ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਵਿਖੇ ਆਨਲਾਈਨ ਸਪੋਰਟਸ ਸਮਰ ਕੈਂਪ ਸ਼ੁਰੂ

ਗੜ੍ਹਦੀਵਾਲਾ 2 ਜੂਨ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਤੇ ਡੀ ਐਮ ਸਪੋਰਟਸ ਦਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਵਿਖੇ 1 ਜੂਨ ਤੋਂ 7 ਜੂਨ ਤੱਕ ਖੇਲੋ ਇੰਡੀਆ, ਫਿੱਟ ਇੰਡੀਆ ਤਹਿਤ ਪੀ ਟੀ ਆਈ ਰਸ਼ਪਾਲ ਸਿੰਘ ਸਿੰਘ (NIS) ਵਲੋਂ 7 ਰੋਜਾ ਆਨਲਾਈਨ ਸਪੋਰਟਸ ਸਮਰ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੇ ਪਹਿਲੇ ਦਿਨ ਆਨਲਾਈਨ ਕੈਂਪ ਵਿੱਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿਚ ਪੀ ਟੀ ਆਈ ਰਛਪਾਲ ਸਿੰਘ ਵਲੋਂ ਅਡਵਾਂਸ ਖੇਡਾਂ ਜਿਵੇਂ ਕਿ ਮਾਰਸ਼ਲ ਆਰਟ, ਕਰਾਟੇ, ਕਿਕ ਬਾਕਸਿੰਗ,ਵੁਸ਼ੂ ਵਰਗੀਆਂ ਆਤਮ ਰੱਖਿਅਕ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਸਮੇਂ ਕੋਵਿਡ-19 ਵਰਗੀ ਭਿਆਨਕ ਮਹਾਂਮਾਰੀ ਸਮੇਂ ਸਾਰਿਆਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਹੋਣਾ ਬਹੁਤ ਜਰੂਰੀ ਹੈ। ਖੇਡਾਂ ਅਤੇ ਕਸਰਤ ਨਾਲ ਹੀ ਅਸੀਂ ਸਾਰੇ ਫਿੱਟ ਅਤੇ ਆਪਣੇ ਆਪ ਨੂੰ ਬਿਮਾਰੀਆਂ ਤੇ ਬਚਾ ਸਕਦੇ ਹਾਂ। ਇਸ ਆਨਲਾਈਨ ਸਮਰ ਕੈਂਪ ਵਿੱਚ ਸਕੂਲ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਇਨ੍ਹਾਂ ਅਡਵਾਂਸ ਖੇਡਾਂ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਜਿਸ ਨਾਲ ਉਹ ਆਪਣੀ ਆਤਮ ਰੱਖਿਆ ਕਰ ਸਕਦੇ ਹਨ। ਇਸ ਮੌਕੇ ਪ੍ਰਿੰ ਮਦਨ ਲਾਲ ਸ਼ਰਮਾ ਨੇ ਪੀ ਟੀ ਆਈ ਰਛਪਾਲ ਸਿੰਘ ਦੀ ਸ਼ਲਾਘਾ ਕਰਦੇ ਹੋਏ ਇਸ ਵਧੀਆ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਜਿਕਰਯੋਗ ਹੈ ਕਿ ਪੀ ਟੀ ਆਈ ਰਛਪਾਲ ਸਿੰਘ ਵਲੋਂ ਤਿਆਰ ਕੀਤੇ ਖਿਡਾਰੀਆਂ ਨੇ ਰਾਜ ਪੱਧਰ, ਰਾਸ਼ਟਰੀ ਪੱਧਰ ਤੱਕ ਅਲਗ-ਅਲਗ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਇਸ ਆਨਲਾਈਨ ਸਮਰ ਕੈਂਪ ਵਿਚ ਸਮੂਹ ਵਿਦਿਆਰਥੀਆਂ ਅਤੇ ਸਮੂਹ ਸਟਾਰ ਨੇ ਭਾਗ ਲਿਆ। 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply