Latest News :- ਟ੍ਰੈਕਟਰ ਮਾਰਚ ਦੌਰਾਨ ਚਾਰ ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼  ਰਚੀ ਗਈ

ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦਾ ਅੱਜ 60ਵਾਂ ਦਿਨ ਹੈ।। ਕਿਸਾਨ ਪਹਿਲਾਂ ਹੀ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟ੍ਰੈਕਟਰ ਮਾਰਚ ਦਾ ਐਲਾਨ ਕਰ ਚੁੱਕੇ ਹਨ। ਹੁਣ ਕਿਸਾਨਾਂ ਵੱਲੋਂ ਇਸ ਟ੍ਰੈਕਟਰ ਮਾਰਚ ਵਿਚ ਅੜਚਣ ਪਾਉਣ ਦਾ ਦਾਅਵਾ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਟ੍ਰੈਕਟਰ ਮਾਰਚ ਦੌਰਾਨ ਚਾਰ ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼  ਰਚੀ ਗਈ।

ਸਿੰਘੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਇਕ ਸਖਸ ਨੂੰ ਪੇਸ਼ ਕੀਤਾ ਗਿਆ. ਜਿਸ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਹਿੰਸਾ ਤੇ ਚਾਰ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਸ਼ਖ਼ਸ ਨੇ ਦੱਸਿਆ ਸਾਡਾ ਪਲਾਨ ਇਹ ਸੀ ਕਿ ਜਿਵੇਂ ਹੀ ਕਿਸਾਨ ਟ੍ਰੈਕਟਰ ਮਾਰਚ ਨੂੰ ਲੈਕੇ ਦਿੱਲੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਦਿੱਲੀ ਪੁਲਿਸ ਇਨ੍ਹਾਂ ਨੂੰ ਰੋਕੇਗੀ। ਇਸ ਤੋਂ ਬਾਅਦ ਅਸੀਂ ਪਿੱਛੇ ਤੋਂ ਫਾਇਰਿੰਗ ਕਰਾਂਗੇ। ਤਾਂ ਕਿ ਪੁਲਿਸ ਨੂੰ ਲੱਗੇ ਕਿ ਗੋਲ਼ੀ ਕਿਸਾਨਾਂ ਵੱਲੋਂ ਚਲਾਈ ਗਈ ਹੈ। ਸ਼ਖ਼ਸ ਨੇ ਕਿਹਾ ਰੈਲੀ ਦੌਰਾਨ ਕੁਝ ਲੋਕ ਪੁਲਿਸ ਦੀ ਵਰਦੀ ‘ਚ ਹੋਣਗੇ ਤਾਂ ਕਿ ਕਿਸਾਨਾਂ ਨੂੰ ਖਿੰਡਾਇਆ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply