ਸ਼ਹੀਦ ਦੀਪਕ ਕੁਮਾਰ ਪੱਡਾ (ਸ਼ੌਰਿਆ ਚੱਕਰ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ “ਲਾਇਬ੍ਰੇਰੀ ਲੰਗਰ” ਲਗਾਇਆ ਗਿਆ

Advertisements

ਸ਼ਹੀਦ ਦੀਪਕ ਕੁਮਾਰ ਪੱਡਾ (ਸ਼ੌਰਿਆ ਚੱਕਰ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ “ਲਾਇਬ੍ਰੇਰੀ ਲੰਗਰ” ਲਗਾਇਆ ਗਿਆ

ਪਠਾਨਕੋਟ, ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)
ਸ਼ਹੀਦ ਦੀਪਕ ਕੁਮਾਰ ਪੱਡਾ (ਸ਼ੌਰਿਆ ਚੱਕਰ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ “ਲਾਇਬਰੇਰੀ ਲੰਗਰ” ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਰੁਚੀ ਅਨੁਸਾਰ ਪਾਠ-ਪੁਸਤਕਾਂ, ਕਹਾਣੀਆ, ਨਾਵਲ, ਨਾਟਕਾ ਕਵਿਤਾ ਅਤੇ ਗੀਤਾ ਦੀਆਂ ਪੁਸਤਕਾਂ ਦਾ ਚੁਣਾਂਵ ਕੀਤਾ। ਇਸ ਨਵੇਕਲੀ ਪਹਿਲ ਕਦਮੀ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੂਰੇ ਉਤਸ਼ਾਹ ਨਾਲ “ਪੁਸਤਕ ਲੰਗਰ” ਵਿੱਚ ਭਾਗ ਲਿਆ। ਲਾਇਬਰੇਰੀ ਲੰਗਰ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਸਾਹਿਤਕ ਰੂਚੀਆ ਨੂੰ ਪ੍ਰਫੁਲਿਤ ਕਰਨਾ ਸੀ।


ਇਸ ਮੌਕੇ “ਇੱਕ ਸੂਝਵਾਨ ਵਿਦਿਆਰਥੀ ਹੀ ਦੇਸ਼ ਦਾ ਸਰਮਾਇਆ ਹੁੰਦਾ ਹੈ” ਵਿਦਿਆਰਥੀਆਂ ਨੂੰ ਪੁਸਤਕ ਪੜ੍ਹ ਕੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ। ਵੱਖ ਵੱਖ ਵਿਦਿਆਰਥੀਆ ਤੇ ਵਿਦਿਆਰਥਣਾ ਨੇ ਪੂਰੇ ਉਤਸ਼ਾਹ ਨਾਲ ਆਪਣੇ ਵਿਚਾਰ ਪੇਸ਼ ਕੀਤੇ।ਇਨ੍ਹਾਂ ਮੁਕਾਬਲਿਆਂ ਦੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਦੌਰਾਨ ਪ੍ਰਿੰ: ਜਤਿੰਦਰ ਕੌਰ ਨੇ ਆਪਣੇ ਵਿਚਾਰਾਂ ਨਾਲ ਇਕੱਠ ਨੂੰ “ਪੁਸਤਕ ਲੰਗਰ” ਦੀ ਮਹੱਤਵ ਬਾਰੇ ਚਾਨਣਾ ਪਾਇਆ ਤੇ ਸ੍ਰੀ ਸੁਮਨ ਅਬਰੋਲ ਲਾਇਬ੍ਰੇਰੀਅਨ ਨੇ ਪੁਸਤਕਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਰੋਹ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਵੰਡੀਆ ਗਈਆਂ। ਪ੍ਰਿੰ: ਜਤਿੰਦਰ ਕੌਰ, ਰਮਨ ਕੁਮਾਰ, ਰਣਧੀਰ ਸਿੰਘ, ਰਣਜੀਤ ਪਵਾਰ, ਰੀਮਾ, ਆਸ਼ਾ ਸ਼ਰਮਾ, ਵਜ਼ੀਰ ਸਿੰਘ, ਮਨੋਜ ਕੁਮਾਰ, ਸ਼ਿਵਾਨੀ, ਮਮਤਾ ਸਾਰੇ ਅਧਿਆਪਕ,ਅਧਿਆਪਕਾਵਾ ਤੋਂ ਇਲਾਵਾ ਇਲਾਕੇ ਭਰ ਦੇ ਅਨੇਕਾਂ ਪਤਵੰਤਿਆਂ ਨੇ ਹਾਜ਼ਰ ਸਨ।
ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸਿੱਖਿਆ ਵਿਭਾਗ ਦੇ ਇਸ “ਪੁਸਤਕ ਲੰਗਰ” ਪ੍ਰੋਗਰਾਮ ਆਯੋਜਿਤ ਕਰਾਉਣ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣੇ ਸਮੇਂ ਦੀ ਮੁੱਖ ਲੋੜ ਹਨ ਜੋ ਗਿਆਨ ਵਿੱਚ ਹੋਰ ਵਾਧਾ ਕਰਦੇ ਹਨ।

Advertisements

Related posts

Leave a Comment