ਟਾਂਡਾ ਖੇਤਰ ‘ਚ ਸਹੁਰਿਆਂ ਨੇ ਵਿਆਹੁਤਾ ਔਰਤ ਨੂੰ ਕੁੱਟ ਕੁੱਟ ਕੇ ਜਾਨੋਂ ਮੁਕਾਇਆ,ਦੋ ਤੇ ਮਾਮਲਾ ਦਰਜ

(ਜਸਬੀਰ ਕੌਰ ਦੀ ਪੁਰਾਣੀ ਤਸਵੀਰ)

ਟਾਂਡਾ / ਦਸੂਹਾ(ਚੌਧਰੀ) : ਟਾਂਡਾ ਦੇ ਪਿੰਡ ਤਲਵੰਡੀ ਡੱਡੀਆਂ ਵਿਖੇ ਇੱਕ ਵਿਅਕਤੀ ਵਲੋਂ ਪਰਿਵਾਰ ਦੀ ਸ਼ਹਿ ਤੇ ਪਤਨੀ(32) ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਟਾਂਡਾ ਪੁਲਿਸ ਨੇ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਤੀ ਤੇ ਸੱਸ ਖਿਲਾਫ ਮਾਮਲਾ ਦਰਜ ਕਰਕੇ ਲਿਆ ਹੈ।ਮ੍ਰਿਤਕ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।ਮ੍ਰਿਤਕ ਦੀ ਪਛਾਣ ਜਸਬੀਰ ਕੌਰ ਪੁੱਤਰੀ ਨਿਰੰਜਣ ਸਿੰਘ ਵਜੋਂ ਹੋਈ ਹੈ। ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਪੁੱਤਰ ਨਿਰੰਜਣ ਸਿੰਘ ਨੇ ਦੱਸਿਆ ਲਗਭਗ 14 ਸਾਲ ਪਹਿਲਾਂ ਜਸਬੀ ਕੌਰ ਦਾ ਵਿਆਹ ਸੁਖਵਿੰਦਰ ਸਿੰਘ ਨਾਲ ਹੋਇਆ ਸੀ।ਵਿਆਹ ਤੋਂ ਬਾਅਦ ਜਸਵੀਰ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਅਕਸਰ ਹੀ ਸੁਖਵਿੰਦਰ ਸਿੰਘ ਆਪਣੀ ਮਾਤਾ ਗੁਰਮੀਤ ਕੌਰ ਦੀ ਸ਼ਹਿ ਤੇ ਜਸਬੀਰ ਕੌਰ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਬਹੁਤ ਵਾਰ ਪੰਚਾਇਤੀ ਫੈਸਲੇ ਵੀ ਹੋਏ ਪਰ ਇਹ ਕੁੁੱਟਮਾਰ ਕਰਨੋੋਂ ਨਹੀਂ ਹੱਟਿਆ।

31 ਮਈ ਨੂੰ ਜਸਬੀਰ ਕੌਰ ਨੇ ਫੋਨ ਤੇ ਆਪਣੇ ਭਰਾ ਜਗਤਾਰ ਨੂੰ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਹੈ ਤੇ ਉਸਨੂੰ ਜਾਨ ਦਾ ਖਤਰਾ ਹੈ।ਜਗਤਾਰ ਸਿੰਘ ਫੋਨ ਤੋਂ ਬਾਅਦ ਜਸਬੀਰ ਕੌਰ ਦੇ ਘਰ ਪਹੁੰਚਿਆ ਤੇ ਜਖਮੀ ਹਾਲਤ ਚ ਉਸਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ,ਜਿੱਥੇ ਜਸਬੀਰ ਕੌਰ ਦਾ ਮੈਡੀਕਲ ਕਰਵਾਇਆ ਗਿਆ ਤੇ ਇਲਾਜ ਤੋਂ ਬਾਅਦ ਉਸਨੂੰ ਰਿਸ਼ਤੇਦਾਰ ਦੇ ਪਿੰਡ ਲੈ ਗਏ,ਜਿੱਥੇ ਪਹੁੰਚ ਜਸਬੀਰ ਕੌਰ ਦੀ ਮੌਤ ਹੋ ਗਈ।ਟਾਂਡਾ ਪੁਲਿਸ ਨੇ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸੁਖਵਿੰਦਰ ਤੇ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।


News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply