ਇਪਟਾ ਪੰਜਾਬ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕਾਰਕੁੰਨ ਵਿਤ ਮੁਤਾਬਿਕ ਨੁਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਕਰਨਗੇ ਬੁਲੰਦ


ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਵੱਲੋ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਸੱਦੇ ਨੂੰ ਇਪਟਾ,ਪੰਜਾਬ ਵੱਲੋਂ ਹਮਾਇਤ ਦਾ ਐਲਾਨ

ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) : ਲੋਕ-ਮਾਰੂ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾ ਅਤੇ ਸਮੂਹ ਦੇਸਵਾਸੀਆਂ ਵੱਲੋਂ ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾ ਦੇ  ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੀ ਲੜੀ ਵਿਚ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ਉਤੇ ਇਪਟਾ, ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕਰਦੇ ਕਿਹਾ ਕਿ ਕਿਸਾਨਾ ਅਤੇ ਇਨਸਾਨਾ ਦੇ ਪੱਖ ਵਿਚ ਤੇ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਨੁਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਬੁਲੰਦ ਕਰਨਗੇ।

ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆਂ ਕਿ ਇਪਟਾ ਪੰਜਾਬ ਦੇ ਸਰਪ੍ਰਸਤ ਅਮਰਜੀਤ ਗੁਰਦਾਸਪੁਰੀ, ਜ਼ਿਲ੍ਹਾ ਗੁਰਦਾਸਪੁਰ ਤੋਂ ਗੁਰਮੀਤ ਸਿੰਘ ਪਾਹੜਾ, ਗੁਰਮੀਤ ਸਿੰਘ ਬਾਜਵਾ, ਨਰੇਸ਼ ਕੁਮਾਰ ਜੱਟੂਵਾਲ ਤੇ ਬੂਟਾ ਰਾਮ ਆਜ਼ਾਦ, ਜਿਲਾਂ ਆਗੂ ਬਠਿੰਡਾ ਤੋਂ ਜੇ.ਸੀ. ਪਰਿੰਦਾ,ਮਾਨਸਾ ਤੋਂ ਮੇਘ ਰਾਜ ਰੱਲਾ,ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਦੀਪ ਅਤੇ ਹਰਜੀਤ ਕੈਂਥ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ,ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ,ਅਮਿੰਤਸਰ ਤੋਂ ਬਲਬੀਰ ਮੂਧਲ ਤੇ ਦਲਜੀਤ ਸੋਨਾ, ਕਪੂਰਥਲਾ ਤੋਂ ਡਾ.ਹਰਭਜਨ ਸਿੰਘ,ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ,ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਹੋਰਾਂ ਨੇ ਇਪਟਾ ਦੀ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ ਕਰਾਵਾਉਂਦੇ ਕੇਂਦਰ ਵਿਚਲੇ ਹਾਕਿਮ ਦੇ ਕਿਸਾਨ ਤੇ ਇਨਸਾਨ ਵਿਰੋਧੀ ਵੀ ਰੱਵਈਏ ਵਿਰੁੱਧ ਕਿਸਾਨਾ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਦੀ ਲੜੀ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ਉਤੇ ਇਪਟਾ ਦੇ ਕਾਰਕੁਨਾ ਤੇ ਕਲਾਕਾਰਾਂ ਨੂੰ ਭੱਰਵੀਂ ਹਮਾਇਤ ਕਰਨ ਦੀ ਅਪੀਲ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply