LATEST NEWS : ਬਸਪਾ ਵਲੋਂ ਹਿਲਾਈਆਂ ਹੋਈਆਂ ਜੜ੍ਹਾਂ ਦਾ ਹੀ ਅਸਰ ਹੈ ਕਿ ਮੁੱਖ ਮੰਤਰੀ ਆਪਣੀ ਕੁਰਸੀ ਤੋਂ ਭੁੜਕਕੇ ਹੇਠਾਂ ਜਾ ਡਿੱਗਿਆ – ਜਸਵੀਰ ਸਿੰਘ ਗੜ੍ਹੀ

Advertisements

ਕਾਂਗਰਸ ਵੱਲੋਂ ਮੁੱਖ ਮੰਤਰੀ ਬਦਲਣਾ ਬਹੁਜਨ ਸਮਾਜ ਪਾਰਟੀ ਦੀ ਜਿੱਤ: ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ/ ਜਲੰਧਰ: 18ਸਤੰਬਰ
ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣਾ ਬਹੁਜਨ ਸਮਾਜ ਪਾਰਟੀ ਦੀ ਜਿੱਤ ਹੈ ਅਤੇ ਇਹ ਬਸਪਾ ਦੀ ਮਜ਼ਬੂਤੀ ਦੀ ਹੀ ਨਿਸ਼ਾਨੀ ਹੈ ਕਿ ਕਾਂਗਰਸ ਪਾਰਟੀ ਦਾ ਸਾਰਾ ਜ਼ੋਰ ਹੁਣ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਬਸਪਾ ਨੂੰ ਪੰਜਾਬ ਵਿੱਚ ਰੋਕਿਆ ਕਿਵੇਂ ਜਾਵੇ ਪਰ ਬਸਪਾ ਕਾਂਗਰਸ ਦੇ ਰੋਕਿਆਂ ਨਹੀਂ ਰੁਕਣ ਵਾਲੀ ਕਿਉਂਕਿ ਬਸਪਾ ਦੇ ਵਰਕਰਾਂ ਵੱਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਹੁਣ ਜੇਕਰ ਇੰਤਜ਼ਾਰ ਹੈ ਤਾਂ ਉਹ ਸਿਰਫ ਤੇ ਸਿਰਫ ਚੋਣਾਂ ਦੇ ਐਲਾਨ ਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Advertisements

ਉਹ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤਾਂ ਦੇ ਸੰਦਰਭ ਵਿੱਚ ਪੱਤਰਕਾਰਾਂ ਨਾਲ ਮੁਖਾਤਬ ਸੀ ਜਿੱਥੇ ਉਨ੍ਹਾਂ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਸਾਲ 2002 ਤੋਂ 2007 ਤੱਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਨ ਅਤੇ ਉਸ ਸਮੇਂ ਕੈਪਟਨ ਦੇ ਖਿਲਾਫ ਇਸ ਤੋਂ ਵੱਡੀ ਬਗਾਵਤ ਹੋਈ ਸੀ ਪਰ ਉਸ ਬਗਾਵਤ ਦੌਰਾਨ ਕਾਂਗਰਸ ਹਾਈਕਮਾਨ ਕੈਪਟਨ ਦੀ ਪਿੱਠ ਤੇ ਡਟ ਕੇ ਖੜ੍ਹੀ ਸੀ ਜਦਕਿ ਇਸ ਵਾਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਹਾਈਕਮਾਨ ਨੂੰ ਇਸ ਗੱਲ ਦਾ ਸਪੱਸ਼ਟ ਤੌਰ ਤੇ ਪਤਾ ਲੱਗ ਚੁਕਿਆ ਹੈ ਕਿ ਬਸਪਾ ਨੇ ਪੰਜਾਬ ਵਿੱਚ ਕਾਂਗਰਸ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ ਹਨ ਅਤੇ ਇਹ ਬਸਪਾ ਵਲੋਂ ਹਿਲਾਈਆਂ ਹੋਈਆਂ ਜੜ੍ਹਾਂ ਦਾ ਹੀ ਅਸਰ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਆਪਣੀ ਕੁਰਸੀ ਤੋਂ ਭੁੜਕਕੇ ਹੇਠਾਂ ਜਾ ਡਿੱਗਿਆ ਹੈ। ਸ. ਗੜ੍ਹੀ ਨੇ ਕਿਹਾ ਕਿ ਉਹ ਇਸ ਗੱਲ ਦੀ ਕਾਂਗਰਸ ਨੂੰ ਚੁਣੌਤੀ ਦਿੰਦੇ ਹਨ ਕਿ ਜਿਹੜਾ ਦੂਸਰਾ ਵੀ ਮੁੱਖ ਮੰਤਰੀ ਬਿਠਾਉਣਗੇ ਜਾਂ ਦੂਸਰੇ ਦੇ ਨਾਲ ਜਾਤੀਵਾਦੀ ਰਾਜਨੀਤੀ ਦੇ ਤਹਿਤ ਹੋਰ ਵੀ ਇੱਕ ਦੋ ਬਾਹਾਂ ਬਿਠਾ ਸਕਦੇ ਹਨ, ਪਰ ਬਸਪਾ ਕਾਂਗਰਸ ਨੂੰ 2022 ‘ਚ ਸਬਕ ਸਿਖਾਏਗੀ ਹੁਣ ਜਿੰਨੇ ਮਰਜ਼ੀ ਇਹ ਮੁੱਖ ਮੰਤਰੀ ਬਦਲ ਲੈਣ ਕੋਈ ਫਰਕ ਨਹੀਂ ਪਵੇਗਾ। ਅਸਲ ਵਿੱਚ ਕਾਂਗਰਸ ਜਿਹੜੀ ਫੇਲ੍ਹ ਹੋਈ ਹੈ ਉਸਦਾ ਇੱਕੋ ਇੱਕ ਕਾਰਣ ਇਹ ਹੀ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਹ ਵਾਅਦੇ ਪੁਰੇ ਨਹੀਂ ਕੀਤੇ।

Advertisements

Related posts

Leave a Comment