WATCH VIDEO HOSHIARPUR : ਕਾਂਗਰਸੀ ਵਿਧਾਇਕ ਗਿਲਜੀਆਂ ਦੇ ਖਿਲਾਫ ਹੋਈ ਬਗ਼ਾਵਤ, ਕੌਸਲਰ ਜੱਗੀ ਵਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ

Advertisements
 
 
WATCH VIDEO : ਕਾਂਗਰਸੀ ਵਿਧਾਇਕ ਗਿਲਜੀਆਂ ਦੇ ਖਿਲਾਫ ਹੋਈ ਬਗ਼ਾਵਤ
ਉੜਮੁੜ ਟਾਂਡਾ / ਦਸੂਹਾ  / ਗੜ੍ਹਦੀਵਾਲਾ (ਹਰਭਜਨ ਢਿੱਲੋਂ )
 
ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਵਿਖੇ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਹਿਮ ਰੈਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਪ੍ਰਧਾਨ  ਪਰਮਜੀਤ ਸਿੰਘ ਭੁਲਾ ਦੀ ਅਗਵਾਈ ਵਿੱਚ ਕਾਗਰਸੀ ਵਿਧਾਇਕ ਅਤੇ ਪੰਜਾਬ ਦੇ ਕਾਰਜਕਰਨੀ  ਪ੍ਰਧਾਨ ਦੇ  ਖਿਲਾਫ  ਹੋਈ ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਹੋਈ ਰੈਲੀ ਵਿੱਚ ਸੰਗਤ ਸਿੰਘ ਗਿਲਜੀਆਂ ਮੁਰਦਾਬਾਦ ਦੇ ਨਾਅਰੇ ਲੱਗੇ। 
 
ਵਿਧਾਨ ਸਭਾ ਹਲਕਾ ਉੜਮੁੜ  ਟਾਂਡਾ ਤੋਂ ਕਾਂਗਰਸੀ ਵਿਧਾਇਕ ਸੰਗਤ ਸਿੰਘ  ਗਿਲਜੀਆਂ ਦਾ  ਵਿਰੋਧ  ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਕੌਸਲਰ ਜੱਗੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਟਕਸਾਲੀ ਕਾਂਗਰਸੀ ਆਗੂ ਨੂੰ ਕਿਸਾਨਾਂ ਦੀ ਮਦਦ ਕਰਨ ਕਰਕੇ ਸੰਗਤ ਸਿੰਘ ਗਿਲਜੀਆਂ ਵਲੋਂ ਮਾਸਟਰ ਕੁਲਵੰਤ ਸਿੰਘ ਜਹੂਰਾ ਨੂੰ 6 ਸਾਲ ਲਈ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਅਤੇ ਇਸ ਤੋਂ ਬਾਅਦ  ਵਿਧਾਇਕ ਦੀ  ਸੱਜੀ ਬਾਂਹ ਮਨੇ ਜਾਂਦੇ ਕੌਸਲਰ ਜਨਜੀਵਨ ਜੱਗੀ ਨੂੰ ਮਾਮੂਲੀ ਗੱਲਬਾਤ ਤੋਂ ਬਾਅਦ ਇਸ ਤਰ੍ਹਾਂ ਵਰਤਾਓ ਕੀਤਾ ਕਿ ਜਿਸ ਤਰ੍ਹਾਂ ਉਹ ਇੰਨਾ ਦੇ ਵਿਰੋਧੀ ਹੋਣ.
 
ਹੋਰ ਤਾਂ ਹੋਰ ਜੇਕਰ ਕੌਸਲਰ ਜੱਗੀ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਪਾਰਟੀ ਦੇ ਨਾਲ ਪਿਛਲੇ 31ਸਾਲ ਤੋਂ ਜੁੜੇ ਹਨ ਅਤੇ ਸੰਗਤ ਸਿੰਘ ਗਿਲਜੀਆਂ ਦੇ ਸਭ ਤੋਂ ਵੱਧ ਕਰੀਬੀ ਮੰਨੇ ਜਾਂਦੇ ਸਨ ਪਰ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਵਿਧਾਇਕ ਵੱਲੋਂ ਉਨ੍ਹਾਂ ਨੂੰ ਅਪਣੇ ਘਰ ਵਿੱਚ ਹੀ ਇਸ ਜਲੀਲ ਕੀਤਾ ਜਾਵੇਗਾ ਕੌਸਲਰ ਜੱਗੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 40 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ 71ਸਾਲ ਦੀ  ਸੇਵਾ ਦਾ ਮੁਲ ਵਿਧਾਇਕ ਨੇ ਨਹੀਂ ਪਾਇਆ  ਇਸ ਲਈ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਜੁਆਇਨ ਕਰ ਲਿਆ ਹੈ.
Advertisements

Related posts

Leave a Comment