ਵੱਡੀ ਖ਼ਬਰ :ਆਪ ਆਗੂ ਰਾਘਵ ਚੱਡਾ ਨੇ ਸਿੱਧੂ ਨੂੰ ਪੰਜਾਬ ਸਿਆਸਤ ਦੀ ਰਾਖੀ ਸਾਵੰਤ ਦੱਸਿਆ, ਟਵੀਟ ਤੋਂ ਚਿੜ ਕੇ ਸਿੱਧੂ ਨੇ ਰਾਘਵ ਦੀ ਤੁਲਨਾ ਬਾਂਦਰਾਂ ਨਾਲ ਕੀਤੀ

Advertisements

ਚੰਡੀਗੜ੍ਹ :  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਦਰਮਿਆਨ ਤਿੱਖੀ  ਟਵਿੱਟਰ ਜੰਗ ਸ਼ੁਰੂ ਹੋ ਗਈ ਹੈ । ਸਭ ਤੋਂ ਪਹਿਲਾਂ ਅੱਜ ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਆਮ ਆਦਮੀ ਪਾਰਟੀ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਘੇਰਿਆ। ਉਸ ਤੋਂ ਬਾਦ ਆਪ ਆਗੂ ਰਾਘਵ ਚੱਡਾ ਨੇ ਸਿੱਧੂ ਨੂੰ ਪੰਜਾਬ ਸਿਆਸਤ ਦੀ ਰਾਖੀ ਸਾਵੰਤ ਆਖ ਦਿੱਤਾ। ਰਾਘਵ ਚੱਢਾ ਦੇ ਇਸ ਟਵੀਟ ਤੋਂ ਚਿੜ ਕੇ ਨਵਜੋਤ ਸਿੱਧੂ ਨੇ ਰਾਘਵ ਦੀ ਤੁਲਨਾ ਬਾਂਦਰਾਂ ਨਾਲ ਕੀਤੀ ਹੈ।

Advertisements

ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਕਿਹਾ ਕਿ ਜਿਵੇਂ ਕਹਿੰਦੇ ਹੁੰਦੇ ਹਨ ਕਿ ਬੰਦੇ ਦੀ ਉਤਪਤੀ ਬਾਂਦਰਾਂ ਤੋਂ ਹੋਈ ਹੈ ਉਸੇ ਤਰ੍ਹਾਂ ਤੁਹਾਡੇ ਦਿਮਾਗ ਨੂੰ ਵੇਖਦਿਆਂ ਰਾਘਵ ਚੱਢਾ ਮੇਰਾ ਮੰਨਣਾ ਹੈ ਕਿ ਤੁਸੀਂ ਅਜੇ ਵੀ ਉਹੀ ਹੋ। ਸਿੱਧੂ ਨੇ ਅੱਗੇ ਕਿਹਾ ਕਿ ਤੁਸੀਂ ਅਜੇ ਵੀ ਆਪਣੀ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਹੈ।

Advertisements

Related posts

Leave a Comment