ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਤੇ ਮੋਦੀ ਦਾ ਪੁਤਲਾ ਫੂਕ ਕੇ ਰੋਸ ਕੀਤਾ ਰੋਸ ਪ੍ਰਦਰਸ਼ਨ

ਮੁਕੇਰੀਆਂ,5 ਜੂਨ( ਕੁਲਵਿੰਦਰ ਸਿੰਘ) : ਅੱਜ ਪਿੰਡ ਕਾਲੂ ਚਾਂਗ ਵਿਖੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਐਕਸ਼ਨ ਦੀ ਅਗਵਾਈ ਤਰਲੋਕ ਸਿੰਘ, ਗੁਰਮੁਖ ਸਿੰਘ,ਅਰਜਿੰਦਰ ਸਿੰਘ ਅਤੇ ਕਮਲਦੀਪ ਵਲੋਂ ਕੀਤੀ ਗਈ ਜਿਸ ਵਿੱਚ ਸਭਾ ਦੇ ਜੁਆਇੰਟ ਸਕੱਤਰ ਆਸ਼ਾ ਨੰਦ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਅਤੇ ਅਮਰੀਕੀ ਸਾਮਰਾਜਵਾਦ ਅੱਗੇ ਗੋਡੇ ਟੇਕ ਚੁਕੀ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਹੈ। ਓਹਨਾ ਆਖਿਆ ਕਿ ਜਿਉਂ -ਜਿਉਂ ਭਾਜਪਾ ਦਾ ਵਦੇਸ਼ੀ ਤਾਕਤਾਂ ਅੱਗੇ ਝੁਕਣਾ ਜਾਗ ਜਾਹਰ ਹੋ ਰਿਹਾ ਹੈ, ਉਸਦਾ ਸਵਦੇਸ਼ੀ ਦਾ ਮਾਖੌਟਾ ਵੀ ਲਹਿੰਦਾ ਜਾ ਰਿਹਾ ਹੈ। ਓਹਨਾ ਆਖਿਆ ਕਿ ਹਿੰਦੂਵਾਦ ਦਾ ਨਾਹਰਾ ਲਾਉਣ ਵਾਲੀ ਭਾਜਪਾ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਹਿੰਦੂਆਂ ਸਮੇਤ ਸਭ ਧਰਮਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ ਅਤੇ ਉਹ ਬਹੁਰਾਸ਼ਟਰੀ ਕੰਪਨੀਆਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋਣ ਵੱਲ ਵੱਧ ਰਹੇ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਪਿੰਡ-ਪਿੰਡ ਜਾ ਕੇ ਮੋਦੀ ਸਰਕਾਰ ਦਾ ਪਰਦਾ ਫਾਸ ਕੀਤਾ ਜਾਵੇਗਾ। ਇਸ ਮੌਕੇ ਗੁਲਜ਼ਾਰ ਸਿੰਘ, ਟਹਿਲ ਸਿੰਘ, ਰਮਨ ਕੁਮਾਰ, ਗੌਰਵ, ਜਸਵਿੰਦਰ ਸਿੰਘ, ਕਮਲਜੀਤ ਸਿੰਘ, ਰਵਿੰਦਰ ਸਿੰਘ, ਰਵੀ ਕੁਮਾਰ, ਸ਼ਤੀਸ਼ ਕੁਮਾਰ, ਤਰਸੇਮ ਲਾਲ, ਰੀਤੂ ਬਾਲਾ, ਰਜਨੀ ਦੇਵੀ, ਪ੍ਰਿਆ ਅਦਿ ਵੀ ਹਾਜ਼ਰ ਸਨ।

Advanced Text

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply