LATEST: ਟਿੱਪਰ ਵੱਲੋਂ ਮੋਟਰ-ਸਾਈਕਲ ਨੂੰ ਟੱਕਰ ਮਾਰਣ ਕਾਰਨ ਇਕ ਦੀ ਮੋਤ ਦੋ ਜਖਮੀ

ਟਿਪੱਰ ਵੱਲੋਂ ਮੋਟਰ-ਸਾਈਕਲ ਨੂੰ ਟਕੱਰ ਮਾਰਣ ਕਾਰਨ ਇਕ ਦੀ ਮੋਤ ਦੋ ਜਖਮੀ
ਗੁਰਦਾਸਪੁਰ 18 ਜਨਵਰੀ ( ਅਸ਼ਵਨੀ ) :- ਗੁਰਦਾਸਪੁਰ-ਕਾਹਨੂੰਵਾਨ ਸੜਕ ਉੱਪਰ ਡੱਲਾਂ ਗੋਰੀਆਂ ਮੋੜ ਨੇੜੇ ਟਿਪੱਰ ਵੱਲੋਂ ਮੋੇਟਰ ਸਾਈਕਲ ਨੂੰ ਟਕੱਰ ਮਾਰਣ ਕਾਰਨ ਇਕ ਦੀ ਮੋਤ ਅਤੇ ਦੋ ਜਖਮੀ ਹੋ ਗਏ ਜ਼ਿਹਨਾਂ ਨੂੰ ਇਲਾਜ ਲਈ ਹਸੱਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਹੈ ।

ਵਿਵੇਕ ਪੁੱਤਰ ਰਾਮ ਆਸਰਾ ਵਾਸੀ ਤਿਬੱੜ ਨੇ ਪੁਲਿਸ ਨੂੰ ਦਸਿਆਂ ਕਿ ਉਹ ਬੀਤੇ ਦਿਨ ਕਰਨ ਪੁੱਤਰ ਰਕੇਸ਼ ਕੁਮਾਰ ਅਤੇ ਸੋਰਵ ਪੁੱਤਰ ਪ੍ਰਭਦਿਆਲ ਵਾਸੀਆਨ ਤਿਬੱੜ ਨਾਲ ਆਪਣੇ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਵਾਈ 9789 ਤੇ ਸਵਾਰ ਹੋ ਕੇ ਸਠਿਆਲੀ ਤੋਂ ਤਿਬੱੜ ਵੱਲ ਆ ਰਹੇ ਸਨ ਕਰੀਬ 7 ਵਜੇ ਜਦੋਂ ਉਹ ਡੱਲਾਂ ਗੋਰੀਆਂ ਮੋੜ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਿਪੱਰ ਨੰਬਰ ਪੀ ਬੀ 07 ਵਾਈ 3695 ਜਿਸ ਨੂੰ ਕੋਈ ਅਨਪਛਾਤਾ ਵਿਅਕਤੀ ਚਲਾ ਰਿਹਾ ਸੀ ਨੇ ਉਹਨਾਂ ਦੇ ਮੋਟਰ ਸਾਈਕਲ ਨੂੰ ਸਾਹਮਣੇ ਤੋਂ ਟਕੱਰ ਮਾਰ ਦਿੱਤੀ.

ਜਿਸ ਕਾਰਨ ਸੋਰਵ ਦੀ ਮੋਕਾ ਤੇ ਹੀ ਮੋਤ ਹੋ ਗਈ ਜਦੋਿਕ ਉਸ ਦੀ ਸੱਜੀ ਲੱਤ ਅਤੇ ਕਰਨ ਦੀਆ ਦੋਵੇਂ ਲੱਤਾਂ ਟੁੱਟ ਗਈਆਂ । ਸਹਾਇਕ ਸਬ ਇੰਸਪੈਕਟਰ ਮਹਿੰਦਰ ਪਾਲ ਪੁਲਿਸ ਸਟੇਸ਼ਨ ਤਿਬੱੜ ਨੇ ਦਸਿਆਂ ਕਿ ਵਿਵੇਕ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਉੱਪਰ ਨਾ ਮਾਲੂਮ ਟਿਪੱਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Comment