Breaking News.. ਦਸੂਹਾ ਪੁਲਸ ਵਲੋਂ 575 ਗ੍ਰਾਮ ਨਸ਼ੀਲਾ ਪਦਾਰਥ ਅਤੇ 150 ਗ੍ਰਾਮ ਅਫੀਮ ਸਮੇਤ 4 ਨੌਜਵਾਨ ਗ੍ਰਿਫਤਾਰ

ਦਸੂਹਾ 24 ਜਨਵਰੀ(ਚੌਧਰੀ) : ਮਾਨਯੋਗ ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮੁਨੀਸ਼ ਕੁਮਾਰ ਸ਼ਰਮਾ ਉੱਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਦਸੂਹਾ ਦੀ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 22 ਜਨਵਰੀ ਨੂੰ ਐਸ ਆਈ ਤਰਸੇਮ ਸਿੰਘ ਥਾਣਾ ਦਸੂਹਾ ਨੇ ਸਮੇਤ ਪੁਲਿਸ ਪਾਰਟੀ SDM ਚੌਂਕ ਦਸੂਹਾ ਵਿਖੇ ਪ੍ਰੈਸ ਉਰਫ ਬਾਬਾ ਪੁੱਤਰ ਪਿਆਰਾ ਦਾਸ ਵਾਸੀ ਮੁਹੱਲਾ
ਬਾਲਮੀਕ ਦਸੂਹਾ ਥਾਣਾ ਦਸੂਹਾ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜਾ ਵਿੱਚੋਂ 240 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 10, 22 ਜਨਵਰੀ ਅ:ਧ 22(a)-61-85 ਐਨ ਡੀ ਪੀ ਸੀ ਐਕਟ ਥਾਣਾ ਦਸੂਹਾ ਅਤੇ 23 ਜਨਵਰੀ ਨੂੰ ASI ਹਰਭਜਨ ਸਿੰਘ, ਐਸ ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਨੇ ਐਸ ਡੀ ਐਮ ਚੌਂਕ ਦਸੂਹਾ ਵਿਖੇ ਮਨਜੀਤ ਸਿੰਘ ਉਰਫ ਸੇਰਾ ਪੁੱਤਰ ਨੱਥੂ ਰਾਮ ਵਾਸੀ ਬੁੱਧੋਬਰਕਤ ਥਾਣਾ ਦਸੂਹਾ ਪਾਸੋਂ ਉਸਦੇ ਕਬਜਾ ਵਿੱਚੋ 185 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕਰਕੇ ਮੁਕੱਦਮਾ ਨੰਬਰ 12,23 ਜਨਵਰੀ ਜੁਰਮ 22-61-85 ਐਨ ਡੀ ਪੀ ਸੀ ਥਾਣਾ ਦਸੂਹਾ ਅਤੇ 23 ਜਨਵਰੀ ਨੂੰ ਏ ਐਸ ਆਈ ਲਖਵੀਰ ਸਿੰਘ,ਏ.ਐਸ.ਆਈ.ਰਛਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ T-ਪੁਆਇੰਟ ਹਾਜੀਪੁਰ ਚੌਂਕ ਦਸੂਹਾ ਵਿਖੇ ਕਰਨ ਕੁਮਾਰ ਉਰਫ ਕਰਨ ਪੁੱਤਰ ਰਣਜੀਤ ਕੁਮਾਰ ਵਾਸੀ ਵਾਰਡ ਨੰਬਰ 13 ਮੁਹੱਲਾ ਬਾਲਮੀਕ ਦਸੂਹਾ ਪਾਸੋਂ 150 ਗ੍ਰਾਮ ਨਸ਼ੀਲਾ
ਪਾਊਡਰ ਬਾਮਦ ਕਰਕੇ ਮੁਕੱਦਮਾ ਨੰਬਰ 13, 23 ਜਨਵਰੀ ਜੁਰਮ 22(B)-61-85ਐਨ ਡੀ ਪੀ ਸੀ ਐਕਟ ਥਾਣਾ ਦਸੂਹਾ 24 ਜਨਵਰੀ ਨੂੰ ਐਸ ਆਈ ਗੁਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਹੁਸਿਆਰਪੁਰ ਚੂੰਗੀ ਦਸੂਹਾ ਵਿਖੇ ਜਗਜੀਤ ਸਿੰਘ ਪੁੱਤਰ ਸੰਤਾ ਸਿੰਘ ਕੌਮ ਜੱਟ ਵਾਸੀ ਪਲਾਟ ਨੰਬਰ 19 ਹਰਬੰਸਪੁਰਾ ਨੇੜੇ ਆਈ ਟੀ ਆਈ ਵਾਰਡ ਨੰਬਰ 22 ਥਾਣਾ ਫਰਕਪੁਰ ਯਮਨਾ ਨਗਰ ਹਰਿਆਣਾ ਪਾਸੋਂ 150 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 14, 24 ਜਨਵਰੀ ਜੁਰਮ 18(b)-61-85 ਐਨ ਡੀ ਪੀ ਸੀ ਐਕਟ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ। ਜੋ ਅਰੋਪੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਂਸਿਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਕਤ ਆਰੋਪੀਆ ਪਾਸੋਂ ਕੁੱਲ 575 ਗ੍ਰਾਮ ਨਸ਼ੀਲਾ ਪਦਾਰਥ ਅਤੇ 150 ਗ੍ਰਾਮ ਅਫੀਮ ਬ੍ਰਾਮਦ ਹੋਈ ਹੈ। ਜਿਸ ਸਬੰਧੀ ਮੁਨੀਸ਼ ਕੁਮਾਰ ਸ਼ਰਮਾ ਉੱਪ ਕਪਤਾਨ ਪੁਲਿਸ ਸਬਡਵੀਜ਼ਨ ਦਸੂਹਾ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆ ਦੇ ਖਿਲਾਫ ਪੁਲਿਸ ਵੱਲੋਂ ਸਖਤੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਲਾਕਾ ਵਿੱਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply