LATEST : ਹੁਸ਼ਿਆਰਪੁਰ ਦੇ ਡਾ. ਰੁਪਿੰਦਰ ਬੇਦੀ ਦੂਸਰੀ ਵਾਰ ਪੰਜਾਬ ਯੂਨੀਵਰਸਿਟੀ ਦੇ ਏਡਿਡ ਮੈਂਬਰ ਚੁਣੇ ਗਏ।

HOSHIARPUR (R.S. MADDY, ADESH PARMINDER SINGH) ਹੁਸ਼ਿਆਰਪੁਰ ਦੇ ਦੰਦਾਂ ਦੇ ਮਾਹਿਰ ਡਾਕਟਰ ਡਾ. ਰੁਪਿੰਦਰ ਸਿੰਘ ਬੇਦੀ ਦੂਸਰੀ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਡੀਕਲ ਫ਼ੈਕਲਿਟੀ ਦੇ ਏਡਿਡ ਮੈਂਬਰ ਚੁਣੇ ਗਏ । ਇਹ ਜਾਣਕਾਰੀ ਰਿਟਾਇਰਡ ਪ੍ਰਿੰਸੀਪਲ ਅਵਤਾਰ ਸਿੰਘ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਰੁਪਿੰਦਰ ਬੇਦੀ ਪਹਿਲੀ ਵਾਰ 2017 ਦੀਆਂ ਹੋਈਆਂ ਮੈਡੀਕਲ ਫ਼ੈਕਲਿਟੀ ਦੀਆਂ ਚੋਣਾਂ ਦੌਰਾਨ ਚੁਣੇ ਗਏ ਸਨ ਅਤੇ ਹੁਣ ਜਨਵਰੀ 2019 ਵਿਚ ਹੋਈਆਂ ਚੋਣਾਂ ਦੌਰਾਨ ਜਿੱਤ ਹਾਸਲ ਕਰਕੇ ਦੂਸਰੀ ਵਾਰ ਪੰਜਾਬ ਯੂਨੀਵਰਸਿਟੀ ਦੀ ਮੈਡੀਕਲ ਫੈਕਲਿਟੀ ਦੇ ਏਡਿਡ ਮੈਂਬਰ ਬਣੇ ਹਨ। ਡਾ. ਰੁਪਿੰਦਰ ਬੇਦੀ ਇਕ ਉੱਘੇ ਸਮਾਜਸੇਵੀ ਵੀ ਹਨ ਉਹ ਲੋਕਾਂ ਨੂੰ ਆਪਣੇ ਕੈਂਪਾਂ ਅਤੇ ਸੈਮੀਨਾਰਾਂ ਰਾਹੀਂ ਸਿਹਤ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਚੰਗੀ ਸਿਹਤ ਹੀ ਚੰਗੇ ਵਿਅਕਤੀਤੱਵ ਦਾ ਪਰਿਮਾਣ ਹਨ। ਡਾ. ਰੁਪਿੰਦਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਮੈਡੀਕਲ ਸਿੱਖ਼ਿਆ ਦੇ ਉਥਾਨ ਅਤੇ ਪ੍ਰਸਾਰ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ ।

Related posts

Leave a Reply