ਸੀ ਐਚ ਸੀ ਘਰੋਟਾ ਦੇ ਵੱਖ-ਵੱਖ ਕੈਂਪਾਂ ਵਿੱਚ ਕਰੋਨਾ ਦੇ ਬਚਾਓ ਵਾਸਤੇ 1265 ਲੋਕਾਂ ਨੇ ਲਗਵਾਇਆ ਟੀਕਾ


ਪਠਨਕੋਟ, 14 ਅਪ੍ਰੈਲ(ਰਾਜਿੰਦਰ ਸਿੰਘ ਰਾਜਨ /ਅਵਿਨਾਸ਼) : ਅੱਜ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਅਤੇ ਟੀਕਾ ਕਰਨ ਅਫ਼ਸਰ ਡਾ ਦਰਬਾਰ ਰਾਜ ਦੇ ਹੁਕਮਾਂ ਤੇ ਕਮਿਉਨਿਟੀ ਹੈਲਥ ਸੈਂਟਰ ਘਰੋਟਾ ਵਿਚ ਅਤੇ ਇਸ ਦੇ ਅਧੀਨ ਪੀ ਐਚ ਸੀ ਵਿਚ ਅਤੇ 15 ਸਰਕਾਰੀ ਪ੍ਰਾਇਮਰੀ ਸਕੂਲਾਂ ਸਮੇਤ 20 ਜਗਾ ਤੇ ਵੈਕਸੀਨ ਕੈਂਪ ਲਾਏ ਗਏ ,ਜਿਨ੍ਹਾਂ ਵਿਚ 1226 ਲੋਕਾਂ ਨੂੰ ਕੋਰੋਨਾ ਦੇ ਬਚਾਓ ਵਾਸਤੇ ਟੀਕਾ ਲਗਾਇਆ ਗਿਆ, ਸੀ ਐਚ ਸੀ ਘਰੋਟਾ ਵਿਚ 30 ਲੋਕਾਂ ਨੂੰ ਟੀਕਾ ਲਗਾਇਆ,ਪੀ ਐਚ ਸੀ ਬਾਹਠ ਸਾਹਿਬ 44, ਪੀ ਐਚ ਸੀ ਭੋਆ 43 ,ਪੀ ਐਚ ਸੀ ਗੁਰਦਾਸਪੁਰ ਭਾਈਆਂ 22 ,ਪੀ ਐਚ ਸੀ ਘਿਆਲਾ 22 , ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚਸ਼ਮਾ 66 , ਸਰਕਾਰੀ ਪ੍ਰਾਇਮਰੀ ਸਕੂਲ ਆਸੋਬਾਨਾ ,51 ਸਰਕਾਰੀ ਪ੍ਰਾਇਮਰੀ ਸਕੂਲ ਝਲੋਆ 85 ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ 46 ‌ ਸਰਕਾਰੀ ਪ੍ਰਾਇਮਰੀ ਸਕੂਲ ਸਿਊਟੀ 154 ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛੋਟੇ ਪੁਰ 90 ਸਰਕਾਰੀ ਪ੍ਰਾਇਮਰੀ ਸਕੂਲ ਵੰਡਾਲਾ 23 ਸਰਕਾਰੀ ਪ੍ਰਾਇਮਰੀ ਸਕੂਲ ਲਦਪਾਲਵਾ 20 ਸਰਕਾਰੀ ਪ੍ਰਾਇਮਰੀ ਸਕੂਲ ਨੰਲੂਗਾ 108 ਸਰਕਾਰੀ ਪ੍ਰਾਇਮਰੀ ਸਕੂਲ ਸਲੋਵਾਲ 43 ਸਰਕਾਰੀ ਪ੍ਰਾਇਮਰੀ ਸਕੂਲ ਇਸਲਾਮ ਪੁਰ 100 ਸਰਕਾਰੀ ਪ੍ਰਾਇਮਰੀ ਸਕੂਲ ਗੁਸਾਈਂ ਪੁਰ 118 ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜ ਪੁਰ ਸ਼ੇਰਪੁਰ 32 ਸਰਕਾਰੀ ਪ੍ਰਾਇਮਰੀ ਸਕੂਲ ਤਲਵਾੜਾ ਗੁਜਰਾ 74 ਅਤੇ ਡੇਹਰਾ ਬਸੰਤ ਪੁਰੀ 55 ਲੋਕਾਂ ਨੇ ਟੀਕਾ ਲਗਵਾਇਆ ਗਿਆ । ਉਪਰੋਕਤ ਜਾਣਕਾਰੀ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ ਕਰੋਨਾ ਵੈਕਸੀਨ ਨੇ ਪੱਤਰਕਾਰਾਂ ਨੂੰ ਦਿੱਤੀ । ਕਮਿਊਨਿਟੀ ਹੈਲਥ ਸੈਂਟਰ ਘਰੋਟਾ ਦੀ ਐਸਐਮਓ ਡਾ: ਬਿੰਦੂ ਗੁਪਤਾ ਅਤੇ, ਨੋਡਲ ਅਫਸਰ ਡਾ. ਸੰਦੀਪ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਅੱਜ 1226 ਲੋਕਾਂ ਨੇ ਕਰੋਨਾ ਤੋਂ
ਰੱਖਿਆ ਲਈ ਟੀਕਾ ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਕਮਿਉਨਿਟੀ ਹੈਲਥ ਸੈਂਟਰਾਂ ਵਿਖੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਜਿਸ ਲਈ ਲੋਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਸ ਤੋਂ ਬਚਣ ਲਈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਖਤੀ ਨਾਲ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ ਜਿਵੇਂ ਕਿ ਮਾਸਕ ਜ਼ਰੂਰੀ ਪਾਉਣਾ .ਸਮਾਜਕ ਦੂਰੀ ਨੂੰ ਯਕੀਨੀ ਬਣਾਓ ,ਬਾਰ ਬਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ਼ ਕਰਨਾ ,ਭੀੜ ਵਾਲੀ ਆ ਥਾਵਾਂ ਤੇ ਜਾਣ ਤੋਂ ਗ਼ੁਰੇਜ਼ ਕੀਤਾ ਜਾਵੇ ।,ਆਪ ਟੀਕੇ ਲਗਾਉਣ ਅਤੇ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ. ਟੀਕਾਕਰਣ ਬਿਨਾਂ ਕਿਸੇ ਡਰ ਦੇ ਕੀਤਾ ਜਾਣਾ ਚਾਹੀਦਾ ਹੈ. ਇਸ ਮੌਕੇ ਡਾ ਜੀਵਨ ਪ੍ਰਕਾਸ਼ , ਰੇਨੂੰ ਬਾਲਾ, ਨਿਸ਼ਾ, ਪੂਨਮ, ਗੌਰਵ, ਅਕਸ਼ੇ ਮਹਾਜਨ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply