ਵੱਡੀ ਖ਼ਬਰ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ  ਵੱਲੋਂ ਮੰਤਰੀ ਅਰੁਣਾ ਚੌਧਰੀ ਵਲੋਂ ਭਰੋਸਾ ਦੇਣ ਤੇ ਭੁੱਖ ਹੜਤਾਲ 15 ਅਗਸਤ ਤਕ ਮੁਲਤਵੀ

Advertisements

ਵਿਭਾਗੀ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ  ਵਲੋਂ ਭਰੋਸਾ  ਦੇਣ ਤੇ ਭੁੱਖ ਹੜਤਾਲ 15 ਅਗਸਤ ਤਕ ਮੁਲਤਵੀ: ਹਰਜੀਤ ਪੰਜੌਲਾ
ਗੁਰਦਾਸਪੁਰ  ( ਅਸ਼ਵਨੀ ) :-
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ  ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ  ਸ੍ਰੀ ਮਤੀ ਅਰੂਣਾ ਚੌਧਰੀ ਦੇ ਨਿਵਾਸ ਸਥਾਨ ਤੇ ਚੱਲ ਰਿਹਾ ਹੈ।ਧਰਨੇ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਹੱਕੀ ਅਤੇ ਜਾਇਜ਼ ਮੁੱਖ ਮੰਗਾਂ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਨੂੰ ਵਾਪਸ ਕਰਦੇ ਹੋਏ ਪ੍ਰੀ ਪ੍ਰਾਇਮਰੀ ਸਿੱਖਿਆ ਦਾ ਅਧਿਕਾਰ ਦਿੱਤਾ ਜਾਵੇ ਅਤੇ ਵਰਕਰ ਨੂੰ  ਐੱਨਟੀਟੀ ਅਧਿਆਪਕਾਂ  ਦਾ ਦਰਜਾ ਦਿੱਤਾ ਜਾਵੇ  ।

ਪੀ ਐਮ ਵੀ ਵਾਈ  ਫਾਰਮ ਦਾ ਬਣਦਾ ਦੋ ਸੌ ਰੁਪਏ ਵਰਕਰ ਅਤੇ 100 ਰੁਪਈਆ ਹੈਲਪਰ ਤੁਰੰਤ ਲਾਗੂ ਕੀਤਾ ਜਾਵੇ ਪੋਸ਼ਣ ਅਭਿਆਨ ਦੇ ਪੰਜ ਸੌ ਢਾਈ ਸੌ ਤੁਰੰਤ ਲਾਗੂ ਕੀਤਾ ਜਾਵੇ ਐਡਵਾਈਜ਼ਰੀ ਬੋਰਡ ਅਧੀਨ ਚੱਲਦੇ ਕੇਂਦਰ ਵਾਪਸ ਆਈਸੀਡੀਐਸ ਵਿਭਾਗ ਵਿੱਚ ਲਿਆਂਦੇ ਜਾਣ ਪਿਛਲੇ ਛੇ ਮਹੀਨਿਆਂ ਤੋਂ  ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਵਿਚ ਕੰਮ ਕਰਦੀਆਂ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਤੁਰੰਤ ਲਾਗੂ ਕੀਤਾ ਜਾਵੇ  ।ਕੱਟਿਆ ਹੋਇਆ ਮਾਣ ਭੱਤਾ 600 ਰੁਪਏ ਵਰਕਰ 500 ਰੁਪਏ ਮਿੰਨੀ ਵਰਕਰ ਅਤੇ 300 ਰੁਪਏ ਹੈਲਪਰ ਦੇ ਤੁਰੰਤ ਲਾਗੂ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਾਇਆ ਹੋਇਆ ਹੈ ਜੋ ਕਿ ਪਿਛਲੇ  106 ਜਿਨ੍ਹਾਂ ਤੋ ਲਗਾਤਾਰ ਦਿਨ ਰਾਤ ਚੱਲ ਰਿਹਾ ਹੈ  ।

ਜਦੋਂ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਕੋਈ ਸਾਰ ਨਾ ਲਈ ਗਈ ਤਾਂ ਜਥੇਬੰਦੀ ਵੱਲੋਂ ਭੁੱਖ ਹੜਤਾਲ ਦਾ ਫ਼ੈਸਲਾ ਲਿਆ ਗਿਆ ਅਤੇ ਜਿਸ ਦਾ 24 ਜੁਲਾਈ ਤੋਂ ਆਰੰਭ ਕਰਦੇ ਹੋਏ ਪੰਜ ਮੈਂਬਰ ਰੋਜ਼ ਭੁੱਖ ਹੜਤਾਲ ਉੱਤੇ ਬੈਠੇ ਰਹੇ ਸਨ  ਅੱਜ ਦੂਸਰੇ ਦਿਨ ਵਿਭਾਗੀ ਮੰਤਰੀ ਅਰੁਣਾ ਚੌਧਰੀ ਜੀ ਵੱਲੋਂ ਨੁਮਾਇੰਦਾ ਭੇਜ ਕੇ ਵਿਸ਼ਵਾਸ ਦਿਵਾਇਆ ਗਿਆ ਕਿ ਛੇ ਹਫ਼ਤਿਆਂ ਦੇ  ਵਿਚ ਮੰਗਾਂ ਦਾ ਪੂਰਨ ਹੱਲ ਕੀਤਾ ਜਾਵੇਗਾ ਅਤੇ ਇਸ ਵਿਸ਼ਵਾਸ ਤੇ ਭੁੱਖ ਹੜਤਾਲ ਪੰਦਰਾਂ ਅਗਸਤ ਤਕ ਮੁਲਤਵੀ ਕਰਦੇ ਹੋਏ ਯੂਨੀਅਨ ਵੱਲੋਂ  ਸਰਕਾਰ ਨੂੰ ਦੋ ਹਫ਼ਤਿਆਂ ਦੇ ਵਿੱਚ ਮੰਗਾਂ ਪੂਰੀਆਂ ਕਰਨ ਦੀ ਚਿਤਾਵਨੀ ਦਿੱਤੀ ਗਈ । ਅੱਜ ਦੀ ਭੁੱਖ ਹੜਤਾਲ ਨੂੰ ਸੰਬੋਧਨ ਕੀਤਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਅਨੂਪ ਕੌਰ, ਰਜਿੰਦਰ ਕੌਰ ਕਾਹਲੋਂ, ਵਰਿੰਦਰ ਕੌਰ, ਗੁਰਬਖਸ਼ ਕੌਰ, ਅੰਜੂ ਬੇਦੀ ਡੇਰਾ ਬਾਬਾ ਨਾਨਕ, ਨਡਾਲਾ ਤੋਂ ਸਤਵੰਤ ਕੌਰ, ਹਰਸ਼ਾਸੀਨਾ ਸ਼ਾਮਿਲ ਹੋਏ ।

Advertisements

Related posts

Leave a Comment