ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਬਣਿਆ ਲੋਕ ਲਹਿਰ, ਦੌਲਤਪੁਰ ਵਿਖੇ ਸਮਾਗਮ ਦੌਰਾਨ 400 ਬੂਟੇ ਲਗਾਏ-ਅਨਿਲ ਗੁਪਤਾ

ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਬਣਿਆ ਲੋਕ ਲਹਿਰ-ਅਨਿਲ ਗੁਪਤਾ
*ਦੌਲਤਪੁਰ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ 400 ਬੂਟੇ ਲਗਾਏ
ਨਵਾਂਸ਼ਹਿਰ
12ਵਾਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਸਬੰਧੀ ਜ਼ਿਲਾ ਪੱਧਰੀ ਵਿਸ਼ੇਸ਼ ਸਮਾਗਮ ਅੱਜ ਪਿੰਡ ਦੌਲਤਪੁਰ ਵਿਖੇ ਬੱਬਰ ਕਰਮ ਸਿੰਘ ਖਾਲਸਾ ਮੈਮੋਰੀਅਲ ਟਰੱਸਟ ਅਤੇ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੀ ਮੇਜ਼ਬਾਨੀ ਵਿਚ ਮਨਾਇਆ ਗਿਆ, ਜਿਸ ਦੌਰਾਨ 400 ਪੌਦੇ ਲਗਾਏ ਗਏ। ਸਹਾਇਕ ਕਮਿਸ਼ਨਰ ਅਨਿਲ ਗੁਪਤਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਜ਼ਿਲਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਦੋਵਾਂ ਸ਼ਖਸੀਅਤਾਂ ਸਮੇਤ ਜੀ. ਜੀ. ਆਈ. ਓ ਸੰਚਾਲਕ ਅਸ਼ਵਨੀ ਜੋਸ਼ੀ, ਟਰੱਸਟ ਅਧਿਕਾਰੀ ਜਸਪਾਲ ਸਿੰਘ ਜਾਡਲੀ, ਤਰਣਦੀਪ ਸਿੰਫ ਥਾਂਦੀ, ਸਮਾਜ ਸੇਵੀ ਜਸਪਾਲ ਹਾਫ਼ਿਜ਼ਾਬਾਦੀ ਨੇ ਪੌਦੇ ਲਗਾ ਕੇ ਰਸਮੀ ਤੌਰ ’ਤੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਮੁੱਖ ਮਹਿਮਾਨ ਅਨਿਲ ਗੁਪਤਾ ਨੇ ਇਸ ਮੌਕੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਗਵਾਈ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ-ਭਰਿਆ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨਾਂ ਕਿਹਾ ਕਿ ਜੁਲਾਈ ਦੇ ਅਖ਼ੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਹਰੇਕ ਵਿਅਕਤੀ ਨੂੰ ਭਾਵਨਾਤਮਕ ਤੌਰ ’ਤੇ ਰੁੱਖਾਂ ਨਾਲ ਜੋੜਨ ਦਾ ਨਿਵੇਕਲਾ ਯਤਨ ਹੈ। ਉਨਾਂ ਕਿਹਾ ਕਿ ਇਹ ਦਿਨ ਲੋਕ ਲਹਿਰ ਵਜੋਂ ਹਰੇਕ ਨਾਗਰਿਕ ਨੂੰ ਨਿੱਜੀ ਤੌਰ ’ਤੇ ਰੁੱਖ ਲਗਾਉਣ ਅਤੇ ਪਾਲਣ ਲਈ ਪ੍ਰੇਰਿਤ ਕਰਦਾ ਹੈ।
ਜ਼ਿਲਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਨਵਾਂਸ਼ਹਿਰ ਫਾਰੈਸਟ ਡਵੀਜ਼ਨ ਵਿਚ ਇਸ ਰੁੱਤੇ 3 ਲੱਖ ਪੌਦੇ ਲਗਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ 15 ਪੌਦੇ ‘ਆਈ ਹਰਿਆਲੀ’ ਮੋਬਾਇਲ ਐਪ ਜ਼ਰੀਏ ਦੇਣ ਦਾ ਪ੍ਰਾਵਧਾਨ ਵੀ ਹੈ। ਉਨਾਂ ਕਿਹਾ ਕਿ ਕੰਢੀ ਇਲਾਕੇ ਦੇ ਕਿਸਾਨਾਂ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ 12 ਲੱਖ ਬੂਟੇ ਲਗਾਏ ਗਏ ਹਨ, ਜਿਸ ਤਹਿਤ ਕਿਸਾਨਾਂ ਨੂੰ 32 ਰੁਪਏ ਪ੍ਰਤੀ ਬੂਟੇ ਦੀ ਸਬਸਿਡੀ ਵੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਵਣ ਮੰਡਲ 13.76 ਵਰਗ ਕਿਲੋਮੀਟਰ ਜੰਗਲ ਦਾ ਵਾਧਾ ਹੋਇਆ ਹੈ। ਉਨਾਂ ਅਪੀਲ ਕੀਤੀ ਕਿ ਦੁਕਾਨਦਾਰ ਹਰੇਕ ਦੁਕਾਨ ਵਿਚਕਾਰ ਇਕ ਰੁੱਖ ਲਗਾਉਣ ਲਈ ਸਵੈ-ਇਛੁੱਕ ਉਪਰਾਲਾ ਕਰਨ।
ਅਸ਼ਵਨੀ ਜੋਸ਼ੀ ਨੇ ਇਸ ਦੌਰਾਨ ਦੱਸਿਆ ਕਿ ਮਾਨਸੂਨ ਸੀਜ਼ਨ ਵਿਚ ਜੀ. ਜੀ. ਆਈ. ਓ ਵੱਲੋਂ ਜੰਗੀ ਪੱਧਰ ’ਤੇ ਪੌਦੇ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਨੂੰ ਅਬਾਦੀ ਭਰੇ ਸ਼ਹਿਰਾ ਅਤੇ ਪਿੰਡਾ ਦੇ ਅੰਦਰਲੇ ਇਲਾਕਿਆਂ ਵਿਚ ਜ਼ਿਆਦਾ ਰੁੱਖ ਲਗਾਉਣ ਦੀ ਲੋੜ ਹੈ, ਤਾਂ ਜੋ ਸਭਨਾਂ ਨੂੰ ਪੂਰੀ ਆਕਸੀਜਨ ਢੁਕਵੀਂ ਮਾਤਰਾ ਵਿਚ ਮਿਲ ਸਕੇ। ਸਮਾਗਮ ਦੌਰਾਨ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਨਿਸ਼ਾਨੀ ਵਜੋਂ ਪੌਦਿਆਂ ਵਾਲੇ ਗਮਲੇ ਭੇਟ ਕੀਤੇ ਗਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply