜਾਬ ਰਾਣਾ ਕੇਪੀ ਹੁਸ਼ਿਆਰਪੁਰ ਕੌਮੀ ਝੰਡਾ ਲਹਿਰਾਉਣਗੇ

 

ਚੰਡੀਗੜ  ਪੰਜਾਬ ਸਰਕਾਰ ਵਲੋਂ ਗਣਤੰਤਰ ਦਿਵਸ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਮੋਹਾਲੀ ਵਿੱਚ ਰਾਜਪੱਧਰੀ ਸਮਾਗਮ ਹੋਵੇਗਾ, ਉਥੇ ਰਾਜਪਾਲ ਵੀਪੀ ਸਿੰਘ ਬਦਨੌਰ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ 26 ਜਨਵਰੀ ਨੂੰ ਝੰਡਾ ਲਹਿਰਾਉਣਗੇ।

 

ਉਂਨੱਾ ਤੋਂ ਅਲਾਵਾ ਸਪੀਕਰ ਰਾਣਾ ਕੇਪੀ ਸਿੰਘ ਹੁਸ਼ਿਆਰਪੁਰ ਵਿਖੇ ਝੰਡਾ ਲਹਿਰਾਉਣਗੇ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਮਾਨਸਾ ਵਿਖੇ ਕੌਮੀ ਝੰਡਾ ਲਹਿਰਾਉਣਗੇ।

ਸੇਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਮ੍ਰਿਤਸਰ ਵਿਖੇ, ਜੰਗਲੀ ਜੀਵ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਫਰੀਦਕੋਟ, ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਬਜਾਵਾ ਫਿਰੋਜਪੁਰ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਫਤਹਿਗੜ ਸਾਹਬਿ, ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਰੂਪਨਗਰ, ਸਿੱਖਿਆ ਮੰਤਰੀ ਉਮ ਪ੍ਰਕਾਸ਼ ਸੋਨੀ ਲੁਧਿਆਣਾ, ਬਿਜਲੀ ਮੰਤਰੀ ਕਾਂਗੜ ਤਰਨਤਾਰਨ, ਮਾਲ ਮੰਤਰੀ ਸੁੱਖ ਸਰਕਾਰੀਆ ਗੁਰਦਾਸਪੁਰ,  ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਫਾਜਿਲਕਾ, ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਸੰਗਰੂਰ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਪਠਾਨਕੋਟ, ਖੁਰਾਕ ਤੇ ਸਿਵਿਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਸ਼੍ਰੀ ਮਕਤਸਰ ਸਾਹਿਬ ਕੌਮੀ ਝੰਡਾ ਲਾਹਿਰਾਉਣਗੇ।

Related posts

Leave a Reply