LATEST: ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸਾਈਕਲ/ਮੋਟਰ ਸਾਈਕਲ ਸਟੈਂਡ ਸੈੱਡ ਦਾ ਉਦਘਾਟਨ

Advertisements

ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸਾਈਕਲ/ਮੋਟਰ ਸਾਈਕਲ ਸਟੈਂਡ ਸੈੱਡ ਦਾ

ਉਦਘਾਟਨ

ਗੜ੍ਹਦੀਵਾਲਾ (ਯੋਗੇਸ਼ ਗੁਪਤਾ ): ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ
ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਚੱਲ ਰਹੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ੳਲਡ
ਸਟੂਡੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਉਸਾਰੀ ਗਈ ਸਾਈਕਲ/ਮੋਟਰ ਸਾਈਕਲ ਸਟੈਂਡ
ਸੈੱਡ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨਰੇਰੀ ਮੁੱਖ
ਸਕੱਤਰ, ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਵੱਲੋਂੇ ਕੀਤਾ ਗਿਆ।

ਲੱਗਭੱਗ ਗਿਆਰਾਂ ਲੱਖ
ਦੀ ਲਾਗਤ ਨਾਲ ਉਸਾਰੀ ਗਈੇ ਇਸ ਸੈੱਡ ਲਈ ਕਾਲਜ ਦੇ ਪੁਰਾਣੇ ਹੋਣਹਾਰ ਵਿਦਿਆਰਥੀਆਂ ਨੇ
ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਸੈੱਡ ਦੇ ਉਦਘਾਟਨ ਮੌਕੇ ਗੱਲਬਾਤ ਕਰਦਿਆ
ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਕਾਲਜ ਦੀ ਪੁਰਾਣੇ ਵਿਦਿਆਰਥੀਆ ਦੀ ਇਸ ਸੰਸਥਾ ਦੇ
ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਕਾਲਜ ਦੀ ੳਲਡ
ਸਟੂਡੈਂਟ ਐਸੋਸੀਏਸ਼ਨ ਕਾਲਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੀ ਰਹੇਗੀ। ਇੱਥੇ
ਇਹ ਵਰਣਨ ਯੋਗ ਹੈ ਕਿ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ੳਲਡ ਸਟੂਡੈਂਟ ਐਸੋਸੀਏਸ਼ਨ ਕਾਲਜ ਦੀ
ਤਰੱਕੀ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੀ ਹੈ। ੳਲਡ ਸਟੈਡੈਂਟ ਐਸੋਸੀਏਸ਼ਨ ਦੀ ਮਦਦ ਸਦਕਾ ਹੀ
ਕੁਝ ਸਾਲ ਪਹਿਲਾਂ ਕਾਲਜ ਵਿੱਚ ਸ਼ਾਨਦਾਰ ਕੰਟੀਨ ਦੀ ਉਸਾਰੀ ਕੀਤੀ ਗਈ ਹੈ। ਪ੍ਰਿੰਸੀਪਲ ਡਾ.
ਸਤਵਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ੳਲਡ ਸਟੂਡੈਂਟ ਐਸੋਸੀਏਸ਼ਨ ਦੇ ਕਾਲਜ ਦੇ ਵਿਕਾਸ
ਵਿੱਚ ਪਾਏ ਯੋਗਦਾਨ ਲਈ ਮੌਕੇ ੳਲਡ ਸਟੂਡੈਂਟ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ
ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਕਾਲਜ ਦੇ ਪੁਰਾਣੇ ਵਿਦਿਆਰਥੀ ਕਾਲਜ ਦੀ ਆਰਥਿਕ ਮਦਦ
ਕਰਦੇ ਰਹਿਣਗੇ। ਇਸ ਸੈੱਡ ਦੇ ਉਦਘਾਟਨ ਮੌਕੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਤੋਂ
ਇਲਾਵਾ ਜਥੇਦਾਰ ਤਾਰਾ ਸਿੰਘ ਸੱਲਾਂ, (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ) , ਜਥੇਦਾਰ ਅਰਵਿੰਦਰ ਸਿੰਘ ਰਸੂਲਪੁਰ, ਜਥੇਦਾਰ ਗੁਰਦੀਪ ਸਿੰਘ ਦਾਰਾਪੁਰ
(ਪ੍ਰਧਾਨ ੳ.ਐਸ.ਏ) , ਸ. ਫਕੀਰ ਸਿੰਘ ਸਹੋਤਾ (ਸਕੱਤਰ ੳ.ਐਸ.ਏ.), ਸ੍ਰੀ ਮਤੀ
ਸੁਖਵਿੰਦਰ ਕੌਰ (ਸੇਵਾ-ਮੁਕਤ ਡੀ.ਈ.ੳ.),ਸ੍ਰੀ ਤਿਲਕ ਰਾਜ , ਸੇਵਾ-ਮੁਕਤ ਪ੍ਰਿੰਸੀਪਲ ਨਵਤੇਜ
ਸਿੰਘ, ਸੇਵਾਮੁਕਤ ਕਨੂੰਨਗੋ ਬਖਸੀਸ ਸਿੰਘ,ਸ੍ਰੀ ਕਰਮਚੰਦ, ਸ. ਦਲਜੀਤ ਸਿੰਘ, ਸ. ਕਰਮ
ਸਿੰਘ ਜੌਹਲ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ੳਮਪ; ਹਾਜ਼ਰ ਸੀ।

Advertisements

Related posts

Leave a Comment