ਹੈਰੋਇਨ ਅਤੇ ਨਜਾਇਜ ਸ਼ਰਾਬ ਸਮੇਤ ਦੋ ਕਾਬੂ


ਗੁਰਦਾਸਪੁਰ 6 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਦੋ ਵਿਅਕਤੀਆ ਨੂੰ 15 ਗ੍ਰਾਮ ਹੈਰੋਇਨ ਅਤੇ 28500 ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
         
 ਲਖਵਿੰਦਰ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਪੱਖੋਵਾਲ ਕੁਲੀਆਂ ਤੋਂ ਸੰਤੋਖ ਸਿੰਘ ਉਰਫ ਕਾਕਾ ਪੁੱਤਰ ਨਿਸ਼ਾਨ ਸਿੰਘ ਵਾਸੀ ਅਮਿ੍ਰਤਸਰ ਨੂੰ ਸ਼ੱਕ ਪੈਣ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ 15 ਗ੍ਰਾਮ ਹੈਰੋਇਨ ਬਰਾਮਦ ਹੋਈ ।
       
ਰਾਕੇਸ਼ ਕੁਮਾਰ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਮਿੱਠਾ ਤੋਂ ਰੋਸ਼ਨ ਲਾਲ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਤਿੱਬੜ ਨੂੰ ਸਕੂਟਰੀ ਨੰਬਰ ਪੀ ਬੀ 06 ਐਕਸ 6287 ਸਮੇਤ ਕਾਬੂ ਕਰਕੇ ਸਕੂਟਰੀ ਦੇ ਅੱਗੇ ਰੱਖੇ ਪਲਾਸਟਿਕ ਕੇਨ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 28500 ਐਮ ਐਲ ਨਜਾਇਜ ਸ਼ਰਾਬ ਬਰਾਮਦ ਹੋਈ ।

Related posts

Leave a Comment