ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ: ਰੋਸ ਵਜੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓ.ਪੀ.ਡੀ, ਅਪ੍ਰਰੇਸ਼ਨ ਥਿਏਟਰ,ਲਬੋਰਟਰੀ ਅਤੇ ਐਕਸ ਰੇ ਵਿਭਾਗ  ਵਿਚ ਮੁਕੰਮਲ ਬੰਦ

ਹੁਸ਼ਿਆਰਪੁਰ 15 ਮਾਰਚ ( ਆਦੇਸ਼  )  ਪੀ. ਸੀ. ਐਮ. ਐਸ. ਸਪੈਸ਼ਲਿਸਟ ਡਾਕਟਰਸ  ਐਸੋਸੀਏਸ਼ਨ ਹੁਸ਼ਿਆਰਪੁਰ ਬਰਾਂਚ ਵਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਸੋਸੀਏਸ਼ਨ  ਦੇ ਪ੍ਰਧਾਨ  ਡਾ.ਮਨਮੋਹਨ ਸਿੰਘ ਅਤੇ ਜਨਰਲ ਸਕੱਤਰ ਡਾ. ਸਨਮ ਕੁਮਾਰ ਦੀ ਪ੍ਰਧਾਨਗੀ  ਹੇਠ ਇਕ ਮੀਟਿੰਗ ਹੋਈ ,  ਜਿਸ ਵਿਚ ਸਿਵਲ ਹਸਪਤਾਲ  ਅੰਮ੍ਰਿਤਸਰ ਵਿਖੇ ਕੁਝ ਗੁੰਡਾ ਅੰਨਸਰਾਂ ਵਲੋ ਡਿਉਟੀ ਤੇ ਤੈਨਾਤ ਐਮਰਜੈਸੀ  ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ ਕੀਤਾ ਗਿਆ ਅਤੇ ਉਸਨੂੰ ਗੰਭੀਰ ਜਖਮੀ ਕੀਤਾ ਗਿਆ।

ਜਿਸ ਦੀ ਐਸੋਸੀਏਸ਼ਨ ਵਲੋ ਇਸ ਘਟਨਾ ਦੀ ਨਿਖੇਦੀ  ਕੀਤੀ ਗਈ  ਅਤੇ ਇਸ ਦੇ ਰੋਸ ਵਜੋ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓ.ਪੀ.ਡੀਅਪ੍ਰਰੇਸ਼ਨ ਥਿਏਟਰ,ਲਬੋਰਟਰੀ ਅਤੇ ਐਕਸ ਰੇ ਵਿਭਾਗ  ਵਿਚ ਮੁਕੰਮਲ ਬੰਦ 10 ਤੋ 12 ਵਜੇ ਤੱਕ ਕੀਤਾ ਗਿਆ ਅਤੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰੀ ਹਸਪਤਾਲਾ ਵਿਚ ਸੁਰੱਖਿਆ ਦਾ ਮੁੰਕਮਲ ਪ੍ਰੰਬਧ ਯਕੀਨੀ ਬਣਾਇਆ ਜਾਵੇ ਅਤੇ ਜਿਨਾ ਦੋਸ਼ੀਆ ਨੇ ਸਿਵਲ ਹਸਪਤਾਲ  ਅੰਮ੍ਰਿਤਸਰ  ਵਿਖੇ ਗੁੰਡਾਗਰਦੀ ਕੀਤੀ ਉਨਾ ਨੂੰ  ਜਲਦੀ  ਗਿਰਫਤਾਰ ਕਰਕੇ ਸਜਾ ਦਿੱਤੀ ਜਾਵੇ।

ਇਸ ਮੌਕੇ ਹੋਰਨਾ ਤੋ ਇਲਾਵਾ ਡਾ. ਉਪਕਾਰ ਸਿੰਘ ਸੂਚਡਾ.ਸੁਨੀਲ ਭਗਤ,ਡਾ.ਰੁਪਿੰਦਰ,ਡਾ. ਹਰਪ੍ਰੀਤ ਸਿੰਘ, ਡਾ. ਸੁਦੇਸ਼ ਰਾਜਨ , ਡਾ. ਸਰਬਜੀਤ,ਡਾ ਨੇਹਾ,ਡਾ. ਕਮਲੇਸ਼,ਡਾ. ਗਗਨਦੀਪ,ਡਾ. ਸੰਤੋਖਡਾ ਸੋਨਾ ਆਦੀਆ ਡਾ ਸ਼ਾਮ ਸ਼ੁੰਦਰ ਡਾ ਕਮਲਜੀਤ ਸਿੰਘ ਡਾ ਵਿਨੈ ਡਾ ਮਨਦੀਪ  , ਡਾ ਅਮਰਜੀਤ ਡਾ ਸੋਰਵ ਸ਼ਰਮਾਂ ਡਾ ਕਮਲਦੀਪ ਨਰਸਿੰਗ ਸਿਸਟਰ ਅੰਨੂ ਡਾਸਬੀਰ ਮੇਟਰਨ ਹਰਭਜਨ ਕੌਰ,ਐਸੋਸੀਏਸ਼ਨ ਪ੍ਰਧਾਨ ਗੁਰਜੀਤ ਕੌਰ ਦਰਜ ਚਾਰ ਪ੍ਰਧਾਨ ਰਕੇਸ਼ ਕੁਮਾਰ,ਲੈਬੋਰਟਰੀ ਐਸੋਸੀਏਸ਼ਨ ਅਤੇ ਪੈਰਾ ਮੈਡੀਕਲ  ਸਟਾਫ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply