ਕਿਸਾਨਾਂ ਦੇ ਧਰਨਿਆਂ ਦੀ ਆੜ ‘ਚ ਕੁੱਝ ਸ਼ਰਾਰਤੀ ਲੌਕ ਮਾਹੋਲ ਖਰਾਬ ਕਰਨ ਤੋਂ ਵਾਜ ਆਉਣ : ਸੰਜੀਵ ਮਨਹਾਸ

ਮਾਤਾ ਚਿੰਤਪੁਰਨੀ ਸਾਈਨ ਬੋਰਡ ਤੇ ਖਾਲਿਸਤਾਨ ਜਿੰਦਾਵਾਦ ਲਿਖਣਾ ਮੰਦਭਾਗਾ : ਮਨਹਾਸ

गढ़दीवाला 9 ਦਸੰਬਰ (ਚੌਧਰੀ ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਮੈਂ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨੀ ਦੀਆਂ ਦੁੱਖ ਤਕਲੀਫ਼ਾਂ ਨੂੰ ਚੰਗੀ ਤਰਾਂ ਸਮਜਦਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਰਤੀ ਲੋਕ ਕਿਸਾਨਾ ਦੇ ਅੰਦੋਲਨ ਦੀ ਆੜ ਵਿੱਚ ਹਿੰਦੂ ਸਿੱਖ ਨੂੰ ਆਪਸ ਵਿੱਚ ਲੜਾਉਣਾ ਚਾਉਦੇ ਹਨ ।ਉਨ੍ਹਾਂ ਕਿਹਾ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚੱਲ ਰਹੀ ਹੈ ਜਿਸ ਵਿੱਚ ਕੁਝ ਘਟੀਆ ਸੋਚ ਦੇ ਲੋਕਾਂ ਵੱਲੋਂ ਮਾਤਾ ਚਿੰਤਪੁਰਨੀ ਸਾਈਨ ਬੋਰਡ ਤੇ ਖਾਲਿਸਤਾਨ ਜਿੰਦਾਵਾਦ ਲਿਖ ਦਿੱਤਾ ਗਿਆ ਜੋ ਕੇ ਦੁੱਖਦਾਈ ਘਟਨਾਂ ਹੈ ।ਮਨਹਾਸ ਨੇ ਕਿਹਾ ਕੇ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਨ ਵਾਲੇ ਲੋਕ ਵਾਜ ਆਉਣ।
ਸੰਜੀਵ ਮਨਹਾਸ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਅੰਦੋਲਨ ਦੀ ਰਾਹ ‘ਤੇ ਪਾਉਣ ਅਤੇ ਸੂਬੇ ਦੇ ਵਪਾਰ ਅਤੇ ਆਰਥਿਕਤਾ ਨੂੰ ਕੰਗਾਲੀ ਦੇ ਕੰਡੇ ਤੇ ਲਿਆ ਖੜਾ ਕਰਨ ਵਾਲੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋ ਪੰਜਾਬ ਦਾ ਹਰ ਵਰਗ ਦੁੱਖੀ ਹੈ।ਮਨਹਾਸ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਦੀਆਂ ਚੰਗੀਆਂ ਨੀਤੀਆਂ ਤੋਂ ਪ੍ਰਵਾਵਿਤ ਹੋ ਕੇ ਧੜਾ ਧੜ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕੇ ਪਾਰਟੀ ਵਿਚ ਹਰ ਵਰਕਰ ਦਾ ਪੂਰਾ ਮਾਨ ਸਨਮਾਨ ਕੀਤਾ ਜਾਂਦਾ ਹੈ। ਸੰਜੀਵ ਮਨਹਾਸ ਨੇ ਕਿਹਾ ਕਿ ਉਹ ਪਾਰਟੀ ਅਤੇ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਅਤੇ ਲੋਕਾਂ ਨੂੰ ਸੰਗਠਨ ਨਾਲ ਜੋੜ ਕੇ ਪਾਰਟੀ ਨੂੰ ਹੋਰ ਮਜਬੂਤ ਕਰਨਗੇ। ਓਹਨਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਘਟੀਆ ਸੋਚ ਵਾਲ਼ੇ ਲੋਕਾਂ ਨੂੰ ਧਰਨਿਆਂ ਵਿੱਚ ਨਾਂ ਬੜਨ ਦੇਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਦੀ ਭਲਾਈ ਲਈ ਬਚਨਬੰਦ ਹੈ ਪਰ ਕਿਸਾਨ ਜੜਥੇਬੰਦੀਆਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਤਰਜੀਹ ਦੇਣੀ ਚਾਹੀਦੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply