ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮਿਸ਼ਨ ਡਾਇਰੈਕਟਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨਾਲ ਹੋਈ ਮੀਟਿੰਗ


ਪਠਾਨਕੋਟ /ਚੰਡੀਗੜ੍ਹ( ਅਵਿਨਾਸ਼ ਸ਼ਰਮਾ ) : ਕੰਨਟਰੈਟ ਅਤੇ ਰੈਗੂਲਰ ਸਿਹਤ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ.ਮਨਜੀਤ ਸਿੰਘ ਅਤੇ ਮਿਸ਼ਨ ਡਾਇਰੈਕਟਰ ਕੁਮਾਰ ਰਾਹੁਲ ਨੈਸ਼ਨਲ ਹੈਲਥ ਮਿਸ਼ਨ ਨਾਲ ਸੂਬਾ ਕਨਵੀਨਰ ਸਾਥੀ ਕੁਲਬੀਰ ਸਿੰਘ ਮੋਗਾ ਅਤੇ ਨਿੰਦਰ ਕੌਰ ਮੁਕਤਸਰ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਸਿਹਤ ਮੁਲਾਜ਼ਮਾਂ ਦੀਆਂ ਹੱਕੀ ਅਤੇ ਅਹਿਮ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ।ਇਹਨਾਂ ਮੰਗਾਂ ਵਿੱਚ ਮੁੱਖ ਰੂਪ ਵਿੱਚ ਪੰਜਾਬ ਵਿੱਚ ਕੰਮ ਕਰਦੇ ਠੇਕਾ ਅਧਾਰਿਤ ਸਿਹਤ ਕਾਮਿਆਂ ਨੂੰ ਪੱਕਾ ਕਰਨ,1263 ਨਵ ਨਿਯੁਕਤ ਮਲਟੀਪਰਪਜ਼ ਮੇਲ ਦਾ ਪ੍ਰਵੇਸ਼ਨ ਪੀਰੀਅਡ ਖਤਮ ਕਰਨ ,ਕੋਵਿਡ ਦੌਰਾਨ ਕੰਮ ਕਰਦੇ ਸਿਹਤ ਕਾਮਿਆਂ ਨੂੰ ਵਿੱਤੀ ਲਾਭ ਦੇਣ,ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਤੇ ਬਠਿੰਡਾ ਸੰਘਰਸ਼ ਦੌਰਾਨ ਪਾਏ ਝੂਠੇ ਪੁਲੀਸ ਕੇਸ ਰੱਦ ਕਰਨ ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ।

ਡਾਇਰੈਕਟਰ ਵੱਲੋਂ ਛੇਤੀ ਹੀ ਸਿਹਤ ਮੁਲਾਜਮਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਮਿਸ਼ਨ ਡਾਇਰੈਕਟਰ ਦੀ ਮੀਟਿੰਗ ਵਿੱਚ ਸ਼ਾਮਿਲ ਕੁਲਬੀਰ ਮੋਗਾ,ਨਿੰਦਰ ਕੌਰ ਮੁਕਤਸਰ, ਗੁਲਜਾਰ ਖਾਂ ਸੰਗਰੂਰ,ਗਗਨਦੀਪ ਸਿੰਘ ਬਠਿੰਡਾ,ਰਾਜਵਿੰਦਰ ਕੌਰ ਗੁਰਦਾਸਪੁਰ ਨੇ ਦੱਸਿਆ ਕਿ ਅੰਦਰ ਮੀਟਿੰਗ ਵਿੱਚ ਠੇਕਾ ਅਧਾਰਿਤ ਮਲਟੀਪਰਪਜ਼ ਫੀਮੇਲ ਨੂੰ ਪੱਕਿਆਂ ਕਰਨ ਬਾਰੇ ਮੰਗ ਜੋਰ ਨਾਲ ਉਠਾਈ ਗਈ ਜਿਸ ਤੇ ਮਿਸ਼ਨ ਡਾਇਰੈਕਟਰ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਇਸ ਤੋਂ ਬਿਨਾਂ ਵਿਭਾਗੀ ਮੰਗਾਂ ਹੈਲਥ ਐਡ ਵੈਲਨੈੱਸ ਕਲੀਨਿਕਾਂ ਵਿਚ ਹੋ ਰਹੀਆਂ ਆਰਥਿਕ ਬੇਨਿਯਮੀਆਂ ਬਾਰੇ,ਕੰਨਟਰੈਕਟ ਅਧਾਰਿਤ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਕੋਵਿਡ ਦੌਰਾਨ ਮਿਲੇ 12% ਦਿੱਤਾ ਇਨਕਰੀਮੈਂਟ ਕਈ ਜ਼ਿਲ੍ਹਿਆਂ ਵੱਲੋਂ ਨਾ ਦੇਣ ਬਾਰੇ,ਸਬ ਸੈਂਟਰਾਂ ਦੀ ਅਬਾਦੀ ਇੱਕਸਾਰ ਕਰਨ ਸਬੰਧੀ ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਪਰਮਿੰਦਰਪਾਲ ਸਿੰਘ ਡਾਇਰੈਕਟਰ ਐਨ.ਐਚ. ਐਮ.ਪੰਜਾਬ, ਨੀਰਜ ਸਿੰਗਲਾ ਡਾਇਰੈਕਟਰ ਵਿੱਤ ਐਨ.ਐਚ. ਐਮ. ਪੰਜਾਬ, ਮੈਡਮ ਦੀਪ ਸ਼ਿਖਾ ਐਚ. ਆਰ. ਡੀ. ਐਨ ਐਚ ਐਮ ਪੰਜਾਬ ਵੀ ਸ਼ਾਮਿਲ ਸਨ। ਮਿਸ਼ਨ ਡਾਇਰੈਕਟਰ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਦੋ ਤਿੰਨ ਹਫਤਿਆਂ ਵਿੱਚ ਇਹਨਾਂ ਮੰਗਾਂ ਤੇ ਵਿਭਾਗੀ ਐਕਸਰਸਾਈਜ਼ ਕਰਕੇ ਹੱਲ ਕੀਤਾ ਜਾਵੇਗਾ।ਇਸ ਮੀਟਿੰਗ ਦੀ ਪਰਸੀਡਿੰਗ ਅਗਲੇ ਹਫਤੇ ਦੇ ਦਿੱਤੀ ਜਾਵੇਗੀ।।ਅੱਜ ਦੀ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਮੁਕਤਸਰ,ਲਖਵਿੰਦਰ ਕੌਰ,ਮੁਨੀਸ਼ ਕੁਮਾਰ,ਗੁਰਚਰਨ ਕੌਰ,ਸੁਖਪਾਲ ਕੌਰ,ਰਾਣੀ ਕੌਰ ਮਾਨਸਾ, ਰਾਜਦੀਪ ਸਿੰਘ,ਬੰਦਨਾ ਕੁਮਾਰੀ ਗੁਰਦਾਸਪੁਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply