ਸਾਬਕਾ ਵਿਧਾਇਕ ਗਿਆਨੀ ਅਰਜਨ ਸਿੰਘ ਜੋਸ਼ ਦੀ 23ਵੀਂ ਬਰਸੀ ਤੇ ਸ਼ਰਧਾਂਜਲੀ ਸਮਾਗਮ

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : ਸਾਬਕਾ ਵਿਧਾਇਕ ਗਿਆਨੀ ਅਰਜਨ ਸਿੰਘ ਜੋਸ਼ ਦੀ 23ਵੀ ਬਰਸੀ ਮੌਕੇ ਪਿੰਡ ਫਾਂਬੜਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ,ਜਿਥੇ ਕੀਰਤਨੀ ਜਥੇ ਤੇ ਭਾਈ ਸੁਖਵੀਰ ਸਿੰਘ ਚੌਹਾਨ ਢਾਡੀ ਜਥਾ ਨੇ ਆਈ ਸੰਗਤ ਨੂੰ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ,ਜਿਥੇ ਪਰਮਿੰਦਰ ਸਿੰਘ ਢੀਡਸਾ ਸਾਬਕਾ ਵਿੱਤ ਮੰਤਰੀ ਤੇ ਆਗੂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਵ),ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਹਰਬੰਸ ਸਿੰਘ ਮੰਝਪੁਰ ਸਾਬਕਾ ਐਸ.ਜੀ.ਪੀ.ਸੀ ਮੈਬਰ ਨੇ ਕਿਹਾ ਕਿ ਗਿਆਨੀ ਅਰਜਨ ਸਿੰਘ ਜੋਸ਼ ਨੇ ਬੜਾ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਮੈਬਰ ਰਹਿੰਦਿਆਂ ਲੰਬਾ ਸਮਾਂ ਧਰਮ ਪ੍ਰਚਾਰ ਦਾ ਕੰਮ ਕੀਤਾ। ਉਨ੍ਹਾਂ ਨੇ ਵੱਖ ਵੱਖ ਸਿਆਸੀ, ਧਾਰਮਿਕ ਆਹੁਦਿਆਂ ’ਤੇ ਕੰਮ ਕੀਤਾ ਤੇ ਪੰਜਾਬੀ ਸੂਬੇ ਸਮੇਤ ਕਈ ਧਰਮ ਯੁੱਧਾਂ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਗਿਆਨੀ ਅਰਜਨ ਸਿੰਘ ਜੋਸ਼ 1965 ਤੋਂ 1997 ਤੱਕ ਲਗਾਤਾਰ 30 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਮੈਬਰ ਰਹੇ ਤੇ 1997 ’ਚ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਬਣੇ। ਉਨ੍ਹਾਂ ਕਿਹਾ ਕਿ ਪ੍ਰਿਥੀਪਾਲ ਸਿੰਘ ਜੋਸ਼ ਤੇ ਪਰਿਵਾਰ ਵਲੋਂ ਗਿਆਨੀ ਅਰਜਨ ਸਿੰਘ ਜੋਸ਼ ਦੀ ਬਰਸੀ ਮਨਾਈ ਗਈ ਜੋ ਸਲਾਘਾਯੋਗ ਕਦਮ ਹੈ। ਇਸ ਮੌਕੇ ਸਤਵਿੰਦਰਪਾਲ ਸਿੰਘ ਢੱਟ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੀ), ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਾ: ਕੁਲਵਿੰਦਰ ਸਿੰਘ ਜੰਡਾ ਸਰਗਰਮ ਆਗੂ, ਪਰਮਿੰਦਰ ਸਿੰਘ ਪਨੂੰ ਚੇਅਰਮੈਨ ਪੀ.ਏ.ਡੀ.ਪੀ, ਮਨਜੀਤ ਸਿੰਘ ਦਸੂਹਾ, ਪ੍ਰਿਥੀਪਾਲ ਸਿੰਘ ਜੋਸ਼, ਬੀਬੀ ਗੁਰਮੀਤ ਕੌਰ, ਲਖਵੀਰ ਸਿੰਘ ਖਾਲਸਾ, ਦਿਲਰਾਜ ਸਿੰਘ ਜ਼ਹੂਰਾ, ਹਰਜੀਤ ਸਿੰਘ ਨੰਗਲ, ਸਤਨਾਮ ਸਿੰਘ ਹੈਪੀ ਜੋਸ਼, ਜਗਜੀਤ ਸਿੰਘ ਜੋਸ਼, ਗੁਰਦਿਆਲ ਸਿੰਘ ਗੋਰਾਇਆਂ, ਉਂਕਾਰ ਸਿੰਘ ਧਾਮੀ, ਰਤਨ ਸਿੰਘ ਟਾਂਡਾ, ਰਾਕੇਸ਼ ਸੈਣੀ, ਤਰਲੋਕ ਸਿੰਘ ਲਾਲਾ, ਜਸਵਿੰਦਰ ਸਿੰਘ ਬਾਸ਼ਾ, ਅਵਤਾਰ ਸਿੰਘ ਬੌਬੀ, ਨੰ: ਸਤਨਾਮ ਸਿੰਘ ਗਿੱਲ, ਸਤਵੀਰ ਸਿੰਘ ਜੰਡਾ, ਗੁਰਦੀਪ ਸਿੰਘ ਮੰਗਾ, ਸੁਖਵਿੰਦਰ ਸਿੰਘ ਕਾਲਾ, ਸੁਧੀਰ ਸਿੰਘ, ਦਿਲਬਾਗ ਸਿੰਘ, ਰਮਨਦੀਪ ਸਿੰਘ, ਗੁਰਮੀਤ ਸਿੰਘ, ਕੈਪ: ਗੁਰਬਖਸ਼ ਸਿੰਘ ਗੋਰਾਇਆਂ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਸਮਨਦੀਪ ਸਿੰਘ, ਰੋਹਿਤ ਕੁਮਾਰ, ਜੈਪਾਲ ਹਾਜੀਪੁਰ ਸਾਬਕਾ ਸਰਪੰਚ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਲਕੀਤ ਸਿੰਘ, ਰਾਣਾ ਭਟੋਲੀਆਂ, ਨਿਰਮਲ ਸਿੰਘ, ਮੋਹਨ ਸਿੰਘ, ਸਰਬਜੀਤ ਸਿੰਘ ਪੱਪੂ ਸਾਬਕਾ ਸਰਪੰਚ, ਜਸਪਾਲ ਸਿੰਘ ਭੱਟੀ, ਪਿਆਰ ਸਿੰਘ ਕੰਗਮਾਈ, ਗੁਰਬਚਨ ਸਿੰਘ ਸਾਬਕਾ ਸਰਪੰਚ, ਹਰਦਿਆਲ ਸਿੰਘ ਕੰਗ, ਸਵਿੰਦਰ ਸਿੰਘ ਭਟੋਲੀਆਂ, ਜਸਵੀਰ ਸਿੰਘ ਵਾਲੀਆ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਨਿਹੰਗ ਸਿੰਘ, ਲਖਵੀਰ ਸਿੰਘ, ਮੁਨਸ਼ੀ ਰਾਮ ਕੋਟਲੀ, ਬਾਬਾ ਲੱਖਾ ਸਿੰਘ ਫਾਂਬੜਾ, ਧਰਮਵੀਰ ਸਿੰਘ, ਭਾਈ ਜਸਵੀਰ ਸਿੰਘ ਰਾਮ ਟਟਵਾਲੀ, ਮਨਪ੍ਰੀਤ ਸਿੰਘ, ਸਤਵਿੰਦਰ ਸਿੰਘ, ਜੁਝਾਰ ਸਿੰਘ, ਹਰਜਾਪ ਸਿੰਘ ਤੇ ਹੋਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply