LATEST EDITORIAL – ਕੇਜਰੀਵਾਲ ਦੀ ਬਰਨਾਲਾ ਰੈਲੀ ਬਨਾਮ ਪੰਜਾਬ ਦੀ ਭਖਦੀ ਸਿਆਸਤ

DOABA TIMES (BARNALA, HOSHIARPUR)
ਬਰਨਾਲਾ ‘ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਭਗਵੰਤ ਮਾਨ ਦੀਆਂ ਤਾਰੀਫਾਂ ਦੇ ਪੁਲ ਬੰਨ• ਦਿੱਤੇ ਤੇ ਸਾਰਾ ਜੋਰ ਭਗਵੰਤ ਮਾਨ ਵਲੋਂ ਨਵੇਂ ਵਰੇ ਸ਼ਰਾਬ ਛੱਡਣ ਦੇ ਆਪਣੀ ਮਾਂ ਦੇ ਨਾਲ ਕੀਤੇ ਸੰਕਲਪ ਤੇ ਲਗਾ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਹੈ ਕੋਈ ਜੋ ਆਪਣੀ ਮਾਂ ਦੇ ਕਹਿਣ ਤੇ ਸ਼ਰਾਬ ਛੱਡ ਕੇ ਵਿਖਾਵੇ। ਉਂੱਨਾ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਕੇ ਮੇਰਾ ਤੇ ਪੰਜਾਬ ਦਾ ਦਿਲ ਜਿੱਤ ਲਿਆ ਹੈ। ਅਜੀਬੋ-ਗਰੀਬ ਅੱਲ-ਵਲੋਲੀਆਂ ਗੱਲਾਂ ਮਾਰਦੇ ਹੋਏ ਜਨਾਬ ਕੇਜਰੀਵਾਲ ਨੇ ਕਿਹਾ ਕਿ ਨੇਤਾ ਕੁਰਬਾਨੀ ਕਰਨ ਵਾਲਾ ਹੋਣਾ ਚਾਹੀਦਾ ਹੈ ਤੇ ਭਗਵੰਤ ਮਾਨ ਨੇ ਸ਼ਰਾਬ ਛੱਡ ਕੇ ਵੱਡਾ ਸੰਕਲਪ ਲਿਆ ਹੈ। ਭਗਵੰਤ ਮਾਨ ਵਲੋਂ ਲੋਕ ਸਭਾ ਚੋਣਾਂ ਸਿਰ ਤੇ ਆਉਣ ਕਾਰਣ ਸ਼ਰਾਬ ਛੱਡਣ ਦੀ ਇਸ ਕੁਰਬਾਨੀ ਤੇ ਪੰਜਾਬ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਇਹ ਗੱਲ ਕੇਜਰੀਵਾਲ ਜਨਾਬ ਦੀ ਦਰੁਸਤ ਹੈ। ਉਂੱਨਾ ਕਿਹਾ ਕਿ ਭਗਵੰਤ ਮਾਨ ਨੇ 1 ਜਨਵਰੀ ਤੋਂ ਦਾਰੂ ਨੂੰ ਹੱਥ ਨਹੀਂ ਲਾਇਆ। ਉਂੱਨਾ ਕਿਹਾ ਕਿ ਪੰਜਾਬ ਨਸ਼ਿਆਂ ਚ ਡੁੱਬ ਰਿਹਾ ਸੀ ਤੇ ਭਗਵੰਤ ਮਾਨ ਹਜਾਰਾਂ ਰੁਪਏ ਸ਼ੋਅ ਕਰਕੇ ਕਮਾ ਰਿਹਾ ਸੀ ਤੇ ਪੰਜਾਬ ਨੂੰ ਨਸ਼ੇ ਚ ਡੁੱਬਦਾ ਵੇਖਕੇ ਉਹ ਰਾਜਨੀਤੀ ਚ ਆ ਗਿਆ। ਮਤਲਬ ਇੱਕ ਸ਼ਰਾਬੀ ਨੂੰ ਪੰਜਾਬ ਨਸ਼ਿਆਂ ਚ ਡੁੱਬਦਾ ਨਜਰ ਆ ਰਿਹਾ ਸੀ ਤੇ ਸ਼ਰਾਬੀ ਨੇ ਪੰਜਾਬ ਨੂੰ ਨਸ਼ਿਆਂ ਚੋਂ ਕੱਢਣ ਦਾ ਫੈਸਲਾ ਕਰ ਲਿਆ। ਜਨਾਬ ਕੇਜਰੀਵਾਲ ਨੇ ਕਿਹਾ ਕਿ ਰਾਜਨਤੀ ਚ ਆ ਕੇ ਉਸਨੇ ਵੱਡੀ ਜਿੱਤ ਪ੍ਰਾਪਤ ਕਰ ਲਈ। ਉੱਨਾ ਕਿਹਾ ਕਿ ਭਗਵੰਤ ਮਾਨ ਵਲੋਂ ਦਾਰੂ ਛੱਡਣ ਦਾ ਸੰਕਲਪ ਲੈਣ ਤੇ ਸਭ ਸਰੋਤੇ ਤਾੜੀਆਂ ਮਾਰ ਕੇ ਉਸਦਾ ਸਮਰਥਨ ਕਰੋ।
ਜਨਾਬ ਕੇਜਰੀਵਾਲ ਦੇ ਇਸ ਭਾਸ਼ਣ ਦੀ ਸਮਝ ਨਹੀੰ ਆਈ ਕਿ ਜਦੋਂ ਪੰਜਾਬ ਨਸ਼ੇ ਚ ਡੁੱਬ ਰਿਹਾ ਸੀ ਤਾਂ ਭਗਵੰਤ ਮਾਨ ਆਪਣੇ ਸ਼ੋਅ ਛੱਡ ਕੇ ਸ਼ਰਾਬੀ ਹਾਲਤ ਚ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਿਵੇਂ ਕਰਵਾ ਸਕਦਾ ਸੀ, ਕੀ ਉਹ ਨਸ਼ੇੜੀਆਂ ਨਾਲ ਆਪਣੇ ਹੱਡ ਬੀਤੇ ਤੁਜਰਬੇ ਸ਼ੇਅਰ ਕਰਨਾ ਚੁਹੰਦਾ ਸੀ ਜਿਸਤੋਂ ਕੇਜਰੀਵਾਲ ਸਾਹਿਬ ਬਹੁਤ ਪ੍ਰਭਾਵਿਤ ਹੋਏ। ਭਗਵੰਤ ਮਾਨ ਪੌਣੇ ਪੰਜ ਸਾਲ ਤੱਕ ਲੋਕ ਸਭਾ ਦਾ ਮੈਂਬਰ ਰਿਹਾ ਤੇ ਸ਼ਰਾਬ ਦੇ ਨਸ਼ੇ ਚ ਚੂਰ ਰਹਿੰਦਾ ਰਿਹਾ। ਹੁਣ ਜਦੋਂ 3-4 ਮਹੀਨੇ ਲੋਕ ਸਭਾ ਚੋਣਾਂ ਨੂੰ ਰਹਿ ਗਏ ਹਨ ਤਾਂ ਕੇਜਰੀਵਾਲ ਸਾਹਿਬ ਗਦ-ਗਦ ਤੋ ਲੋਟ-ਪੋਟ ਇਸ ਤਰਾਂ ਹੋ ਰਹੇ ਹਨ ਜਿਵੇਂ ਸਾਰੇ ਪੰਜਾਬ ਨੇ ਹੀ ਨਸ਼ਾ ਛੱਡਣ ਦਾ ਭਗਵੰਤ ਮਾਨ ਦੇ ਨਾਲ ਰਲ ਕੇ ਸੰਕਲਪ ਲੈ ਲਿਆ ਹੋਵੇ।


ਇਸਤੋਂ ਬਾਅਦ ਇੱਕ ਹੋਰ ਛੁਰਲੀ ਜਨਾਬ ਕੇਜਰੀਵਾਲ ਨੇ ਛੱਡੀ ਕਿ  ਨਸ਼ੇ ਲਈ ਸੁਖਬੀਰ ਬਾਦਲ ਜਿੰਮੇਦਾਰ ਹੈ। ਕੀ ਸੁਖਬੀਰ ਬਾਦਲ ਭਗਵੰਤ ਮਾਨ ਨੂੰ ਫ੍ਰੀ ਪੈੱਗ ਲਵਾਉਂਦਾ ਸੀ। ਜੇ ਅਜਿਹਾ ਹੈ ਤਾਂ ਮਜੀਠੀਏ ਕੋਲੋਂ ਮਾਫੀ ਕਿਉਂ ਮੰਗੀ ਸੀ।
ਜਨਾਬ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕੇ ਝਾੜੂ ਤੀਲਾ-ਤੀਲਾ ਹੋ ਗਿਆ ਪਰ ਕਿਸੇ ਮਾਂ ਦੇ ਲਾਲ ਚ ਹੌਂਸਲਾ ਨਹੀਂ ਜੋ ਝਾੜੂ ਨੂੰ ਤੀਲਾ-ਤੀਲਾ ਕਰ ਦੇਵੇ। ਉਂੱਨਾ ਕਿਹਾ ਕਿ ਉੱਪਰ ਵਾਲੇ ਨੇ ਝਾੜੂ ਲਗਾ ਦਿੱਤਾ ਤੇ ਚੰਗੇ ਲੋਕ ਭਗਵੰਤ ਮਾਨ ਵਰਗੇ ਅੰਦਰ ਤੇ ਬਾਕੀ ਸਭ ਬਾਹਰ ਹੋ ਗਏ ਤੇ ਝਾੜੂ ਤੀਲੀ-ਤੀਲੀ ਨਹੀਂ ਸਫਾਈ ਹੋ ਗਈ, ਇਸ਼ਾਰਾ ਖੈਹਰਾ, ਸੰਧੂ, ਗਾਂਧੀ ਤੇ ਛੋਟੇਪੁਰ ਤੇ ਫੂਲਕਾ ਵੱਲ ਹੀ ਸੀ। ਇਹ ਪੰਜੇ ਨੇਤਾ ਸ਼ਰਾਬ ਨਹੀਂ ਪੀਂਦੇ ਤੇ ਕੇਜਰੀਵਾਲ ਮੁਤਾਬਿਕ ਰੱਬ ਨੇ ਇਹ ਪੰਜੇ ਝਾੜੂ ਫੇਰ ਕੇ ਬਾਹਰ ਕੱਢ ਦਿੱਤੇ ਤੇ ਜਿਹੜਾ ਮਾਨ ਸਾਢੇ ਚਾਰ ਸਾਲ ਨਸ਼ੇ ਚ ਧੁੱਤ ਰਿਹਾ ਉਸਨੂੰ ਅੰਦਰ ਕਰ ਦਿੱਤਾ। ਵਾਹ ਕੇਜਰੀਵਾਲ ਜਨਾਬ ਵਾਹ।
ਮੈਨੂੰ ਗੁਰੂ ਨਾਨਕ ਦੇਵ ਜੀ ਦਾ ਇੱਕ ਪ੍ਰਵਚਨ ਯਾਦ ਆਇਆ, ਉਂੱਨਾ ਇੱਕ ਪਿੰਡ ਵਿੱਚ ਜਾ ਕੇ ਕਿਹਾ ਕਿ ਬੁਰਿÀ ਲੋਕੋ ਵੱਸਦੇ ਰਹੋ ਤੇ ਭਲਿÀ ਲੋਕੋ ਉੱਜੜ ਜਾÀ। ਜਦੋਂ ਕਿਸੇ ਨੇ ਪੁਛਿਆ ਕਿ ਗੱਲ ਸਮਝ ਨਹੀਂ ਆਈ ਤਾਂ ਗੁਰੂ ਸਾਹਿਬ ਨੇ ਕਿਹਾ ਬੁਰੇ ਲੋਕ ਜੇ ਬਾਹਰ ਨਿਕਲੇ ਤਾਂ ਉਥੇ ਵੀ ਗੰਦਗੀ ਫਿਲਾਉਣਗੇ ਤੇ ਭਲੇ ਲੋਕ ਜੇ ਦੂਰ –ਦੂਰ ਜਾਣਗੇ ਤਾਂ ਚੰਗਿਆਈ ਦੂਰ-ਦੂਰ ਤੱਕ ਫਿਲਾਉਣਗੇ। ਹੁਣ ਜੇ ਕੇਜਰੀਵਾਲ ਦਾ ਰੱਬ ਜੇ ਭਗਵੰਤ ਮਾਨ ਵਰਗੇ ਸ਼ਰਾਬੀ ਨੂੰ ਮਾਫੀ ਦੇ ਕੇ ਅੰਦਰ ਕਰਦਾ ਹੈ ਤੇ ਪੰਜ ਸੂਫੀਆਂ ਨੂੰ ਬਾਹਰ ਕੱਢਦਾ ਹੈ ਤਾਂ ਇਹੋ ਜਿਹੇ ਰੱਬ ਨੂੰ ਦਿੱਲੀ ਭੇਜ ਦਿÀ, ਪੰਜਾਬ ਨੂੰ ਅਜਿਹੇ ਮੌਕਾਪਰਸਤ ਰੱਬ ਦੀ ਲੋੜ ਨਹੀਂ।
ਕੈਪਟਨ ਅਮਰਿੰਦਰ ਬਾਰੇ ਕੇਜਰੀਵਾਲ ਦੇ ਊਟ-ਪਟਾਂਗ ਬਿਆਨ
ਇਸਤੋਂ ਬਾਅਦ ਜਨਾਬ ਕੇਜਰੀਵਾਲ ਨੂੰ ਥੋਹੜੀ ਖੰਘ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆਈ। ਜਨਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਖਾਸਕਰ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ। ਪੂਰੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਰੋਜਗਾਰ ਬਿਉਰੋ ਜਿਲਾ ਪੱਧਰ ਤੇ ਦਫਤਰ ਖੋਲੋ ਹੋਏ ਹਨ। ਜਿਥੇ ਲੱਖਾਂ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਗਿਆ ਹੈ ਤੇ ਦਿੱਤਾ ਜਾ ਵੀ ਰਿਹਾ ਹੈ। ਜਿਲੇ ਦੇ ਡੀਸੀ ਜਿੱਥੇ ਸਿੱਧੇ ਤੌਰ ਤੇ ਰੁਜਗਾਰ ਬਿÀਰੋ ਤੇ ਕੰਟਰੋਲ ਰੱਖ ਰਹੇ ਹਨ ਉੱਥੇ  ਚੰਡੀਗੜ ਦੇ ਕਈ ਵੱਡੇ ਆਈਏਐਸ ਅਧਿਕਾਰੀ,  ਡਿਪਟੀ ਕਮਿਸ਼ਨਰਾਂ ਦੀ ਵੀ ਨਿਗਰਾਨੀ ਕਰ ਰਹੇ ਹਨ। ਨੌਕਰੀ ਚਾਹੇ ਪ੍ਰਈਵੇਟ ਹੀ ਮਿਲ ਰਹੀ ਹੈ ਪਰ ਨੌਜਵਾਨਾਂ ਨੂੰ ਇੱਕ ਰਾਹ ਮਿਲ ਗਿਆ ਹੈ। ਬਿਨਾਂ ਭਟਕਣ ਤੋਂ ਕੰਮ ਕਰਨ ਦਾ ਹੱਕ ਮਿਲ ਗਿਆ ਹੈ। ਬਿਨਾਂ ਸ਼ਿਫਾਰਸ਼ ਤੋਂ ਨੌਕਰੀ ਮਿਲਣ ਕਾਰਣ ਉਂੱਨਾ ਦਾ ਸ਼ੋਸ਼ਣ ਬੰਦ ਹੋਇਆ ਹੈ ਤੇ ਉਤਸ਼ਾਹ ਵਧਿਆ ਹੈ। ਬਾਦਲ ਰਾਜ ਵੇਲੇ ਕੁਤਿਆਂ ਤੇ ਬਲਦਾਂ ਦੀਆਂ ਦੌੜਾਂ ਦੇ ਮੇਲੇ ਲਗਦੇ ਸਨ ਤੇ ਕੈਪਟਨ ਨੇ ਰੁਜਗਾਰ ਮੇਲੇ ਸ਼ੁਰੂ ਕੀਤੇ ਹਨ ਜਿਸਦਾ ਨੌਜਵਾਨਾਂ ਨੂੰ ਭਾਰੀ ਫਾਇਦਾ ਹੋ ਰਿਹਾ ਹੈ। ਕੁਝ ਮਹੀਨੇ ਪਹਿਲਾਂ ਮੈਂ ਖੁਦ ਰਿਆਤ ਬਾਹਰਾ ਯੁਨੀਵਰਸਿਟੀ ਹੁਸ਼ਿਆਰਪੁਰ ਚ ਲੱਗੇ ਪਹਿਲੇ ਰੁਜਗਾਰ ਮੇਲੇ ਚ ਗਿਆ ਸੀ, ਮੇਰੇ ਸਾਹਮਣੇ ਹਜਾਰਾਂ ਨੌਜਵਾਨਾਂ ਨੂੰ ਰੁਜਗਾਰ ਮਿਲਿਆ। ਕਿਹਾ ਜਾ ਰਿਹਾ ਸੀ ਕਿ 21 ਕੰਪਨੀਆਂ ਆਈਆੰ ਹਨ ਜੋ ਕਿ ਉਸੇ ਦਿਨ ਬਾਅਦ ਦੁਪਹਿਰ ਵਧ ਕੇ 35 ਦਾ ਆੰਕੜਾ ਪਾਰ ਕਰ ਗਈਆ ਸਨ ਤੇ ਅਨੇਕਾਂ ਨੌਜਵਾਨਾਂ ਨੂੰ ਉਂੱਨਾਂ ਨੇ ਮੌਕੇ ਤੇ ਹੀ ਬੁੱਕ ਕਰ ਲਿਆ ਸੀ। ਕੈਪਟਨ ਨੇ ਕੋਈ ਰੁਜਗਾਰ ਨਹੀਂ ਦਿੱਤਾ, ਸਿਆਣੇ ਬਿਆਣੇ ਕੇਜਰੀਵਾਲ ਦੀ ਇਹ ਗੱਲ ਕੌਈ ਹਜਮ ਨਹੀਂ ਹੋਈ।
ਕੇਜਰੀਵਾਲ ਦੀ ਦੂਜੀ ਛੁਰਲੀ- ਪਿਛਲੇ 2 ਸਾਲਾਂ ਚ ਕੈਪਟਨ ਅਮਰਿੰਦਰ ਨੇ ਕਿਸੇ ਦਾ ਵੀ ਕਰਜਾ ਮਾਫ ਨਹੀਂ ਕੀਤਾ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਬਿਨਾ ਸਿਰ-ਪੈਰ ਕੁਝ ਮਹੀਨੇ ਪਹਿਲਾਂ ਹਿਮਾਚਲ ਚ ਇੱਕ ਰੈਲੀ ਦੌਰਾਨ ਇੱਕ  ਜੁਮਲਾ ਛੱਡਿਆ ਸੀ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕੋਈ ਕਰਜ ਮਾਫ ਨਹੀਂ ਕੀਤਾ। ਪੰਜਾਬ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਜਦੋਂ ਕਿਸਾਨਾਂ ਦੇ ਕਰਜਾ ਮਾਫੀ ਦੀਆਂ ਸੈਂਕੜੇ ਫਾਈਲਾਂ ਲੈਕੇ ਦਿੱਲੀ ਪਹੁੰਚਿਆ ਤਾਂ ਮੋਦੀ ਸਾਹਿਬ ਦੀਆਂ ਅੱਖਾੰ ਵੀ ਖੁਲੀਆਂ ਤੇ ਥੁੱਕ ਕੇ ਚੱਟਿਆ ਤੇ ਗੁਰਦਾਸਪੁਰ ਰੈਲੀ ਚ ਕਹਿਣਾ ਪਿਆ ਕਿ ਆਹੋ ਥੋੜਾ ਬਹੁਤਾ ਕਰਜਾ ਕਿਸਾਨਾਂ ਦਾ ਮਾਫ ਕੀਤਾ ਹੈ ਕੈਪਟਨ ਸਰਕਾਰ ਨੇ। ਕੁਝ ਅਜਿਹੀ ਸਵਾਹ ਹੀ ਸਵੇਰੇ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਵਾਲੇ ਜਨਾਬ ਕੇਜਰੀਵਾਲ ਦੇ ਸਿਰ ਖਲਾਰਣਗੇ ਕਿ ਕਿਉਂ ਕਰਜਾ ਮਾਫ ਕਿਉਂ ਨਹੀਂ ਕੀਤਾ, ਅੰਨੇ ਹੋ ਗਏ ਹੋ, ਦੀਦਾ ਨਹੀਂ।


ਇਸ ਤੋਂ ਬਾਅਦ ਕਿਹਾ ਕਿ ਕੈਪਟਨ ਨੇ ਸਮਾਰਟ ਫੋਨ ਕਿਸੇ ਨੌਜਵਾਨ ਨੂੰ ਨਹੀਂ ਦਿੱਤਾ। ਜਨਾਬ ਕੇਜਰੀਵਾਲ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਚ ਤਾਂ ਪ੍ਰਵਾਸੀ ਮਜਦੂਰ ਭਰਾ ਵੀ ਐਨੇ ਖਸ਼ਹਾਲ ਹਨ ਕੇ ਸਮਾਰਟ ਫੋਨ ਤਾਂ ਉਹ ਵੀ ਲਈ ਫਿਰਦੇ ਹਨ, ਰਿਕਸ਼ੇ ਵਾਲੇ ਵੀ ਲਈ ਫਿਰਦੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੀ ਲੋੜ ਨਹੀਂ ਰੁਜਗਾਰ ਦੀ ਲੋੜ ਹੈ ਜੋ ਕਿ ਸਰਕਾਰ ਦੇ ਰਹੀ ਹੈ ਤ ੇਰਹੀ ਗੱਲ ਸਮਾਰਟ ਫੋਨ ਦੀ, ਨੌਕਰੀ ਮਿਲਣ ਤੋਂ ਬਾਅਦ ਸਮਾਰਟ ਫੋਨ ਉਹ ਖੁਦ ਖਰੀਦ ਲੈਣਗੇ। ਸੂਬਾ ਪੰਜਾਬ ਦਾ ਹਰ ਬੌਧਿਕ ਜਾਣਦਾ ਹੈ ਕਿ ਬਾਦਲ ਹਕੂਮਤ ਨੇ ਖਜਾਨਾ ਮਨਫੀ ਕਰ ਦਿੱਤਾ ਸੀ। ਸਮਾਰਟ ਫੋਨ ਤੋਂ ਪਹਿਲਾਂ ਗਰੀਬ ਕਿਸਾਨਾਂ ਦਾ ਕਰਜਾ ਮਾਫ ਕਰਕੇ ਉਂੱਨਾ ਨੂੰ ਸਾਹ ਦਿਵਾਉਣਾ ਜਰੂਰੂ ਸੀ ਨਾ ਕਿ ਪਹਿਲਾਂ ਹੀ ਸਮਾਰਟ ਫੋਨ ਦੇਣੇ ਜਰੂਰੀ ਸਨ। ਜੋ ਕੈਪਟਨ ਮੁਸ਼ਕਿਲ ਪ੍ਰਸਥਿਤੀਆਂ ਚ ਗਰੀਬ ਕਿਸਾਨਾਂ ਦਾ ਕਰਜਾ ਲਾਉਣ ਦੀ ਹਿੰਮਤ ਰੱਖਦਾ ਹੈ ਅਉਣ ਵਾਲੇ ਸਮੇਂ ਚ ਸਮਾਰਟ ਫੋਨ ਵੀ ਦੇ ਦੇਵੇਗਾ।
ਜਨਾਬ ਕੇਜਰੀਵਾਲ ਵਲੋਂ ਦਿੱਲੀ ਮਾਡਲ ਦੀਆਂ ਬਰਨਾਲੇ ਚ ਡੀਂਗਾ
ਇਹ ਡੀਂਗਾਂ ਨਹੀਂ ਤੇ ਹੋਰ ਕੀ ਹਨ ਕਿ ਆਹ ਮੇਰੇ ਪਿੱਛੇ ਮਨੀਸ਼ ਸਿਸੋਦੀਆ ਬੈਠਾ ਹੈ। ਇਹ ਪਾਗਲ ਸਿੱਖਿਆ ਮੰਤਰੀ ਹੈ, ਮਨੀਸ਼ ਸਿਸੋਦੀਆ ਜਰਾ ਖੜਾ ਹੋ। ਸਿਸੋਦੀਆ ਖੜਾ ਹੋ ਜਾਂਦਾ ਹੈ ਤੇ ਫੇਰ ਜਲਦੀ ਬੈਠ ਜਾਂਦਾ ਹੈ ਤੇ ਜਨਾਬ ਆਪਣੀ ਪਿੱਠ ਆਪ ਠੱਪ-ਠਪਾਉਂਦੇ ਹਨ ਤੇ ਪਿੱਛੇ ਬੈਠੇ ਨੇਤਾ ਤਾੜੀਆਂ ਮਾਰ ਕੇ ਜਨਾਬ ਦੀ ਪਿੱਠ ਖੁਰਕਦੇ ਹਨ ਤੇ ਜਨਾਬ ਗਦ-ਗਦ ਹੁੰਦੇ ਕਹਿੰਦੇ ਹਨ ਕਿ ਦਿੱਲੀ ਚ ਸਾਡੇ ਪਾਗਲ ਸਿੱਖਿਆ ਮੰਤਰੀ ਨੇ ਸਕੂਲਾਂ ਚ ਐਸ.ਸੀ.ਬੀਸੀ. ਬੱਚਿਆਂ ਲਈ ਏਸੀ ਸਕੂਲ ਬਣਾਏ ਹਨ, ਜਿੱਥੇ ਜਿੰਮ ਤੇ ਸਵਿੰਮਿੰਗ ਪੂਲ ਹਨ, ਹਸਪਤਾਲਾਂ ਦੇ ਡਾਕਟਰ ਸਮੇਂ ਤੇ ਹਸਪਾਤਾਲ ਪਹੁਚੰਦੇ ਹਨ ਤੇ ਮਰੀਜਾਂ ਦੇ ਟੈਸਟ ਤੇ ਇਲਾਜ ਤੇ ਦਵਾਈਆਂ ਬਿਲੁਕੱਲ ਮੁਫਤ ਦਿੱਤੀਆਂ ਜਾਂਦੀਆਂ ਹਨ। ਨਿਰ ਸੰਦੇਹ ਇਹ ਕੰਮ ਕੇਜਰੀਵਾਲ ਜਨਾਬ ਦੀ ਹਕੂਮਤ ਦਾ ਬੇਹੱਦ ਵੱਡਾ ਉਪਰਾਲਾ ਹੈ ਜੋ ਪੰਜਾਬ ਸਰਕਾਰ ਹਾਲੇ ਕਰ ਨਹੀਂ ਸਕੀ।
Êਪਰ ਜਨਾਬ ਕੇਜਰੀਵਾਲ ਇਹ ਭੁਲ ਗਏ ਕਿ ਉਹ ਖੁਦ ਵੀ ਲੋਕ ਸਭਾ ਚੋਣ ਹਾਰ ਗਏ ਸਨ ਤੇ ਪੂਰੇ ਦੇਸ਼ ਵਿਚੋਂ ਸਿਰਫ ਪੰਜਾਬ ਵਿਚੋਂ ਹੀ ਖਾਤਾ ਖੁਲਿਆ ਸੀ ਤੇ ਚਾਰ ਸੀਟਾਂ ਨਾ ਸਿਰਫ ਪੰਜਾਬੀਆਂ ਨੇ ਉਂੱਨਾ ਦੀ ਝੋਲੀ ਪਾਈਆਂ ਬਲਕਿ ਪੰਜਾਬ ਨੂੰ ਦੂਜੀ ਪਾਰਟੀ ਵਜੋਂ ਉਭਾਰਦੇ ਹੋਏ ਬਾਦਲ ਦਲ ਨੂੰ ਤੀਜੇ ਨੰਬਰ ਤੇ ਧੱਕ ਦਿੱਤਾ ਸੀ। ਪਰ ਬਦਲੇ ਚ ਜਨਾਬ ਕੇਜਰੀਵਾਲ ਨੇ ਕੀ ਦਿੱਤਾ ਪੰਜਾਬ ਨੂੰ, ਆਪਣੇ ਹੀ ਪੰਜਾਬੀ ਨੇਤਾਵਾਂ ਨੂੰ ਧੱਕੇ। ਪਹਿਲਾਂ ਸੁਚਾ ਸਿੰਘ ਛੋਟੇਪੁਰ ਨੂੰ ਜਲੀਲ ਕਰਕੇ ਪਾਰਟੀ ਚੋਂ ਕੱਢਿਆ ਜਿਸਨੇ ਪਾਰਟੀ ਨੂੰ ਪੰਜਾਬ ਚ ਖੜਾ ਕੀਤਾ ਸੀ। ਫੇਰ ਤੁਹਡੀਆਂ ਆਪ ਹੁਦਰੀਆਂ ਨੀਤੀਆਂ ਤੋਂ ਦੁਖੀ ਹੋ ਕੇ ਚਾਰੇ ਐਮ ਪੀ ਆਪਸ ਚ ਕੁੱਕੜਾਂ ਵਾਂਗ ਲੜਾਏ। ਇੱਥੇ ਹੀ ਬੱਸ ਨਹੀਂ, ਰਹਿੰਦੀ ਖਹਿੰਦੀ ਕਸਰ ਸੁਖਪਾਲ ਸਿੰਘ ਖੈਹਰਾ ਤੇ ਬੌਧਿਕ ਵਿਅਕਤੀ ਤੇ ਪੱਤਕਾਰ ਕੰਵਰ ਸੰਧੂ ਨੂੰ ਵੀ ਟਵਿੱਟਰ ਤੇ ਸ਼ੇਅਰ ਕਰਕੇ ਮੱਖਣ ਚੋਂ ਵਾਲ ਵਾਂਗ ਕੱਢ ਮਾਰਿਆ। ਮੈਨੂੰ ਲਗਦਾ ਕੱਢ ਨਹੀਂ ਮਾਰਿਆ ਜਿਸ ਸ਼ਾਖ ਤੇ ਆਪ ਬੈਠੇ ਸੀ ਉਹ ਹੀ ਵੱਢ ਸੁੱਟੀ। ਕੁਕੜੀ ਦੇ ਖੰਭਾਂ ਵਾਂਗ ਪਾਰਟੀ ਜਨਾਬ ਨੇ ਸਿਰਫ ਆਪਣੀ ਚੌਧਰ ਖਾਤਿਰ ਖਲਾਰ ਸੁੱਟੀ। ਤੁਹਾਡੇ ਸਭ ਉਮੀਦਵਾਰ ਜਿੱਤਣ ਦੀ ਸਥਿਤੀ ਚ ਸਨ ਤੇ ਮੈਨੂੰ ਲੱਗਦਾ ਹੈ ਕਿ ਖੈਹਰੇ ਨੂੰ ਅਲੱਗ ਕਰਨ ਕਾਰਣ ਭਗਵੰਤ ਮਾਨ ਸਮੇਤ ਸਭ ਦੀ ਜਮਾਨਤ ਜਬਤ ਹੋਵੇਗੀ। 13 ਸੀਟਾਂ ਜਿੱਤਣ ਦਾ ਸੁਪਨਾ ਹੁਣ ਤੁਸੀਂ ਸਿਰਫ ਹਰਿਆਣੇ ਚ ਲਉ, ਪੰਜਾਬ ਚ ਮੈਨੂੰ ਤਾਂ ਨਹੀਂ ਲਗਦਾ ਕਿ ਜੇ ਬਸਪਾ, ਟਕਸਾਲੀ ਅਕਾਲੀ, ਬੈਂਸ ਭਰਾ, ਗਾਂਧੀ, ਛੋਟੇਪੁਰ ਤੇ ਯੂਨਾਈਟਡ ਅਕਾਲੀ ਦਲ ਵਰਗੇ ਖੈਹਰਾ ਫਰੰਟ ਹੇਠ ਆ ਗਏ ਤਾਂ  ਤੁਸੀਂ ਇੱਕ ਵੀ ਸੀਟ ਜਿੱਤੋਗੇ, ਜਮਾਨਤਾਂ ਜਪਤ ਹੋਣਗੀਆਂ, ਜਨਾਬ ਦੇਖ ਲਿÀ। ਕਾਂਗਰਸ ਨਾਲ ਰਲ ਕੇ ਚੋਣਾਂ ਲੜਨਾ ਚਾਹੁੰਦੇ ਸੀ ਪਰ ਨਾਂ ਤਾਂ ਸ਼ੀਲਾ ਨੇ ਘਾਹ ਪਾਇਆ ਤੇ ਨਾ ਹੀ ਕੈਪਟਨ ਅਮਰਿੰਦਰ ਨੇ ਬਲਕਿ ਇਕੱਲਿਆਂ ਚੋਣਾਂ ਲੜਨ ਦਾ ਲਲਕਾਰਾ ਮਾਰਿਆ ਹੈ।
ADESH PARMINDER SIGH (EDITOR)

Related posts

Leave a Reply