BREAKING NEWS: ਵੱਡੀ ਖ਼ਬਰ : ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਦਸੂਹਾ / ਹੁਸ਼ਿਆਰਪੁਰ (ਆਦੇਸ਼ , ਚੌਧਰੀ ) ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਸੁਸਾਇਡ ਨੋਟ ਵਿਚ ਖੁਦਕੁਸ਼ੀ ਦਾ ਕਾਰਨ ਖੇਤੀ ਕਾਨੂੰਨਾਂ ਨੂੰ ਦੱਸਿਆ ਹੈ। ਉਨ੍ਹਾਂ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਉਹ ਕਰਜ਼ੇ ਅਤੇ ਖੇਤੀ ਕਾਨੂੰਨਾਂ ਤੋਂ ਪਰੇਸ਼ਾਨ ਹੋ ਕੇ ਮੌਤ ਗਲੇ ਲਾ ਰਹੇ ਹਨ।


ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱਹਦੀਪੁਰ ਦੇ ਰਹਿਣ ਵਾਲੇ ਸਨ। ਕਿਰਪਾਲ ਸਿੰਘ ਜਿਸ ਦੀ ਉਮਰ 45 ਸਾਲ ਅਤੇ ਉਸ ਦਾ ਪਿਤਾ ਜਗਤਾਰ ਸਿੰਘ ਜਿਸਦੀ ਉਮਰ ਕਰੀਬ 70 ਸਾਲ ਹੈ। ਇਨ੍ਹਾਂ ਦੋਹਾਂ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਕੈਪਟਨ ਸਰਕਾਰ ਨੇ ਜੋ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ।


ਹੁਣ ਮੋਦੀ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਉਸ ਨਾਲ ਕਿਸਾਨੀ ਬਰਬਾਦ ਹੋ ਗਈ ਹੈ। ਉਨ੍ਹਾਂ ਸਰਕਾਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਆਸਪਾਸ ਦੇ ਲੋਕਾਂ ਵਿੱਚ ਬੇਹੱਦ ਦੁੱਖ ਦੀ ਲਹਿਰ ਹੈ। ਦਸੂਹਾ ਪੁਲਿਸ ਦੋਵੇਂ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply