latest breaking : ਐਸਐਸਪੀ ਦੀਆਂ ਹਦਾਇਤਾਂ ਤੇ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਮਾਮਲਾ ਨਜਾਇਜ ਸਬੰਧਾਂ ਦਾ

HOSHIARPUR (ADESH PARMINDER SINGH, SATWINDER SINGH, AJAY JULKA) ਕੁਝ ਦਿਨ ਪਹਿਲਾਂ  ਹੁਸ਼ਿਆਰਪੁਰ ਦੇ ਪਿੰਡ ਬਡਲਾਂ ਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ। ਇਹ ਕਤਲ ਪੁਲਿਸ ਲਈ ਇੱਕ ਪਹੇਲੀ ਤੇ ਸਿਰਦਰਦੀ ਬਣ ਚੁੱਕਾ ਸੀ। ਪੁਲਿਸ ਨੇ ਬੇਹਦ ਚੌਕਸੀ ਵਰਤਦੇ ਹੋਏ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਜਾਣਕਾਰੀ ਅਨੁਸਾਰ 9 ਜਨਵਰੀ ਨੂੰ ਦੇਰ ਸ਼ਾਮ ਪਰਮਜੀਤ ਕੁਮਾਰ ਨਿਵਾਸੀ ਪਿੰਡ ਹੋੜੀਆਂ, ਤੋਂ ਆਪਣੇ ਸਹੁਰੇ ਪਿੰਡ ਬਡਲਾਂ ਜਾ ਰਿਹਾ ਸੀ ਤਾਂ ਰਾਹ ਚ ਉਸਨੂੰ ਇੱਕ ਵਿਅਕਤੀ ਨਜਰ ਆਇਆ ਜਿਸਦੇ ਮੂੰਹ ਤੇ ਠੋਢੀ ਤੇ ਸੱਟਾਂ ਲੱਗੀਆਂ ਹੋਈਆਂ ਸਨ। ਜਦੋਂ ਉਸ ਨੂੰ ਉਸਨੇ ਗੌਰ ਨਾਲ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਇਤਲਾਹ ਮਿਲਣ ਤੇ ਮੁੱਖ ਥਾਨਾ ਅਫਸਰ ਬਲਵਿੰਦਰ ਪਾਲ ਸਿੰਘ ਨੇ ਕਾਰਵਾਈ ਅਮਲ ਚ ਲਿਆਂਦੀ। ਇਸ ਦੌਰਾਨ ਐਸਐਸਪੀ ਜੇ.ਏਲਨਚੇਲੀਅਨ  ਦੀਆਂ ਹਦਾਇਤਾਂ ਤੇ ਐਸਪੀ ਹਰਪ੍ਰੀਤ ਸਿੰਘ ਮੰਡੇਰ ਅਤੇ ਡੀਐਸਪੀ ਹੁਸ਼ਿਆਰਪੁਰ ਦਲਜੀਤ ਸਿੰਘ ਖੱਖ ਨੇ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਬਲਵਿੰਦਰ ਪਾਲ ਸਿੰਘ ਮੁੱਖ ਥਾਨਾ ਅਫਸਰ ਮੇਹਟੀਆਣਾ ਅਤੇ ਏਐਸਆਈ ਮੋਹਨ ਲਾਲ ਚੌਕੀ ਇੰਚਾਰਜ ਅਜਨੋਹਾ ਦੀ ਟੀਮ ਗਠਿਤ ਕੀਤੀ।

ਇੰੱਨਾਂ ਦੋਵਾਂ ਪੁਲਿਸ ਅਧਿਕਾਰੀਆਂ ਨੇ ਤਫਤੀਸ਼ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਰਾਜ ਰਾਣੀ ਤੇ ਸ਼ੱਕ ਹੋਇਆ। ਪੁਲਿਸ ਨੇ ਉਸਦਾ ਫੋਨ ਕਾਲ ਟਰੇਸ ਤੇ ਲਗਾ ਦਿੱਤਾ। ਇਸ ਦੌਰਾਨ ਕਾਲ ਡਟੇਲ ਦੇ ਅਧਾਰ ਤੇ ਇੰਦਰਜੀਤ ਉਰਫ ਇੰਦੂ ਨਿਵਾਸੀ ਪਿੰਡ ਪੰਡੋਰੀ ਕੱਦ ਤੋਂ ਪੁਛਗਿੱਛ ਕੀਤੀ ਗਈ। ਡੂੰਘੀ ਪੁਛਗਿਛ ਦੌਰਾਨ ਇੰਦਰਜੀਤ ਨੇ ਕਤਲ ਕਰਨਾ ਮੰਨ ਲਿਆ ਤੇ ਦੱਸਿਆ ਕਿ ਉਸਦੇ ਮ੍ਰਿਤਕ ਦੀ ਪਤਨੀ ਰਾਜ ਰਾਣੀ ਨਾਲ ਨਾਜਾਇਜ ਸੰਬੰਧ ਸਨ। ਜਿਸ ਕਾਰਣ ਰਾਜ ਰਾਣੀ ਦਾ ਪਤੀ ਪਰਮਜੀਤ ਸਿੰਘ ਉਂੱਨਾਂ ਨੂੰ ਅਜਿਹੇ ਕੰਮਾਂ ਤੋਂ ਵਰਜਦਾ ਸੀ ਤੇ ਰਾਹ ਦਾ ਰੋੜਾ ਸਮਝਦੇ ਹੋਏ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇੰਦਰਜੀਤ ਇੰਦੂ ਨਿਵਾਸੀ ਪੰਡੋਰੀ ਕੱਦ ਅਤੇ ਰਾਜ ਰਾਣੀ ਨਿਵਾਸੀ ਪਿੰਡ ਹੋੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ।

Related posts

Leave a Reply