BREKING..ਗੜ੍ਹਦੀਵਾਲਾ ਖੇਤਰ ‘ਚ 72 ਬੋਤਲਾਂ ਨਜਾਇਜ ਸ਼ਰਾਬ ਸਣੇ ਇੱਕ ਕਾਬੂ


ਗੜ੍ਹਦੀਵਾਲਾ 30 ਜਨਵਰੀ (CHOUDHARY) : ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ 72 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ ਕੀਤਾ ਹੈ।ਇਸ ਸਬੰਧੀ ਮੁੱਖ ਅਫਸਰ ਬਾਣਾ ਗੜਦੀਵਾਲਾ  ਬਲਵਿੰਦਰਪਾਲ ਨੇ ਦੱਸਿਆ ਕੀ ਏ ਐਸ ਆਈ ਅਨਿਲ ਕੁਮਾਰ ਆਪਣੇ ਸਾਥੀਆਂ ਸਮੇਤ ਗਸ਼ਤੀ ਬਾ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਰਾਜਾ ਕਲਾਂ, ਤੂਰਾਂ ਆਦਿ ਜਾ ਰਹੇ ਸਨ ਤਾਂ ਜੱਦ ਪੁਲਸ ਪਾਰਟੀ ਰਾਜਾ ਕਲਾਂ ਤੋਂ ਥੋਂੜਾ ਅੱਗੇ ਤੂਰਾਂ ਤੇ ਪਿੱਛੇ ਨੰਗਲ ਦਾਤੇ ਨੂੰ ਜਾਂਦੇ ਸੱਜੇ ਹੱਬ ਕੱਚੇ ਰਸਤੇ ਤੇ ਇੱਕ ਮੋਨਾ ਵਿਅਕਤੀ ਕਮਾਦ ਪਾਸ ਵਜਨਦਾਰ ਬੋਰਾ ਪਲਾਸਟਿਕ ਤੇ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਨਜਦੀਕ ਆਉਂਦੀਆਂ ਦੇਖ ਕੇ ਭੱਜਣ ਲੱਗਾ ਤਾਂ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗੁਰਿੰਦਰ ਪਾਲ ਸਿੰਘ ਉਰਫ ਗਿੰਦਾ ਪੁੱਤਰ ਕਰਮ ਸਿੰਘ ਵਾਸੀ ਦਾਤਾ ਥਾਣਾ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੇ ਕਬਜੇ ਵਿੱਚੋਂ ਬਰਾਮਦ ਹੋਏ ਬੋਰਾ ਪਲਾਸਟਿਕ ਵਜਨਦਾਰ ਦੀ ਤਲਾਸੀ ਕਰਨ ਤੇ ਪੰਜਾਬ ਕਲੱਬ ਗੋਲਡ ਵਿਸਕੀ ਦੀਆਂ 72 ਬੋਤਲਾਂ ਬਰਾਮਦ ਕੀ ਗਈ ਹੈ ਜਿਸਦੀ ਮਿਣਤੀ ਕਰਨ ਤੇ ਕੁੱਲ 53820 ਐਮ ਐਲ ਪੰਜਾਬ ਕਲੱਬ ਗੋਲਡਲ ਵਿਕੀ ਹੋਈ। ਪੁਲਸ ਨੇ ਗੁਰਿੰਦਰ ਪਾਲ ਸਿੰਘ ਉਰਫ ਗਿੰਦਾ ਵਾਸੀ ਨੰਗਲ  ਤੇ ਜੁਰਮ 61-1-14 ਐਕਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply