LATEST.. ਸਾਵਧਾਨ.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਦੇ ਪ੍ਰਕੋਪ ਨੇ ਲਈ 7 ਲੋਕਾਂ ਦੀ ਜਾਨ,345 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ


ਹੁਸ਼ਿਆਰਪੁਰ 5 ਮਈ (ਚੌਧਰੀ )  :  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  3951 ਨਵੇ ਸੈਪਲ ਲੈਣ ਨਾਲ ਅਤੇ 3949 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  345 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20075 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 467161 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 440359 ਸੈੰਪਲ ਨੈਗਟਿਵ,ਜਦ ਕਿ 8345  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।

202 ਸੈਂਪਲ ਇਨਵੈਲਡ ਹਨਤੇ ਹੁਣ ਤੱਕ ਮੌਤਾਂ ਦੀ ਗਿਣਤੀ 762 ਹੈ।ਐਕਟਿਵ ਕੇਸਾ ਦੀ ਗਿਣਤੀ 2093 ਹੈ,ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ18820 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 345  ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 24 ਪਾਜੇਟਿਵ ਮਰੀਜ ਹਨ,ਤੇ ਬਾਕੀ 321 ਜਿਲੇ ਦੇ ਸਿਹਤ ਕੇਂਦਰਾ ਦੇ ਮਰੀਜ ਹਨ। 

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 07 ਮੌਤ ਹੋਈ ਹੈ (1) 72 ਸਾਲਾ ਪੁਰਸ਼ ਵਾਸੀ ਨਊ ਸਿਵਲ ਲਾਇਨ ਹੁਸਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ (2) 70 ਸਾਲਾ ਔਰਤ ਵਾਸੀ ਪਿਪਲਾਂਵਾਲਾ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (3) 65 ਸਾਲਾ ਪੁਰਸ਼ ਵਾਸੀ ਪੁਰਹੀਰਾਂ ਦੀ ਮੌਤ ਸੀ ਐਮ ਸੀ ਲੁਧਿਆਣਾ ਵਿਖੇ ਹੋਈ (4 )46 ਸਾਲਾ ਪੁਰਸ਼ ਵਾਸੀ ਢੋਲਵਾਹਾ ਦੀ ਮੌਤ ਨਿਜੀ ਹਸਪਤਾਲ ਜਲੰਧਰ (5) 50 ਸਾਲਾ ਔਰਤ ਵਾਸੀ ਪਾਲਦੀ ਦੀ ਮੌਤ ਸਵਲ ਹਸਪਤਾਲ ਹੁਸਿਆਰਪੁਰ (6) 60 ਸਾਲਾ ਔਰਤ ਵਾਸੀ ਮੰਡ ਮੰਡੇਰ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (7) 65 ਸਾਲਾ ਔਰਤ ਵਾਸੀ ਪਟੀ ਦੀ ਮੌਤ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

ਬਾਹਰੋ ਆਏ ਮਰੀਜ —16
ਜਿਲੇ ਵਿਚੇ ਆਏ ਮਰੀਜ 345
ਟੋਟਲ 361

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply