Latest News :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅਚਨਚੇਤ ਦੋਰਾ

Advertisements

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅਚਨਚੇਤ ਦੋਰਾ
ਹੁਸ਼ਿਆਰਪੁਰ 4 ਫਰਵਰੀ (ਆਦੇਸ਼, ਕਰਨ ਲਾਖਾ) :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅੱਜ ਸਿਵਲ ਹਸਪਤਾਲ ਦਾ ਦੋਰਾ ਕਰਕੇ ਜਿਲੇ ਦੀ ਕੋਵਿਡ ਵੈਕਸੀਨ ਟੀਕਾਕਰਨ ਅਤੇ ਜੱਚਾ ਬੱਚਾ ਸਿਹਤ ਸੇਵਾਵਾ ਦਾ ਜਾਇਜਾ ਲਿਆ । ਉਹਨਾਂ ਹਸਪਤਾਲ ਦੇ ਗਾਇਨੀ ਵਾਰਡ ਅਤੇ ਬੱਚਿਆਂ ਦੇ ਵਾਰਡਾ ਦੋਰਾ ਕਰਕੇ ਮਰੀਜਾਂ ਨੂੰ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਜਾਣਕਾਰੀ ਹਾਸਿਲ ਕਰਦੇ ਹੋਏ ਗਾਇਨੀ ਵਾਰਡ ਦੇ ਚੱਲ ਰਹੇ ਰਿਪੇਅਰ ਦੇ ਕੰਮ ਦਾ ਵੀ ਨਿਰੀਖਣ ਕੀਤਾ । ਇਸ ਮੋਕੇ ਉਹਨਾਂ ਦੇ ਨਾਲ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ , ਡਿਪਟੀ ਮੈਡੀਕਲ ਕਿਮਸ਼ਨਰ ਡਾ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ , ਡਾ ਸ਼ਿਪਰਾ ਧੀਮਾਨ, ਡਾ ਮੰਜਰੀ , ਡਾ ਸੁਕਰੀਤੀ ਔਰਤਾ ਦਾ ਮਾਹਿਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।ਉਹਨਾ ਦੋਰੇ ਦੋਰਾਨ ਹਸਪਤਾਲ ਦੇ ਕੰਮ ਕਾਜ , ਸਫਾਈ ਵਿਵਸਥਾ , ਅਤੇ ਮਰੀਜਾਂ ਨੂੰ ਦਿੱਤੀਆ ਜਾਣ ਵਾਲੀਆ ਸੇਵਾਵਾ ਅਤੇ ਸਮੱਰਪਿਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਰੋਨਾ ਕਾਲ ਦੋਰਾਨ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ , ਪੈਰਾ ਮੈਡੀਕਲ ਸਟਾਫ , ਸਫਾਈ ਕਰਮਚਾਰੀ , ਐਬੋਲੈਸ ਚਾਲਿਕ ਦੇ ਨਾਲ ਨਾਲ ਫਰੰਟ ਲਾਇਨ ਵਰਕਰ ਵੱਜੋ ਸੇਵਾਵਾ ਦੇਣ ਵਾਲੇ ਪੁਲਿਸ ਪ੍ਰਸ਼ਾਸਿਨ ਦੇ ਸਹਿਯੋਗੀ ਵਿਭਾਗ ਦਿੱਤੀਆ ਗਈਆ ਵੱਡਮੁਲੀਆ ਸੇਵਾਵਾ ਨੂੰ ਵੀ ਸੁਰਾਹਿਆ ।

Advertisements

Related posts

Leave a Comment