BREAKING..ਅੰਨੇ ਕਤਲ ਦੀ ਗੁੱਥੀ ਨੂੰ ਦਸੂਹਾ ਪੁਲਸ ਨੇ15 ਸਾਲ ਬਾਅਦ ਸੁਲਝਾਇਆ,ਅਗਵਾ ਕੀਤੇ ਪਰਿਵਾਰਕ ਮੈਂਬਰਾਂ ਨੂੰ ਵੀ ਕੀਤਾ ਬਰਾਮਦ

ਦਸੂਹਾ 31 ਮਾਰਚ (ਚੌਧਰੀ) :  ਨਵਜੋਤ ਸਿੰਘ ਮਾਹਲ,ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਮੁਜਰਿਮ ਇਸਤਿਹਾਰੀਆਂ
ਨੂੰ ਗ੍ਰਿਫਤਾਰ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਮਨੀਸ਼ ਕੁਮਾਰ ਸ਼ਰਮਾ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਦੀ ਹਦਾਇਤ ਪਰ ਐਸ.ਆਈ.ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਐਸ.ਆਈ.ਮਲਕੀਅਤ ਸਿੰਘ ਥਾਣਾ ਦਸੂਹਾ ਵਗੈਰਾ ਵੱਲੋਂ ਪੁਲਿਸ ਪਾਰਟੀ ਨਾਲ ਪਿੰਡ ਲਾਲੇਵਾਲ ਤੋਂ 15 ਸਾਲ ਪਹਿਲਾ ਅਗਵਾ ਕੀਤੇ ਪਰਿਵਾਰ ਅਤੇ ਬਾਅਦ ਕਤਲ ਕਰਕੇ ਆਲੋਪ ਹੋਇਆ ਮੁਜਰਿਮ ਇਸਤਿਹਾਰੀ ਸਤਪਾਲ ਮਸੀਹ ਉਰਫ ਬਿੱਲਾ ਪੁੱਤਰ ਜਰਨੈਲ ਉਰਫ ਜੈਲੂ ਵਾਸੀ ਪਿੰਡ ਰੜਾ ਥਾਣਾ ਟਾਂਡਾ 30 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ।ਮਿਤੀ 20 ਫਰਵਰੀ 2006 ਨੂੰ ਸੰਤ ਰਾਮ ਪੁੱਤਰ ਸਾਰਾ ਰਾਮ ਵਾਸੀ ਲਾਲੇਵਾਲ ਥਾਣਾ ਦਸੂਹਾ ਨੇ ਥਾਣਾ ਦਸੂਹਾ ਵਿੱਚ ਮੁਕੱਦਮਾਂ ਨੰਬਰ 42 ਮਿਤੀ 20 ਫਰਵਰੀ 2006 ਜੁਰਮ 365 ਆਈ.ਪੀ.ਸੀ.ਦਰਜ ਕਰਾਇਆ ਸੀ ਕਿ ਉਸਦੇ ਲੜਕੇ ਪ੍ਰਦੀਪ ਕੁਮਾਰ, ਨੂੰਹ ਬਲਜਿੰਦਰ ਕੌਰ ਅਤੇ ਇਹਨਾਂ ਦੇ 03 ਲੜਕਿਆਂ ਸਾਗਰ ਉਮਰ 17 ਸਾਲ, ਗੁਰਮੀਤ ਉਮਰ 5 ਸਾਲ ਅਤੇ ਮਨਦੀਪ ਉਮਰ ਢਾਈ ਸਾਲ ਨੂੰ ਸਤਪਾਲ ਮਸੀਹ ਉਰਫ ਬਿੱਲਾ ਪੁੱਤਰ ਜਰਨੈਲ ਉਰਫ ਜੈਲੂ ਵਾਸੀ ਪਿੰਡ ਰੜਾ ਥਾਣਾ ਟਾਂਡਾ ਵਰਗਲਾ ਫੁਸਲਾਹ ਕੇ ਕਿਧਰੇ ਲੈ ਗਿਆ ਹੈ।ਕੱਦਮਾਂ ਵਿੱਚ ਆਰੋਪੀ ਸਤਪਾਲ ਮਸੀਹ ਉਰਫ ਬਿੱਲਾ ਗ੍ਰਿਫ਼ਤਾਰ ਨਾ ਹੋਣ ਤੇ ਮਿਤੀ 06 ਨਵੰੰਬਰ 2006 ਨੂੰ ਅਦਾਲਤ ਵੱਲੋਂ ਪੀ.ਓ. ਕਰਾਰ ਦਿੱਤਾ ਗਿਆ ਸੀ। ਜਿਸ ਸਬੰਧੀ ਮਨੀਸ਼ ਕੁਮਾਰ ਸ਼ਰਮਾ, ਡੀ.ਐਸ.ਪੀ. ਦਸੂਹਾ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ਪਰ ਮਿਤੀ 30 ਮਾਰਚ 2021 ਨੂੰ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਐਸ.ਆਈ. ਮਲਕੀਅਤ ਸਿੰਘ, ਏ.ਐਸ.ਆਈ. ਜਰਨੈਲ ਸਿੰਘ ਅਤੇ ਏ.ਐਸ.ਆਈ. ਜਗਮੋਹਣ ਸਿੰਘ ਥਾਣਾ ਦਸੂਹਾ ਨੂੰ ਭੇਜ ਕੇ ਰੇਡ ਕਰਵਾਉਣ ਤੇ ਆਰੋਪੀ ਸਤਪਾਲ ਮਸੀਹ ਉਰਫ ਬਿੱਲਾ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਆਰੋਪੀ ਵੱਲੋਂ ਪੁੱਛ-ਗਿੱਛ ਤੇ ਜੁਰਮ ਇਕਬਾਲ ਕੀਤਾ ਕਿ ਉਸਨੇ ਮਿਤੀ 11 ਅਪ੍ਰੈਲ 2005 ਨੂੰ ਅਗਵਹ  ਕੀਤੇ ਪ੍ਰਦੀਪ ਕੁਮਾਰ ਨੂੰ ਪਿੰਡ ਲਾਲੇਵਾਲ ਦੀ ਬਈ ਦੇ ਕੰਢੇ ਖੁਰਪਾ ਮਾਰ ਕੇ ਕਤਲ ਕਰਕੇ ਬਈ ਵਿੱਚ ਸੁੱਟ ਦਿੱਤਾ ਸੀ ਤੇ ਉਹ ਮ੍ਰਿਤਕ ਪ੍ਰਦੀਪ ਕੁਮਾਰ ਦੀ ਪਤਨੀ ਬਲਜਿੰਦਰ ਕੌਰ ਨੂੰ ਸਮੇਤ ਉਸਦੇ ਬੱਚਿਆਂ ਨੂੰ ਵਰਗਲਾ-ਫੁਸਲਾ ਕੇ ਬੰਬੇ ਲੈ ਗਿਆ ਸੀ। ਮੁਕੱਦਮਾਂ ਵਿੱਚ ਮ੍ਰਿਤਕ  ਪ੍ਰਦੀਪ ਕੁਮਾਰ ਦੀ ਪਤਨੀ ਬਲਜਿੰਦਰ ਕੌਰ ਨੂੰ ਸਮੇਤ ਉਸਦੇ ਬੱਚਿਆਂ ਬਰਾਮਦ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਆਰੋਪੀ  ਸਤਪਾਲ ਮਸੀਹ ਉਰਫ ਬਿੱਲਾ ਦੇ ਖਿਲਾਫ ਕਤਲ ਕਰਕੇ ਜੁਰਮ ਨੂੰ ਛਪਾਉਣ ਤੇ ਦਰਜ ਹੋਏ ਮੁਕੱਦਮਾਂ ਵਿੱਚ ਵਾਧਾ ਜੁਰਮ 302,201 ਆਈ.ਪੀ.ਸੀ.ਦਰਜ ਕਰਕੇ ਤਫਤੀਸ਼ ਐਸ.ਆਈ. ਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਕੀਤੀ ਜਾ ਰਹੀ ਹੈ। ਮੁਕੱਦਮਾਂ ਦੇ ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply