ਸਿੱਧੀ ਅਦਾਇਗੀ ਦੇ ਮਾਮਲੇ ਤੇ ਆਡ਼੍ਹਤੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵਜਾਇਆ ਬਿਗਲ


ਗੁਰਦਾਸਪੁਰ 4 ਅਪ੍ਰੈਲ ( ਅਸ਼ਵਨੀ ) : ਇਸ ਵਾਰ ਕੇਂਦਰ ਸਰਕਾਰ ਵੱਲੋਂ ਤੇ ਐਫਸੀਆਈ ਵੱਲੋਂ ਪੰਜਾਬ ਵਿੱਚ ਖ਼ਰੀਦੀ ਹੋਈ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਕਿਸਾਨ ਅਤੇ ਆਡ਼੍ਹਤੀਆਂ ਵਿਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ।ਇਸ ਫੈਸਲੇ ਦੇ ਵਿਰੋਧ ‘ਚ ਅੱਜ ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀਆਂ 100 ਤੋਂ ਵੱਧ ਮੰਡੀਆਂ ਦੇ ਆੜ੍ਹਤੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ।ਇਸ ਤੋਂ ਇਲਾਵਾ ਕੇਂਦਰ ਸਰਕਾਰ ਖ਼ਿਲਾਫ਼ ਅਤੇ ਉਸ ਦੀਆਂ ਆੜ੍ਹਤੀ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਇਸ ਤੋਂ ਇਲਾਵਾ ਸਾਬਕਾ ਚੇਅਰਮੈਨ ਠਾਕੁਰ ਬਲਰਾਜ ਸਿੰਘ ਸੰਯੁਕਤ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਰਾਜੂ ਸੰਯੁਕਤ ਮੋਰਚਾ ਆਈ ਟੀ ਸੈੱਲ ਦੇ ਕਨਵੀਨਰ ਬਲਜੀਤ ਸਿੰਘ ਸੰਧੂ ਆੜ੍ਹਤੀ ਹਰਦੇਵ ਸਿੰਘ ਸਠਿਆਲੀ ਆੜ੍ਹਤੀ ਕਮਲਜੀਤ ਚਾਵਲਾ ਆੜ੍ਹਤੀ ਆਗੂ ਸੁਖਪ੍ਰੀਤ ਸਿੰਘ ਰਿਆਡ਼  ਆੜ੍ਹਤੀ ਆਗੂ ਮਨਜੀਤ ਸਿੰਘ ਰਿਆੜ ਤੋਂ ਇਲਾਵਾ ਆਡ਼੍ਹਤੀ ਆਗੂ ਸੁਖਰਾਜ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ  ਪੰਜਾਬ ਦੇ ਦਹਾਕਿਆਂ ਤੋਂ ਚੱਲਦੇ ਆ ਰਹੇ ਰਵਾਇਤੀ ਮੰਡੀ ਤੰਤਰ ਅਤੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਉਣ ਵਾਲੇ ਫ਼ੈਸਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦਾ  ਜੋ ਦਹਾਕਿਆਂ ਪੁਰਾਣਾ ਲੈਣ ਦੇਣ ਹੈ ਉਹ ਅੱਜ ਵੀ ਬਹੁਤ ਹੀ ਸੁਚੱਜੇ ਅਤੇ ਸਫ਼ਲਤਾਪੂਰਵਕ ਚੱਲ ਰਿਹਾਹੈ।ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਦੇ ਹੋਏ ਸਮੁੱਚੇ ਪੰਜਾਬ ਦੇ ਮੰਡੀ  ਸਿਸਟਮ ਨੂੰ ਤਬਾਹ ਕਰਨ ਤੋਂ ਇਲਾਵਾ ਪੰਜਾਬ ਵਿੱਚ ਸਮੁੱਚੇ ਆਡ਼੍ਹਤੀ ਵਰਗ ਨੂੰ ਮੰਡੀਆਂ ਤੋਂ ਬਾਹਰ ਕਰਕੇ ਇਹ ਕਾਰੋਬਾਰ ਅਡਾਨੀਆਂ ਤੇ ਅੰਬਾਨੀਆਂ ਜਿਹੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।ਆੜ੍ਹਤੀ ਆਗੂਆਂ ਨੇ ਕਿਹਾ ਕਿ ਸਮੁੱਚੇ ਪੰਜਾਬ ਦਾ ਆਡ਼੍ਹਤੀ ਭਾਈਚਾਰਾ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਆਡ਼੍ਹਤੀਆਂ ਦੇ ਹੱਕ ਵਿੱਚ ਲਏ ਫ਼ੈਸਲੇ ਦੀ ਸ਼ਲਾਘਾ ਵੀ ਕਰਦਾ ਹੈ। ਆੜ੍ਹਤੀ ਭਾਈਚਾਰੇ ਨੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਇਸ ਸਿੱਧੀ ਅਦਾਇਗੀ ਦੇ ਫੈਸਲੇ ਤੇ ਗੌਰ ਕਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਡਾਇਰੈਕਟਰ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ,ਉੱਤਮ ਸਿੰਘ ਗਿੱਲ,ਆਰ ਕੇ ਸਠਿਆਲੀ,ਲਖਵਿੰਦਰ ਸਿੰਘ ਜਾਗੋਵਾਲ,ਦੀਦਾਰ ਸਿੰਘ ਕਿਰਤੀ ਗੁੱਲੂ ਬਲੱਗਣ, ਬੂੜ ਸਿੰਘ ਪ੍ਰਧਾਨ ਅਜੀਤ ਸਿੰਘ ਕਾਲਾ ਆਡ਼੍ਹਤੀ ਬਲਜਿੰਦਰ ਸ਼ਰਮਾ ਆਡ਼੍ਹਤੀ ਕੁਲਵੰਤ ਸਿੰਘ ਆੜ੍ਹਤੀ ਪਰਮਜੀਤ ਸਿੰਘ ਆਡ਼੍ਹਤੀ ਜ਼ੋਰਾਵਰ ਸਿੰਘ   ਆਡ਼੍ਹਤੀ ਅਜਮੇਰ ਸਿੰਘ ਆਡ਼੍ਹਤੀ ਇਕਬਾਲ ਸਿੰਘ ਆਡ਼੍ਹਤੀ ਲਖਵਿੰੰਦਰ ਜੀਤ ਸਿੰਘ ਭੱਟੀਆਂ ਸਵਿੰਦਰ ਸਿੰਘ ਬੱਲ ਆੜ੍ਹਤੀ ਅਮਨ ਬਾਜਵਾ ਆੜ੍ਹਤੀ ਜਸਵੰਤ ਸਿੰਘ ਨਿਮਾਣਾ ਆੜ੍ਹਤੀ ਕਸ਼ਮੀਰ ਸਿੰਘ ਆਡ਼੍ਹਤੀ ਬਲਜੀਤ ਸਿੰਘ ਆਡ਼੍ਹਤੀ ਕਮਲਜੀਤ ਚਾਵਲਾ ਆੜ੍ਹਤੀ ਕੁਲਵਿੰਦਰ ਸਿੰਘ  ਆੜ੍ਹਤੀ ਬਿਕਰਮਜੀਤ ਸਿੰਘ ਆਡ਼੍ਹਤੀ ਮਹਿੰਦਰ ਸਿੰਘ ਗੁਰਾਇਆ ਆਡ਼੍ਹਤੀ ਜਗਰੂਪ ਸਿੰਘ ਭੈਣੀ ਮੀਆਂ ਖਾਂ ਆਡ਼੍ਹਤੀ  ਆੜ੍ਹਤੀ ਲਖਵਿੰਦਰ ਸਿੰਘ ਆਡ਼੍ਹਤੀ ਗੁਰਮਿੰਦਰ ਸਿੰਘ ਆਡ਼੍ਹਤੀ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਆਡ਼੍ਹਤੀ ਅਤੇ ਆਡ਼੍ਹਤੀ ਆਗੂ ਹਾਜ਼ਰ ਸਨ।   

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply