LATEST: ਪੰਜਵੀਂ ਬੋਰਡ ਦੀ 16 ਮਾਰਚ ਨੂੰ ਸ਼ੁਰੂ ਹੋ ਰਹੀ ਪ੍ਰੀਖਿਆ ਲਈ ਸਭ ਪ੍ਰਬੰਧ ਮੁਕੰਮਲ- ਡੀ.ਈ.ਓ. ਸੁਰਜੀਤ ਪਾਲ

ਬੋਰਡ ਦੀ ਪ੍ਰੀਖਿਆ ਸੰਬੰਧੀ ਸਭ ਪ੍ਰਬੰਧ ਮੁਕੰਮਲ : ਡੀ.ਈ.ਓ. ਐਲੀ:

ਗੁਰਦਾਸਪੁਰ 15 ਮਾਰਚ (ਅਸ਼ਵਨੀ  )

ਪੰਜਵੀਂ ਬੋਰਡ ਦੀ 16 ਮਾਰਚ ਨੂੰ ਸ਼ੁਰੂ ਹੋ ਰਹੀ ਪ੍ਰੀਖਿਆ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ। ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਨੇ ਦੱਸਿਆ ਕਿ ਪੰਜਵੀਂ ਸ਼੍ਰੇਣੀ ਦੇ ਬੋਰਡ ਦੇ ਪੇਪਰਾਂ ਦੀ ਡੇਟਸ਼ੀਟ ਅਧਿਆਪਕਾਂ ਤੇ ਬੱਚਿਆ ਤੱਕ ਪੁੱਜਦਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ/ ਹਿੰਦੀ/ ਉਰਦੂ, 17 ਮਾਰਚ ਨੂੰ ਅੰਗਰੇਜ਼ੀ, 18 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ,19 ਮਾਰਚ ਨੂੰ ਵਾਤਾਵਰਨ ਸਿੱਖਿਆ , 22 ਮਾਰਚ ਨੂੰ ਗਣਿਤ ਤੇ 23 ਮਾਰਚ ਨੂੰ ਸਵਾਗਤ ਵਿਸ਼ੇ ਦਾ ਪੇਪਰ ਹੋਵੇਗਾ ਤੇ ਪੇਪਰ ਦਾ ਸਮਾਂ ਸਵੇਰੇ 9:00 ਤੋਂ 12:15 ਤੱਕ ਹੋਵੇਗਾ।

ਇਸ ਸੰਬੰਧੀ ਸੈਂਟਰ ਮੁੱਖ ਅਧਿਆਪਕਾਂ ਵੱਲੋਂ ਆਪਣੇ ਅਧੀਨ ਆਉਂਦੇ ਸਕੂਲਾਂ ਵਿੱਚ ਪ੍ਰੀਖਿਆ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾ ਸਪੱਸ਼ਟ ਕੀਤਾ ਕਿ ਸਿੱਖਿਆ ਅਧਿਕਾਰੀਆਂ ਵੱਲੋਂ ਸਮੇ ਸਮੇ ਤੇ ਪੰਜਵੀਂ ਦੇ ਹੋ ਰਹੇ ਪੇਪਰਾਂ ਦੇ ਸੈਂਟਰ ਵਿਜਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੋਵਿਡ 19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਮਾਸਕ ਪਾ ਕੇ ਆਉਣ ਤੇ ਕੋਈ ਵੀ ਕਿਸੇ ਨਾਲ ਆਪਣਾ ਸਮਾਨ ਸਾਂਝਾ ਨਾ ਕਰੇ। ਇਸ ਦੇ ਨਾਲ ਨਾਲ ਬੱਚਾ ਸਮਾਜਿਕ ਦੂਰੀ ਬਣਾਉਂਦੇ ਹੋਏ ਆਪਣੀ ਪਾਣੀ ਦੀ ਬੋਤਲ ਵੱਖਰੀ ਲੈ ਕੇ ਆਵੇਗਾ। ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੰਜਵੀਂ ਦੇ ਬੋਰਡ ਦੇ ਪੇਪਰਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply